ਗੁਰਦਾਸਪੁਰ:ਡੇਰਾ ਬਾਬਾ ਨਾਨਕ ਦੇ ਪਿੰਡ ਮੱਲੇਵਾਲ (Malewal village of Dera Baba Nanak) ਵਿਚ ਉਦੋਂ ਸਨਸਨੀ ਫੇਲ ਗਈ ਜਦੋਂ ਇਕ ਨਹਿਰ ਦੇ ਕੰਡੇ ਇਕ ਬੋਰੀ ਵਿਚ ਗਲੀ ਸੜੀ ਹੋਈ ਲਾਸ਼ ਵੇਖੀ ਗਈ। ਨਹਿਰ ਦੇ ਕੰਢੇ ਤੋਂ ਨਿਕਲ ਰਹੇ ਰਾਹਗੀਰ ਨੇ ਸਰਪੰਚ (Sarpanch) ਨੂੰ ਫੋਨ ਕਰਕੇ ਦੱਸਿਆ।
ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ ਅਤੇ ਪੁਲਿਸ ਨੇ ਸੜੀ ਹੋਈ ਲਾਸ਼ ਨੂੰ ਕਬਜੇ ਵਿਚ ਲਿਆ।ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੀ ਪਛਾਣ ਪਿੰਡ ਸਮਰਾਏ ਦੀ ਰਹਿਣ ਵਾਲੀ ਮਹਿੰਦਰ ਕੌਰ ਵਜੋ ਹੋਈ ਹੈ।ਮ੍ਰਿਤਕਾ ਦੇ ਬੇਟੇ ਨੇ ਹੱਥ ਵਿਚ ਪਾਏ ਲੋਹੇ ਦੇ ਕੜੇ ਤੋਂ ਆਪਣੀ ਮਾਤਾ ਦੀ ਪਛਾਣ ਕੀਤੀ।ਉਨ੍ਹਾਂ ਨੇ ਦੱਸਿਆ ਹੈ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।