ਗੁਰਦਾਸਪੁਰ: ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਪੱਡਾ ਦੇ ਨਜ਼ਦੀਕ ਪੈਂਦੀ ਰਜਵਾਹਾ ਉਦੋਵਾਲੀ ਵਿੱਚ ਮੰਡੀਬੋਰਡ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਰਜਵਾਹਾ ਉਦੋਂਵਾਲੀ ਤੋਂ ਜਾਂਦੀ ਪਿੰਡ ਪੱਡੇ ਨੂੰ ਲਿੰਕ ਸੜਕ ਨਹਿਰੀ ਪਾਣੀ ਨਾਲ ਪਾੜ ਪੈਣ ਕਾਰਨ ਰੁੜ੍ਹ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਪੱਡੇ ਦੇ ਵਸਨੀਕ ਸਾਬਕਾ ਸਰਪੰਚ ਅਜੀਤ ਸਿੰਘ ਨੇ ਦੱਸਿਆ ਕਿ ਇਸ ਨਹਿਰ ਤੇ ਪਿੰਡ ਵਾਸੀਆਂ ਵੱਲੋਂ ਗਰਾਹੀ ਕਰਕੇ ਇਕ ਪੁਲੀ ਬਣਾਈ ਸੀ।ਜਿਸ ਨੂੰ ਮੰਡੀਕਰਨ ਬੋਰਡ ਦੇ ਅਧਿਕਾਰੀਆਂ ਨੇ ਬਿਨਾਂ ਇਰੀਕੇਸ਼ਨ ਵਿਭਾਗ ਤੋਂ ਮਨਜ਼ੂਰੀ ਲਏ ਢਾਹ ਦਿੱਤਾ ਗਿਆ।
ਇਸ ਪੁਲੀ ਦੀ ਜਗ੍ਹਾ ਆਰਜ਼ੀ ਪਾਈਪ ਪਾ ਕੇ ਕਿਸਾਨਾਂ ਦਾ ਲਾਂਘਾ ਬਣਾਇਆ ਗਿਆ ਸੀ।ਜਿਸ ਕਰਕੇ ਰਜਵਾਹਾ ਉਦੋਵਾਲੀ ਵਿੱਚ ਨਹਿਰੀ ਪਾਣੀ ਦੀ ਡਾਕ ਲੱਗਣ ਕਾਰਨ ਇਹ ਪੁਲੀ ਰੁੜ੍ਹ ਗਈ ਤੇ ਸੜਕ ਵਿਚ ਵੱਡਾ ਪਾੜ ਪੈ ਗਿਆ। ਇਸ ਲਈ ਉਹਨਾਂ ਨੇ ਪ੍ਰਸਾਸ਼ਨ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ।
ਨਹਿਰੀ ਪਾਣੀ ਨੇ ਸੜਕ 'ਚ ਪਾਇਆ ਪਾੜ, ਮੰਡੀਬੋਰਡ ਦੀ ਅਣਗਹਿਲੀ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਨ੍ਹਾਂ ਆਰਜ਼ੀ ਪੁਲੀਆਂ ਦੇ ਕਰਕੇ ਪਿੰਡ ਨਾਲ ਲੱਗਦੇ ਰਜਵਾਹਾ ਉਦੋਂਵਾਲੀ ਵਿੱਚ ਪਾੜ ਪੈਣ ਕਰਕੇ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਬਰਬਾਦ ਹੋਈ ਸੀ।ਉਸ ਸਮੇਂ ਕਿਸਾਨਾਂ ਵੱਲੋਂ ਰੋਸ ਜ਼ਾਹਰ ਕੀਤਾ ਗਿਆ ਸੀ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ।
ਇਸ ਨਹਿਰ ਵਿੱਚੋਂ ਆਰਜ਼ੀ ਪਾਈਪਾਂ ਕੱਢ ਕੇ ਇਸ ਨਹਿਰ ਤੇ ਲੋਹੇ ਦਾ ਪੁਲ ਉਸਾਰਿਆ ਜਾਵੇ ਤਾਂ ਕਿ ਕਿਸਾਨਾਂ ਨੂੰ ਆਉਣ ਜਾਣ ਸਮੇਂ ਵਿੱਚ ਕੋਈ ਪ੍ਰੇਸ਼ਾਨੀ ਨਾ ਹੋਵੇ। ਮੰਡੀਕਰਨ ਬੋਰਡ ਦੇ ਐਸ ਡੀ ਓ ਅਸ਼ੋਕ ਕੁਮਾਰ ਨੇ ਕਿਹਾ ਕਿ 30 ਸਤੰਬਰ ਤੋਂ ਬਾਅਦ ਇਸ ਨਹਿਰ ਉੱਪਰ ਪੁਲ ਉਸਾਰਿਆ ਜਾਵੇਗਾ ਉਨ੍ਹਾਂ ਚਿਰ ਕਿਸਾਨਾਂ ਦੇ ਲਾਂਘੇ ਲਈ ਕੋਈ ਨਾ ਕੋਈ ਪ੍ਰਬੰਧ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਸਿੱਧੂ ਨੂੰ ਕਿਸੇ ਵੇਲੇ ਵੀ ਮਿਲ ਸਕਦੈ ਕਾਂਗਰਸ 'ਚ ਵੱਡਾ ਅਹੁਦਾ, 'ਆਪ' ਦੇ ਸੁਫਨੇ ਰਹਿ ਗਏ ਧਰੇ ਦੇ ਧਰੇ...