ਗੁਰਦਾਸਪੁਰ: ਜ਼ਿਲ੍ਹੇ ਦੇ ਪਿੰਡ ਗੋਰਸੀਆਂ ਵਿੱਚ ਇੱਕ ਬਰਸਾਤੀ ਡਰੇਨ ਨੂੰ ਲੈਕੇ ਪਿੰਡ ਦੇ ਕਿਸਾਨ ਅੱਤੇ ਨਹਿਰੀ ਵਿਭਾਗ ਆਹਮੋ ਸਾਹਮਣੇ ਹੋ ਗਏ ਹਨ। ਪਿੰਡ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਜ਼ਮੀਨ ਦੇ ਨੇੜੇ ਇਕ ਨਹਿਰੀ ਵਿਭਾਗ ਦਾ ਬਰਸਾਤੀ ਡਰੇਨ ਹੈ ਅਤੇ ਇਸ ਬਰਸਾਤੀ ਡਰੇਨ ਨੂੰ ਸਾਫ ਕਰਨ ਲਈ ਕਿਸਾਨਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।
ਕਿਸਾਨਾ ਮੁਤਾਬਿਕ ਜੇਕਰ ਵਿਭਾਗ ਇਸ ਬਰਸਾਤੀ ਨਾਲ਼ੇ ਦੀ ਸਫਾਈ ਕਰਦਾ ਹੈ ਤਾਂ ਉਹਨਾਂ ਦੀ ਫ਼ਸਲ ਦਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਬਰਸਾਤੀ ਡਰੇਨ ਸਹੀ ਚਲ ਰਹੀ ਹੈ ਅਤੇ ਕਿਸਾਨਾਂ ਨੇ ਆਪਣੀਆਂ ਪੁਲੀਆ ਪਾ ਕੇ ਪਾਣੀ ਦੀ ਨਿਕਾਸੀ ਕੀਤੀ ਹੋਈ ਹੈ ਪਰ ਕਿਸਾਨਾਂ ਨੂੰ ਨਾਲ਼ੇ ਸਫਾਈ ਕਰਨ ਦੇ ਨਾਂ ’ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਵਿਭਾਗ ਨੇ ਉਹਨਾਂ ਨੂੰ ਹੋਰ ਤੰਗ ਪਰੇਸ਼ਾਨ ਕੀਤਾ ਤਾਂ ਉਹ ਵਿਭਾਗ ਖਿਲਾਫ ਮੋਰਚਾ ਖੋਲ੍ਹਣ ਲਈ ਮਜ਼ਬੂਰ ਹੋਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਜ਼ਮੀਨਾਂ ਦੇ ਨਾਲ ਇੱਕ ਬਰਸਾਤੀ ਡਰੇਨ ਚਲ ਰਹੀ ਹੈ ਜੋ ਕਿ ਵਿਭਾਗ ਦੇ ਕਾਗਜ਼ਾਂ ਵਿੱਚ ਦੂਸਰੇ ਪਾਸੇ ਹੈ ਪਰ ਇਹ ਬਰਸਾਤੀ ਡਰੇਨ ਉਨ੍ਹਾਂ ਦੀ ਜ਼ਮੀਨ ਨੇੜੇ ਕੱਢੀ ਗਈ ਹੈ ਅਤੇ ਬਰਸਾਤੀ ਡਰੇਨ ’ਤੇ ਉਨ੍ਹਾਂ ਨੇ ਪੁਲੀਆਂ ਪਾ ਕੇ ਆਪਣੇ ਖੇਤਾਂ ਨੂੰ ਜਾਣ ਲਈ ਰਸਤਾ ਰੱਖਿਆ ਹੈ ਪਰ ਹੁਣ ਨਹਿਰੀ ਵਿਭਾਗ ਇਸ ਡਰੇਨ ਦੀ ਸਫਾਈ ਕਰਨ ਦੇ ਨਾਂ ’ਤੇ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ।