ਪੰਜਾਬ

punjab

ETV Bharat / city

23 ਸਾਲਾ ਫੌਜੀ ਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ, ਪਰਿਵਾਰ ਨੇ ਸਸਕਾਰ ਕਰਨ ਤੋਂ ਕੀਤਾ ਇਨਕਾਰ ! - village Wazirpur under Dinanagar Nagar

ਦੀਨਾਨਗਰ ਅਧੀਨ ਆਉਂਦੇ ਪਿੰਡ ਵਜੀਰਪੁਰ ਦੇ ਰਹਿਣ ਵਾਲੇ 23 ਸਾਲਾ ਫੌਜੀ ਜਵਾਨ ਦੀ ਗੋਲੀ ਲੱਗਣ ਨਾਲ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ (army soldier died due to bullet injury) ਗਈ। ਜਵਾਨ ਦੇ ਮਾਂ ਪਿਓ ਦਾ ਇਲਜ਼ਾਮ ਹੈ ਕਿ ਆਰਮੀ ਨੇ ਲਿਫਾਫੇ ਵਿੱਚ ਲਪੇਟ ਕੇ ਲਾਸ਼ ਨੂੰ ਭੇਜ ਦਿੱਤਾ ਹੈ ਜਿਸ ਕਾਰਨ ਉਹ ਨਾਰਾਜ਼ ਹਨ।

army soldier from village Wazirpur under Dinanagar Nagar died due to bullet injury while on duty
23 ਸਾਲਾ ਫੌਜੀ ਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ

By

Published : Sep 22, 2022, 6:30 AM IST

Updated : Sep 22, 2022, 7:53 AM IST

ਗੁਰਦਾਸਪੁਰ: ਦੀਨਾਨਗਰ ਅਧੀਨ ਆਉਂਦੇ ਪਿੰਡ ਵਜੀਰਪੁਰ ਦੇ ਰਹਿਣ ਵਾਲੇ 23 ਸਾਲਾ ਫੌਜੀ ਜਵਾਨ ਦੀ ਡਿਊਟੀ ਦੌਰਾਨ ਭੇਦ ਭਰੇ ਹਾਲਾਤਾਂ ਵਿੱਚ ਗੋਲੀ ਲੱਗਣ ਨਾਲ ਮੌਤ (army soldier died due to bullet injury) ਹੋ ਗਈ। ਜਿੱਥੇ ਇੱਕ ਪਾਸੇ ਜਿਥੇ ਫੌਜੀ ਜਵਾਨ ਅਮਰਪਾਲ ਦੇ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ ਉਥੇ ਹੀ ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਭਾਰਤੀ ਫੌਜ ਵੱਲੋਂ ਉਹਨਾਂ ਦੇ ਜਵਾਨ ਪੁੱਤ ਦੀ ਬੇਕਦਰੀ ਕੀਤੀ ਗਈ ਹੈ ਅਤੇ ਉਸ ਦੀ ਲਾਸ਼ ਨੂੰ ਲਿਫਾਫੇ ਵਿੱਚ ਲਪੇਟ ਕੇ ਉਸਦੀ ਲਾਸ਼ ਨਾਲ ਆਏ ਫ਼ੌਜੀ ਜਵਾਨ ਪਿੰਡ ਦੇ ਬਾਹਰ ਹੀ ਗੱਡੀ ਤੋਂ ਉਤਰ ਕੇ ਚਲੇ ਗਏ।

ਇਹ ਵੀ ਪੜੋ:ਰਾਜਪਾਲ ਦੇ ਫੈਸਲੇ ਨਾਲ ਜਨਤਾ ਦਾ ਪੈਸਾ ਬਰਬਾਦ ਹੋਣ ਤੋਂ ਬਚਿਆ, ਹੁਣ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੀ ਲੋੜ: ਮਜੀਠੀਆ

