ਪੰਜਾਬ

punjab

ETV Bharat / city

ਬਟਾਲਾ ਪੁਲਿਸ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ - ਗੁਰਦਾਸਪੁਰ

8 ਮਾਰਚ ਨੂੰ ਵਿਸ਼ਵ ਭਰ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਬਟਾਲਾ ਪੁਲਿਸ ਨੇ ਪੁਲਿਸ ਲਾਈਨ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਤੇ ਇਸ ਮੌਕੇ ਵਿਸ਼ੇਸ਼ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ।

ਬਟਾਲਾ ਪੁਲਿਸ ਨੇ ਮਨਾਇਆ ਅੰਤਰ ਰਾਸ਼ਟਰੀ ਮਹਿਲਾ ਦਿਵਸ
ਬਟਾਲਾ ਪੁਲਿਸ ਨੇ ਮਨਾਇਆ ਅੰਤਰ ਰਾਸ਼ਟਰੀ ਮਹਿਲਾ ਦਿਵਸ

By

Published : Mar 8, 2021, 5:38 PM IST

ਗੁਰਦਾਸਪੁਰ: 8 ਮਾਰਚ ਨੂੰ ਵਿਸ਼ਵ ਭਰ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਬਟਾਲਾ ਪੁਲਿਸ ਨੇ ਪੁਲਿਸ ਲਾਈਨ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ। ਇਸ ਮੌਕੇ ਵਿਸ਼ੇਸ਼ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਥਾਨਕ ਐਸਐਸਪੀ ਰਛਪਾਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਮੀਡੀਆ ਨਾਲ ਗੱਲਬਾਤ ਕਰਦਿਆਂ ਐਸਐਸਪੀ ਰਛਪਾਲ ਸਿੰਘ ਨੇ ਕਿਹਾ ਕਿ ਸਮਾਜ ਦੇ ਵਿਕਾਸ ਤੇ ਤਰੱਕੀ 'ਚ ਔਰਤਾਂ ਦਾ ਬਹੁਤ ਵੱਡਾ ਸਥਾਨ ਹੈ। ਇਸ ਲਈ ਸਾਨੂੰ ਸਭ ਨੂੰ ਔਰਤਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 'ਚ ਕੋਈ ਵੀ ਖੇਤਰ ਅਜਿਹਾ ਨਹੀਂ ਹੈ, ਜਿਸ 'ਚ ਮਹਿਲਾਵਾਂ ਕੰਮ ਨਹੀਂ ਕਰ ਰਹੀਆਂ। ਉਨ੍ਹਾਂ ਕਿਹਾ ਕਿ ਰਾਜਨੀਤੀ, ਖੇਡਾਂ, ਪੁਲਾੜੀ ਖੋਜਾਂ, ਫੌਜ ਸਣੇ ਮਹਿਲਾਵਾਂ ਨੇ ਹਰ ਤਰ੍ਹਾਂ ਦੇ ਖੇਤਰ 'ਚ ਸਫਲਤਾ ਹਾਸਲ ਕੀਤੀ ਹੈ।

ਬਟਾਲਾ ਪੁਲਿਸ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

ਇਸ ਮੌਕੇ ਮਹਿਲਾ ਪੁਲਿਸ ਅਧਕਾਰੀਆਂ ਨੇ ਕਿਹਾ ਕਿ ਸਮਾਜ ਨੂੰ ਔਰਤਾਂ ਪ੍ਰਤੀ ਆਪਣੀ ਤੰਗ ਦਿਲ ਸੋਚ ਨੂੰ ਬਦਲਣਾ ਪਵੇਗਾ। ਇੱਕ ਬੱਚੀ ਨੂੰ ਜਨਮ, ਸਿੱਖਿਆ ਤੇ ਆਜ਼ਾਦੀ ਦਾ ਅਧਿਕਾਰ ਦੇਣਾ ਚਾਹੀਦਾ ਹੈ ਤਾਂ ਜੋ ਸਾਡੀਆਂ ਧੀਆਂ ਤਰੱਕੀ ਦੀਆਂ ਨਵੀਆਂ ਉਡਾਨਾਂ ਭਰ ਸਕਣ।

ਇਸੇ ਮੌਕੇ ਐਸਐਸਪੀ ਬਟਾਲਾ ਵਲੋਂ ਪੁਲਿਸ ਵਿਭਾਗ 'ਚ ਤਾਇਨਾਤ ਵੱਖ-ਵੱਖ ਮਹਿਲਾ ਪੁਲਿਸ ਅਧਕਾਰੀਆ ਤੇ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪੁਲਿਸ ਵਿਭਾਗ ਦੀਆਂ ਮਹਿਲਾ ਮੁਲਾਜ਼ਮਾਂ ਲਈ ਵਿਸ਼ੇਸ਼ ਮੈਡੀਕਲ ਕੈਂਪ ਵੀ ਲਗਾਇਆ ਗਿਆ ਤੇ ਕੋਵਿਡ ਟੈਸਟ ਕੀਤਾ ਗਿਆ।

ਇਹ ਵੀ ਪੜ੍ਹੋ : ਮਹਿਲਾਵਾਂ ਖਿਲਾਫ ਅਪਰਾਧਾਂ 'ਚ ਹੋਇਆ ਵਾਧਾ, ਜਾਣੋ ਕਿੰਨੀਆਂ ਸੁਰੱਖਿਅਤ ਨੇ ਮਹਿਲਾਵਾਂ

ABOUT THE AUTHOR

...view details