ਗੁਰਦਾਸਪੁਰ: ਪੰਜਾਬ ਭਰ ਵਿੱਚ ਕਣਕ ਦੀ ਪੱਕੀ ਫਸਲ ਅਤੇ ਕਈ ਇਮਾਰਤਾਂ ਨੂੰ ਅੱਗ ਲੱਗਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਅਜਿਹੇ ਵਿੱਚ ਫਾਇਰ ਬਿਗ੍ਰੇਡ ਵਿਭਾਗ ਵੱਲੋਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਮੌਕੇ ’ਤੇ ਪਹੁੰਚ ਅੱਗ ਤੇ ਕਾਬੂ ਪਾਇਆ ਜਾਂਦਾ ਹੈ। ਪਰ ਪੰਜਾਬ ਸਰਕਾਰ ਵੱਲੋਂ ਇਸ ਵਿਭਾਗ ਨੂੰ ਅਣਗੋਲਿਆਂ ਕੀਤਾ ਜਾ ਰਿਹਾ ਹੈ। ਗੁਰਦਾਸਪੁਰ ਵਿੱਚ ਇੱਕ ਫਾਇਰ ਸਟੇਸ਼ਨ ਹੈ ਜਿਥੇ 2 ਵੱਡੀਆਂ ਗੱਡੀਆਂ, ਇੱਕ ਜੀਪ ਅਤੇ ਇੱਕ ਮੋਟਰਸਾਈਕਲ ਹੈ। ਇਥੇ 17 ਕਰਮਚਾਰੀ ਕੰਮ ਕਰ ਰਹੇ ਹਨ ਜਿਹਨਾਂ ਵਿਚੋਂ ਸਿਰਫ 5 ਕਰਮਚਾਰੀ ਪੱਕੇ ਹਨ ਅਤੇ ਬਾਕੀ ਸਾਰੇ ਕਰਮਚਾਰੀ ਠੇਕੇ ਤੇ ਕੰਮ ਕਰ ਰਹੇ ਹਨ। ਇਸ ਲਈ ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਵਿਭਾਗ ਵਿੱਚ ਕੰਮ ਕਰ ਰਹੇ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ।
ਕੈਪਟਨ ਸਰਕਾਰ ਫਾਇਰ ਵਿਭਾਗ ਦੀ ਨਹੀਂ ਲੈ ਰਹੀ ਸਾਰ ਇਹ ਵੀ ਪੜੋ: ਸ਼ਾਹਡੋਲ 'ਚ ਆਕਸੀਜ਼ਨ ਦੀ ਘਾਟ ਨਾਲ 12 ਮਰੀਜ਼ਾਂ ਦੀ ਹੋਈ ਮੌਤ
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਮਕਲ ਵਿਭਾਗ ਗੁਰਦਾਸਪੁਰ ਦੇ ਡਰਾਈਵਰ ਯੋਧਾ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਦੀ ਅਬਾਦੀ 1.50 ਲੱਖ ਦੇ ਕਰੀਬ ਹੈ ਅਤੇ ਸ਼ਹਿਰ ਵਿੱਚ ਸਿਰਫ ਇੱਕ ਫਾਇਰ ਸਟੇਸ਼ਨ ਹੈ। ਉਹਨਾਂ ਦੱਸਿਆ ਕਿ ਉਹਨਾਂ ਦੇ ਕੋਲ ਜੋ ਗੱਡੀਆਂ ਹਨ ਉਹ 4×4 ਨਹੀਂ ਹਨ ਜਿਸ ਕਰਕੇ ਉਹਨਾਂ ਨੂੰ ਖੇਤਾਂ ਵਿੱਚ ਅੱਗ ਬੁਜਾਉਣ ਲੱਗਿਆ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ। ਉਹਨਾਂ ਕਿਹਾ ਕਿ ਆਬਾਦੀ ਦੇ ਹਿਸਾਬ ਨਾਲ ਗੁਰਦਾਸਪੁਰ ਵਿੱਚ ਇੱਕ ਹੋਰ ਫਾਇਰ ਸਟੇਸ਼ਨ ਦੀ ਲੋੜ ਹੈ।ਇਸ ਫਾਇਰ ਸਟੇਸ਼ਨ ਵਿੱਚ ਡਰਾਈਵਰਾਂ ਦੀ ਵੀ ਕਮੀ ਹੋਣ ਕਾਰਨ ਉਹਨਾਂ ਨੂੰ 12-12 ਘੰਟੇ ਕਮ ਕਰਨਾ ਪੈਂਦਾ ਹੈ ਇਸ ਲਈ ਉਹਨਾਂ ਦੀ ਮੰਗ ਹੈ ਕਿ ਇਸ ਫਾਇਰ ਸਟੇਸ਼ਨ ਵਿਚ ਡਰਾਈਵਰਾਂ ਦੀ ਨਵੀਂ ਭਰਤੀ ਕੀਤੀ ਜਾਵੇ।
ਇਹ ਵੀ ਪੜੋ: ਸਿਹਤ ਵਿਭਾਗ ਵੱਲੋਂ ਨਾਮ ਚਰਚਾ ਘਰਾਂ 'ਚ ਲਗਵਾਏ ਵੈਕਸੀਨੇਸ਼ਨ ਕੈਂਪ