ਉੱਥੇ ਹੀ ਪਰਿਵਾਰ ਨੇ ਮੰਗ ਕੀਤੀ ਹੈ ਕਿ ਉਹਨਾਂ ਦੇ ਬੇਟੇ ਦੀ ਹੋਈ ਮੌਤ ਦੀ ਜਾਂਚ ਕੀਤੀ ਜਾਵੇ ਕਿ ਕਿਹੜੇ ਹਲਾਤਾਂ ਵਿੱਚ ਮੌਤ ਹੋਈ ਹੈ, ਕਿਉਂਕਿ ਅਮਰਪਾਲ ਖੁਦਕੁਸ਼ੀ ਕਰਨ ਵਾਲਿਆਂ ਵਿੱਚੋਂ ਨਹੀਂ ਸੀ। ਉਹ ਹਮੇਸ਼ਾ ਹੱਸਦਾ ਰਹਿੰਦਾ ਸੀ ਅਤੇ ਕੋਈ ਤਣਾਅ ਉਸਦੇ ਦਿਮਾਗ ਵਿੱਚ ਨਹੀਂ ਸੀ। ਉਸ ਦੀ ਮੌਤ ਪਿੱਛੇ ਕੋਈ ਨਾ ਕੋਈ ਆਰਮੀ ਦਾ ਹੀ ਅੰਦਰੂਨੀ ਕਾਰਨ ਰਿਹਾ ਹੈ।

ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਅਮਰਪਾਲ ਨੇ ਢਾਈ ਸਾਲ ਦੇਸ਼ ਦੀ ਸੇਵਾ ਕੀਤੀ ਹੈ ਇਸ ਲਈ ਉਸ ਨੂੰ ਬਣਦਾ ਸੈਨਿਕ ਸਨਮਾਨ ਦਿੱਤਾ ਜਾਵੇ, ਨਹੀਂ ਤਾਂ ਉਸ ਦਾ ਸਸਕਾਰ ਨਹੀਂ ਕੀਤਾ ਜਾਵੇਗਾ ਅਤੇ ਉਸ ਦੀ ਮ੍ਰਿਤਕ ਦੇਹ ਨੂੰ ਨਾਲ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ। ਫੌਜੀ ਜਵਾਨ ਅਮਰਪਾਲ ਦੇ ਮਾਤਾ ਪਿਤਾ ਨੇ ਦੱਸਿਆ ਕਿ ਕੱਲ੍ਹ ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਅਮਰਪਾਲ ਨਾਲ ਉਹਨਾਂ ਦੀ ਗੱਲ ਹੋਈ ਸੀ ਅਤੇ ਉਸ ਵੇਲੇ ਉਹ ਬਿਲਕੁਲ ਠੀਕ ਠਾਕ ਸੀ।

23 ਸਾਲਾ ਫੌਜੀ ਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ

ਉਹਨਾਂ ਨੇ ਦੱਸਿਆ ਕਿ ਸਵੇਰੇ ਉਹਨਾਂ ਨੂੰ ਪਿੰਡ ਸਰਪੰਚ ਨੇ ਸੂਚਨਾ ਦਿੱਤੀ ਕਿ ਅਮਰਪਾਲ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਉਸ ਦੀ ਯੂਨਿਟ ਦੇ ਕਿਸੇ ਅਧਿਕਾਰੀ ਵੱਲੋਂ ਉਸ ਦੇ ਪਰਿਵਾਰ ਨੂੰ ਕੋਈ ਇਤਲਾਹ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਬਾਅਦ ਵਿਚ ਉਸ ਦੀ ਯੂਨਿਟ ਨਾਲ ਸੰਪਰਕ ਕਰਨ ਉੱਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਅਮਰਪਾਲ ਦੀ ਸਵੇਰੇ ਚਾਰ ਤੋਂ ਛੇ ਵਜੇ ਤੱਕ ਡਿਊਟੀ ਸੀ। ਡਿਊਟੀ ਦੌਰਾਨ 5 ਵਜੇ ਦੇ ਕਰੀਬ ਉਹ ਉਪਰੋਂ ਕੱਪੜੇ ਲੈਕੇ ਕਮਰੇ ਵਿੱਚ ਛੱਡਣ ਲਈ ਕਹਿ ਕੇ ਗਿਆ ਅਤੇ ਇਸ ਦੌਰਾਨ ਹੀ ਕਮਰੇ ਵਿੱਚ ਜਾ ਕੇ ਉਸਨੇ ਆਪਣੇ ਆਪ ਨੂੰ ਗੋਲੀ ਮਾਰ ਲਈ।

