ਗੁਰਦਾਸਪੁਰ: ਹਲਕਾ ਬਟਾਲਾ ਵਿਖੇ ਬੀਤੀ 8 ਅਕਤੂਬਰ ਨੂੰ ਗੈਂਗਸਟਰ ਬੱਬਲੂ ਨੂੰ ਪੁਲਿਸ ਨੇ ਵੱਡੀ ਮੁਸ਼ਕਤ ਤੋਂ ਬਾਅਦ ਖੇਤਾਂ ਵਿੱਚ ਕਾਬੂ ਕੀਤਾ ਸੀ। ਇਸ ਦੌਰਾਨ ਗੈਂਗਸਟਰ ਬੱਬਲੂ ਅਤੇ ਪੁਲਿਸ ਵਿਚਾਲੇ ਕਾਫੀ ਗੋਲੀਆਂ ਵੀ ਚੱਲੀਆਂ। ਬਾਅਦ ਵਿੱਚ ਪੁਲਿਸ ਨੇ ਬੱਬਲੂ ਨੂੰ ਕਾਬੂ ਕਰ ਲਿਆ। ਹੁਣ ਬਟਾਲਾ ਪੁਲਿਸ ਅਤੇ ਗੈਂਗਸਟਰ ਬੱਬਲੂ ਨੂੰ ਖੇਤਾਂ ਵਿੱਚੋਂ ਕਾਬੂ ਕਰਦੇ ਹੋਏ ਦੀ ਡਰੋਨ ਦੀ ਲਾਈਵ ਵੀਡੀਓ ਸਾਹਮਣੇ ਆਈ ਹੈ।
ਦੱਸ ਦਈਏ ਕਿ ਗੁਰਦਾਸਪੁਰ ਦੇ ਹਲਕਾ ਬਟਾਲਾ ਦੇ ਨੇੜਲੇ ਕਸਬਾ ਅੱਚਲ ਸਾਹਿਬ ਦੇ ਪਿੰਡ ਕੋਟਲਾ ਬੋਝਾ 'ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਸੀ। ਪੁਲਿਸ ਗੈਂਗਸਟਰ ਬੱਬਲੂ ਨੂੰ ਕਾਬੂ ਕਰਨ ਗਈ ਸੀ ਅਤੇ ਉਨ੍ਹਾਂ ਦੋਹਾਂ ਵਿਚਾਲੇ ਫਾਇਰਿੰਗ ਹੋਈ। ਜਿਸ ਤੋਂ ਬਾਅਦ ਪੁਲਿਸ ਨੇ ਗੈਂਗਸਟਰ ਬੱਬਲੂ ਭਾਰੀ ਮੁਸ਼ੱਕਤ ਤੋਂ ਬਾਅਦ ਕਾਬੂ ਕਰ ਲਿਆ। ਚਾਰ ਘੰਟੇ ਦੇ ਆਪ੍ਰੇਸ਼ਨ ਤੋਂ ਬਾਅਦ ਗੈਂਗਸਟਰ ਨੂੰ ਕਾਬੂ ਕਰ ਲਿਆ ਸੀ। ਇਸ ਮਾਮਲੇ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਸੀ ਕਿ ਮਾਮਲੇ 'ਚ ਗੈਂਗਸਟਰ ਕਾਬੂ ਕਰ ਲਿਆ ਗਿਆ ਹੈ ਜੋ ਜ਼ਖਮੀ ਹੋਇਆ ਸੀ।