ਗੁਰਦਾਸਪੁਰ: ਬਟਾਲਾ ਵਿਖੇ ਸਮਾਧ ਰੋਡ 'ਤੇ ਸਥਿਤ ਸ਼ੀਤਲਾ ਮਾਤਾ ਦੇ ਮੰਦਰ 'ਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਮੰਦਰ ਦੀਆਂ ਦਾਨ ਪੇਟੀਆਂ ਤੋੜ ਕੇ ਚੜਾਵੇ ਦੀ ਰਾਸ਼ੀ ਚੋਰੀ ਕਰ ਫਰਾਰ ਹੋ ਗਏ। ਚੋਰੀ ਦੀ ਇਹ ਘਟਨਾ ਮੰਦਰ 'ਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਰਿਕਾਰਡ ਹੋਈ ਹੈ।
ਬਟਾਲਾ ਦੇ ਸ਼ੀਤਲਾ ਮਾਤਾ ਮੰਦਿਰ ਚ ਬੀਤੀ ਦੇਰ ਰਾਤ ਹੋਈ ਚੋਰੀ , ਚੋਰਾਂ ਵਲੋਂ ਮੰਦਿਰ ਦੀਆ ਦਾਨ ਪੇਟੀਆਂ ਨੂੰ ਤੋੜ ਨਕਦੀ ਲੈਕੇ ਹੋਏ ਫਰਾਰ ਉਥੇ ਹੀ ਮੰਦਿਰ ਚ ਲਗੇ ਸੀਸੀਟੀਵੀ ਕੈਮਰਾ ਚ ਚੋਰੀ ਦੀ ਵਾਰਦਾਤ ਹੋਈ ਕੈਦ ਪੁਲਿਸ ਦਾ ਕਹਿਣਾ ਹੈ ਕਿ ਮੌਕੇ ਤੇ ਪਹੁਚ ਤਫਤੀਸ਼ ਕੀਤੀ ਗਈ ਹੈ ਅਤੇ ਸੀਸੀਟੀਵੀ ਕੈਮਰਾ ਦੀਆ ਵੀਡੀਓ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਜਲਦ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।ਉਧਰ ਲੋਕਾਂ ਚ ਇਸ ਵਾਰਦਾਤ ਨੂੰ ਲੈਕੇ ਪ੍ਰਸ਼ਾਸ਼ਨ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ।
ਬਟਾਲਾ ਵਿਖੇ ਮੰਦਰ 'ਚ ਹੋਈ ਚੋਰੀ ਚੋਰੀ ਦੀ ਵਾਰਦਾਤ ਤੋਂ ਬਾਅਦ ਇਲਾਕੇ ਦੇ ਲੋਕਾਂ ਤੇ ਦੁਕਾਨਦਾਰਾਂ 'ਚ ਭਾਰੀ ਰੋਸ ਸੀ। ਸਥਾਨਕ ਲੋਕਾਂ ਨੇ ਕਿਹਾ ਕਿ ਮੰਦਰ ਪਰਿਸਰ ਦੇ ਤਿੰਨ ਰਸਤੇ ਹਨ ਤੇ ਸ਼ਾਮ ਨੂੰ ਗੇਟ ਬੰਦ ਕਰ ਦਿੱਤੇ ਜਾਂਦੇ ਹਨ। ਜਦੋਂ ਕਿ ਮੰਦਰ ਦੇ ਪੰਡਤ ਅਤੇ ਉਨ੍ਹਾਂ ਦਾ ਪਰਿਵਾਰ ਵੀ ਅੰਦਰ ਹੀ ਰਹਿੰਦੇ ਹਨ। ਉਨ੍ਹਾਂ ਆਖਿਆ ਕਿ ਪੂਰੇ ਮੰਦਰ ਵਿੱਚ ਵੱਖ-ਵੱਖ ਥਾਵਾਂ ਉੱਤੇ ਸੀਸੀਟੀਵੀ ਕੈਮਰੇ ਲਗਾਏ ਹਨ। ਇਸ ਦੇ ਬਾਵਜੂਦ ਚੋਰਾਂ ਵੱਲੋਂ ਮੰਦਰ ਵਿੱਚ ਚੋਰੀ ਦੀ ਘਟਨਾ ਹੋਣ ਲਈ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੈ। ਲੋਕਾਂ ਨੇ ਕਿਹਾ ਕਿ ਇਲਾਕੇ ਵਿੱਚ ਪਹਿਲਾਂ ਵੀ ਚੋਰੀ ਦੀਆਂ ਕਈ ਵਾਰਦਾਤਾਂ ਹੋ ਚੁੱਕਿਆ ਹਨ, ਪਰ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਸੁਣਵਾਈ ਨਹੀਂ ਕਰ ਰਹੀ।
ਚੋਰੀ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੀ ਪੁਲਿਸ ਮੌਕੇ 'ਤੇ ਤਫਤੀਸ਼ ਕਰਨ ਪਹੁੰਚੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਕਬਜ਼ੇ ਵਿੱਚ ਲੈ ਲਈ ਹੈ। ਪੁਲਿਸ ਵੱਲੋਂ ਜਲਦ ਹੀ ਚੋਰਾਂ ਦੀ ਪਛਾਣ ਕਰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਸ੍ਰੀਗੰਗਾਨਗਰ 'ਚ ਫੌਜ ਦੀ ਜਿਪਸੀ ਪਲਟੀ, ਅੱਗ ਲੱਗਣ ਨਾਲ ਜ਼ਿੰਦਾ ਸੜੇ 3 ਜਵਾਨ,5 ਗੰਭੀਰ ਜ਼ਖਮੀ