ਮਾਤਾ ਪਿਤਾ ਨੇ ਕਿਹਾ ਕਿ ਅਜਿਹਾ ਕੋਈ ਵੀ ਕਾਰਨ ਨਹੀਂ ਸੀ ਕਿ ਅਮਰਪਾਲ ਖੁਦਕੁਸ਼ੀ ਕਰ ਲੈਂਦਾ, ਇਸ ਲਈ ਮਾਮਲੇ ਦੀ ਤਫਤੀਸ਼ ਹੋਣੀ ਚਾਹੀਦੀ ਹੈ। ਉਥੇ ਹੀ ਉਨ੍ਹਾਂ ਨੇ ਕਿਹਾ ਕਿ ‌ਦੁਪਹਿਰ ਬਾਦ ਅਮਰਪਾਲ ਦੀ ਮ੍ਰਿਤਕ ਦੇਹ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਪਹੁੰਚੀ ਅਤੇ ਸ਼ਾਮ ਨੂੰ ਉਸ ਨੂੰ ਫੌਜੀ ਗੱਡੀ ਉੱਤੇ ਪਿੰਡ ਲਿਆਂਦਾ ਗਿਆ, ਪਰ ਨਾਲ ਆਏ ਸਾਥੀਆਂ ਵੱਲੋਂ ਮ੍ਰਿਤਕ ਦੇਹ ਵਾਲਾ ਬਕਸਾ ਪਿੰਡ ਦੇ ਬਾਹਰ ਉਤਾਰ ਦਿੱਤਾ ਗਿਆ ਅਤੇ ਵਾਪਸ ਮੁੜ ਗਏ। ਅਮਰਪਾਲ ਦੀ ਮ੍ਰਿਤਕ ਦੇਹ ਵੀ ਲਿਫਾਫੇ ਵਿਚ ਬੁਰੇ ਤਰੀਕੇ ਨਾਲ਼ ਲਪੇਟੀ ਗਈ ਸੀ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਅਮਰਪਾਲ ਨੂੰ ਫੌਜ ਵੱਲੋਂ ਮਰਨ ਉਪਰਾਂਤ ਦਿੱਤਾ ਜਾਣ ਵਾਲਾ ਸੈਨਿਕ ਸਨਮਾਨ ਨਹੀਂ ਦਿੱਤਾ ਜਾਂਦਾ ਉਨ੍ਹਾਂ ਵੱਲੋਂ ਉਸ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ ਅਤੇ ਮ੍ਰਿਤਕ ਦੇਹ ਨੂੰ ਨਾਲ ਲੈਕੇ ਪ੍ਰਸ਼ਾਸਨਿਕ ਅਧਿਕਾਰੀ ਅੱਗੇ ਧਰਨਾ ਲਗਾਇਆ ਜਾਵੇਗਾ।

ਇਹ ਵੀ ਪੜੋ:ਥਾਣੇੇ ਕੋਲ ਖੜ੍ਹੀ ਕਾਰ 'ਚੋ ਹੋਈ ਚੋਰੀ, ਚੋਰ 2 ਲੱਖ ਲੈਕੇ ਰਫੂਚੱਕਰ

Last Updated : Sep 22, 2022, 7:53 AM IST

ABOUT THE AUTHOR

...view details