ਪੰਜਾਬ

punjab

ETV Bharat / city

ਸਾਵਧਾਨ ! ਪੁਲਿਸ ਲੈ ਕੇ ਟਿਊਸ਼ਨ ਪੁੱਜਿਆ ਬੱਚਾ - corona virus news

ਕਰਫਿਊ ਦੌਰਾਨ ਜਿੱਥੇ ਸਭ ਕੁਝ ਬੰਦ ਹੈ ਉਥੇ ਹੀ ਕੁਝ ਪੜ੍ਹੇ ਲਿਖੇ ਮਾਪੇ ਅਨਪੜ੍ਹਾਂ ਵਾਲੀਆਂ ਹਰਕਤਾਂ ਕਰਨ 'ਚ ਲੱਗੇ ਹੋਏ ਹਨ। ਪੁਲਿਸ ਵਾਲੇ ਲੋਕਾਂ ਨੂੰ ਸਮਝਾਉਂਦੇ ਹੋਏ ਥੱਕ ਗਏ ਹਨ ਕਿ ਆਪੋਂ ਆਪਣੇ ਘਰਾਂ 'ਚ ਰਹੋਂ ਪਰ ਉਹ ਕਹਿਣਾ ਮੰਨਣ ਨੂੰ ਤਿਆਰ ਹੀ ਨਹੀਂ ਹਨ। ਮਾਪੇ ਮੰਨਣ ਜਾਂ ਨਾ ਮੰਨਣ ਪਰ ਸ਼ਾਇਦ ਬਚਿਆਂ ਨੂੰ ਇਹ ਸਮਝ ਆ ਗਈ ਹੈ ਕਿ ਲੌਕਡਾਊਨ ਦੌਰਾਨ ਘਰ 'ਚ ਰਹਿਣਾ ਉਨ੍ਹਾਂ ਦੀ ਭਲਾਈ ਲਈ ਹੈ।

ਸਾਵਧਾਨ ! ਪੁਲਿਸ ਲੈ ਕੇ ਟਿਊਸ਼ਨ ਪੁੱਜਿਆ ਬੱਚਾ
ਸਾਵਧਾਨ ! ਪੁਲਿਸ ਲੈ ਕੇ ਟਿਊਸ਼ਨ ਪੁੱਜਿਆ ਬੱਚਾ

By

Published : Apr 26, 2020, 5:43 PM IST

Updated : Apr 26, 2020, 5:49 PM IST

ਗੁਰਦਾਸਪੁਰ: ਕਹਿੰਦੇ ਹਨ ਕਿ ਬੱਚੇ ਰੱਬ ਦਾ ਰੂਪ ਹੁੰਦੇ ਹਨ, ਬੱਚੇ ਕਦੇ ਵੀ ਝੂਠ ਨਹੀਂ ਬੋਲਦੇ। ਅਜਿਹੀ ਇੱਕ ਮਿਸਾਲ ਲੌਕਡਾਊਨ ਦੇ ਚਲਦੇ ਦੇਖਣ ਨੂੰ ਮਿਲੀ ਬਟਾਲਾ ਵਿਖੇ ਜਿਥੇ ਡੀਐਸਪੀ ਗੁਰਦੀਪ ਸਿੰਘ ਜਦੋਂ ਰਾਉਂਡ ਉੱਤੇ ਨਿਕਲੇ ਤਾਂ ਇੱਕ ਵਿਅਕਤੀ ਦੋ ਬੱਚੀਆਂ ਨੂੰ ਟਿਊਸ਼ਨ ਤੋਂ ਵਾਪਸ ਲੈ ਕੇ ਘਰ ਜਾ ਰਿਹਾ ਸੀ। ਜਦੋਂ ਡੀਐਸਪੀ ਨੇ ਉਨ੍ਹਾਂ ਨੂੰ ਰੋਕਿਆ ਤੇ ਪੁੱਛ-ਗਿੱਛ ਕੀਤੀ।

ਸਾਵਧਾਨ ! ਪੁਲਿਸ ਲੈ ਕੇ ਟਿਊਸ਼ਨ ਪੁੱਜਿਆ ਬੱਚਾ

ਇਸ ਦੌਰਾਨ ਬੱਚੀਆਂ ਦੇ ਪਰਿਵਾਰਿਕ ਮੈਂਬਰਾਂ ਨੇ ਝੂਠ ਬੋਲਣਾ ਚਾਹੀਆ ਤਾਂ ਉਦੋਂ ਬੱਚੇ ਤੁਰੰਤ ਬੋਲਿਆ, "ਪੁਲਿਸ ਅੰਕਲ ਮੈਂ ਟਿਊਸ਼ਨ ਪੜ੍ਹ ਕੇ ਆਇਆ ਹਾਂ ਅਤੇ ਮੇਰੀ ਮੈਡਮ ਮੈਨੂੰ ਰੋਜ਼ ਟਿਊਸ਼ਨ ਪੜ੍ਹਾਉਂਦੀ ਹੈ, ਆਓ ਤੁਹਾਨੂੰ ਮੈਂ ਨਾਲ ਲੈ ਕੇ ਚੱਲਦਾ ਹਾਂ ਅਤੇ ਦੱਸਦਾ ਹਾਂ ਕਿ ਮੈਂ ਕਿੱਥੇ ਟਿਊਸ਼ਨ ਪੜ੍ਹਦਾ ਹਾਂ।" ਬੱਚਾ ਆਪਣੀ ਟਿਊਸ਼ਨ ਉੱਤੇ ਡੀਐਸਪੀ ਨੂੰ ਲੈ ਕੇ ਪਹੁੰਚਿਆ।

ਸਾਵਧਾਨ ! ਪੁਲਿਸ ਲੈ ਕੇ ਟਿਊਸ਼ਨ ਪੁੱਜਿਆ ਬੱਚਾ

ਪੁਲਿਸ ਨੇ ਜਾਕੇ ਗੱਲਬਾਤ ਕੀਤੀ ਤਾਂ ਟੀਚਰ ਵੀ ਝੂਠ ਬੋਲਣ ਲੱਗੀ, "ਮੈਂ ਟਿਊਸ਼ਨ ਨਹੀਂ ਪੜ੍ਹਾਉਂਦੀ ਤੱਦ ਛੋਟੇ ਬੱਚੇ ਨੇ ਬੋਲਦੇ ਹੋਏ ਕਿਹਾ ਕਿ ਪੁਲਿਸ ਅੰਕਲ ਮੈਡਮ ਸਾਨੂੰ ਤਿੰਨ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ ਹੈ। ਡੀਐਸਪੀ ਗੁਰਦੀਪ ਸਿੰਘ ਨੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਅੱਜ ਇੱਕ ਬੱਚੇ ਨੇ ਸੱਚ ਬੋਲ ਕੇ ਮਿਸਾਲ ਕਾਇਮ ਕੀਤੀ ਹੈ ਅਤੇ ਡੀਐਸਪੀ ਨੇ ਦਸਿਆ ਕਿ ਉਨ੍ਹਾਂ ਮੈਡਮ ਨੂੰ ਸਮਝਾ ਦਿੱਤਾ ਹੈ ਕਿ ਇਸ ਸਮੇਂ ਟਿਊਸ਼ਨ ਪੜਾਉਣ ਦੀ ਇਜਾਜ਼ਤ ਨਹੀਂ ਹੈ|

Last Updated : Apr 26, 2020, 5:49 PM IST

ABOUT THE AUTHOR

...view details