ਗੁਰਦਾਸਪੁਰ:ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਪੰਜਾਬ ਵਿਚ ਯੂਥ ਕਾਂਗਰਸ ਵੱਲੋਂ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਵਿਚ ਕਾਂਗਰਸ ਸਰਕਾਰ ਅਤੇ ਕਾਂਗਰਸ ਪਾਰਟੀ ਦੀਆ ਨੀਤੀਆਂ ਨੂੰ ਹਲਕੇ ਦੀ ਬੂਥ ਲੈਵਲ ਦੇ ਲੋਕਾਂ ਤਕ ਪਹੁਚਾਉਣ ਲਈ 'ਇਕ ਬੂਥ ਪੰਜ ਯੂਥ' ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਦੇ ਤਹਿਤ ਬਟਾਲਾ ਵਿਖੇ ਯੂਥ ਕਾਂਗਰਸ (Punjab Youth Congress) ਦੇ ਪੰਜਾਬ ਇੰਚਾਰਜ ਮੁਕੇਸ਼ ਕੁਮਾਰ ਵੱਲੋਂ ਰਸਮੀ ਤੌਰ ਤੇ ਹਲਕਾ ਬਟਾਲਾ ਵਿਚ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।
ਮੁਕੇਸ਼ ਕੁਮਾਰ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ (Congress Party) ਦੀ ਕਾਰਗੁਜ਼ਾਰੀ ਨੂੰ ਲੋਕਾਂ ਤੱਕ ਬੂਥ ਲੈਵਲ ਤੇ ਲੈ ਕੇ ਜਾਣ ਲਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਨਾਲ ਸੰਗਠਨ ਵੀ ਮਜਬੂਤ ਹੋਵੇਗਾ ਅਤੇ ਲੋਕਾਂ ਨੂੰ ਵੀ ਕਾਂਗਰਸ ਪਾਰਟੀ ਦੀਆ ਲੋਕ ਹਿੱਤ ਨੀਤੀਆਂ ਦੀ ਜਾਣਕਾਰੀ ਮਿਲੇਗੀ।