ਗੁਰਦਾਸਪੁਰ:ਜ਼ਿਲ੍ਹੇ ਦੇ ਪਿੰਡ ਨਰਪੁਰ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ 2 ਗੱਡੀਆਂ 'ਤੇ ਆਏ ਨੌਜਵਾਨ ਹਮਲਾਵਰਾਂ ਨੇ ਇੱਕ ਘਰ 'ਤੇ ਆ ਕੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਫਾਇਰਿੰਗ ਦੌਰਾਨ ਪਾਵਰਕਾਮ ਦਾ ਇੱਕ ਜੇਈ ਸਤਪਾਲ ਜ਼ਖਮੀ ਹੋ ਗਿਆ, ਪਰ ਭੱਜ ਰਹੇ ਹਮਲਾਵਰਾਂ ਨੂੰ ਪਿੰਡ ਵਾਸੀਆਂ ਨੇ ਕਾਬੂ ਕਰਕੇ ਛਿਤਰ ਪਰੇਡ ਕੀਤੀ ਅਤੇ ਉਨਾਂ ਦੀਆਂ ਗੱਡੀਆਂ ਵੀ ਭੰਨ ਦਿੱਤੀਆਂ। ਇਸੇ ਦੌਰਾਨ ਪੁਲਿਸ ਨੂੰ ਬੁਲਾ ਕੇ ਹਮਲਾਵਰਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਇਹ ਵੀ ਪੜੋ:fuel rates: ਜਾਣੋ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
ਜਾਣਕਾਰੀ ਅਨੁਸਾਰ ਉਕਤ ਮਾਮਲਾ ਕਬੱਡੀ ਖਿਡਾਰੀਆਂ ਵਿੱਚ ਹੋਈ ਮਾਮੂਲੀ ਤਕਰਾਰ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ ਜਿਸ ਨੇ ਖੂਨੀ ਰੂਪ ਧਾਰ ਲਿਆ। ਹਮਲਾ ਕਰਨ ਵਾਲਿਆਂ ਵਿੱਚ ਇੱਕ ਕਬੱਡੀ ਖਿਡਾਰੀ ਦੱਸਿਆ ਜਾ ਰਿਹਾ ਹੈ ਜਿਸ ਨੇ ਆਪਣੇ ਸਾਥੀਆਂ ਸਮੇਤ ਦੂਜੇ ਕਬੱਡੀ ਖਿਡਾਰੀ ਸਨਮਦੀਪ ਸਿੰਘ ਸੰਨੀ ਪੁੱਤਰ ਸਤਪਾਲ ਵਾਸੀ ਨਰਪੁਰ ਦੇ ਘਰ ਆ ਕੇ ਹਮਲਾ ਕਰ ਦਿੱਤਾ।
ਜਖਮੀ ਹੋਏ ਜੇਈ ਸਤਪਾਲ ਦੀ ਪਤਨੀ ਰਣਜੀਤ ਕੌਰ ਅਤੇ ਪਿੰਡ ਨਰਪੁਰ ਦੇ ਸਰਪੰਚ ਧਰਮ ਸਿੰਘ ਨੇ ਦੱਸਿਆ ਕਿ ਸਨਮਦੀਪ ਸਿੰਘ ਸੰਨੀ ਪੁੱਤਰ ਸੱਤਪਾਲ ਕਬੱਡੀ ਖਿਡਾਰੀ ਹੈ, ਜਿਸ ਦਾ ਖੇਡ ਦੌਰਾਨ ਕੁਝ ਕਬੱਡੀ ਖਿਡਾਰੀ ਨੌਜਵਾਨਾਂ ਨਾਲ ਝਗੜਾ ਹੋ ਗਿਆ ਅੱਤੇ ਦੂਸਰੀ ਧਿਰ ਨੇ ਸ਼ਾਮ 6 ਵਜੇ ਦੇ ਕਰੀਬ ਦੋ ਗੱਡੀਆਂ 'ਤੇ ਸਵਾਰ ਹੋ ਕੇ ਉਨਾਂ ਦੇ ਘਰ ਆ ਕੇ ਹਮਲਾ ਕਰ ਕਰ ਦਿੱਤਾ। ਉਨਾਂ ਦੱਸਿਆ ਕਿ ਉਕਤ ਹਮਲਾਵਰਾਂ ਕੋਲੋਂ ਰਵਾਇਤੀ ਹਥਿਆਰ ਅਤੇ ਅਸਲਾ ਸੀ ਜਿਨਾਂ ਨੇ ਫਾਇਰਿੰਗ ਕੀਤੀ। ਇਸ ਦੌਰਾਨ ਕਬੱਡੀ ਖਿਡਾਰੀ ਸਨਮਦੀਪ ਸੰਨੀ ਦਾ ਪਿਤਾ ਸਤਪਾਲ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ।
ਖੇਡ ਦੌਰਾਨ ਹੋਈ ਤਕਰਾਰ ਨੇ ਧਾਰਿਆ ਖੂਨੀ ਰੂਪ ਗੋਲੀ ਚਲਾਉਣ ਦੇ ਬਾਅਦ ਹਮਲਾਵਰਾਂ ਨੇ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਦੀ ਫਿਰਨੀ ਬੰਦ ਹੋਣ ਕਾਰਨ ਜਦੋਂ ਉਨਾਂ ਨੂੰ ਵਾਪਸ ਮੁੜਨਾ ਪਿਆ ਤਾਂ ਇਕੱਠੇ ਹੋਏ ਪਿੰਡ ਵਾਸੀਆਂ ਨੇ ਉਨਾਂ ਨੂੰ ਕਾਬੂ ਕਰ ਲਿਆ ਅਤੇ ਗੱਡੀਆਂ ਦੀ ਭੰਨ ਤੋੜ ਕਰ ਦਿੱਤੀ। ਇਸ ਮੌਕੇ ਉਕਤ ਹਮਲਾਵਰਾਂ ਦੀ ਪਿੰਡ ਵਾਸੀਆਂ ਅੱਗੇ ਪੇਸ਼ ਨਹੀਂ ਗਈ ਅਤੇ ਪਿੰਡ ਵਾਲਿਆਂ ਨੇ ਉਨਾਂ ਦੀ ਮਾਰ ਕੁਟਾਈ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ 6 ਹਮਲਾਵਰਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਦੋ ਗੱਡੀਆਂ ਵੀ ਕਬਜੇ ਵਿਚ ਲਈਆਂ ਗਈਆਂ ਹਨ। ਉਨਾਂ ਕਿਹਾ ਕਿ ਬਿਆਨ ਦਰਜ ਕਰਕੇ ਕਾਨੂੰਨ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ:Weather Report: ਪੰਜਾਬ ਦੇ ਕਈ ਸ਼ਹਿਰਾਂ ’ਚ ਮੀਂਹ ਦਾ ਅਲਰਟ, ਜਾਣੋ ਆਪਣੇ ਸ਼ਹਿਰ ਦਾ ਤਾਪਮਾਨ