ਪੰਜਾਬ

punjab

UPSC ਦੀ ਪ੍ਰੀਖਿਆ 'ਚ ਅੰਮ੍ਰਿਤਪਾਲ ਕੌਰ ਨੇ ਹਾਸਲ ਕੀਤਾ 44ਵਾਂ ਰੈਂਕ

ਗੁਰਦਾਸਪੁਰ ਦੀ ਵਸਨੀਕ ਅੰਮ੍ਰਿਤਪਾਲ ਕੌਰ ਨੇ UPSC ਪ੍ਰੀਖਿਆ 'ਚ 44ਵਾਂ ਰੈਂਕ ਹਾਸਲ ਕਰਕੇ ਸੂਬੇ ਦਾ ਨਾਂਅ ਰੌਸ਼ਨ ਕੀਤਾ ਹੈ। ਅੰਮ੍ਰਿਤਪਾਲ ਦੀ ਜਿੱਤ ਉੱਤੇ ਪਰਿਵਾਰ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ।

By

Published : Apr 7, 2019, 12:57 PM IST

Published : Apr 7, 2019, 12:57 PM IST

ਯੂ.ਪੀ.ਐੱਸ.ਸੀ. ਪ੍ਰਿਖਿਆ 'ਚ ਅੰਮ੍ਰਿਤਪਾਲ ਕੌਰ ਨੇ ਹਾਸਲ ਕੀਤਾ 44ਵਾਂ ਰੈਂਕ

ਗੁਰਦਾਸਪੁਰ : ਜ਼ਿਲ੍ਹੇ ਦੀ ਅੰਮ੍ਰਿਤਪਾਲ ਕੌਰ ਨੇ ਯੂ.ਪੀ.ਐੱਸ.ਸੀ. ਪ੍ਰੀਖਿਆ 'ਚ 44 ਵਾਂ ਰੈਂਕ ਹਾਸਲ ਕਰਕੇ ਜ਼ਿਲ੍ਹੇ ਦੇ ਨਾਲ-ਨਾਲ ਸੂਬੇ ਦਾ ਨਾਂਅ ਵੀ ਰੌਸ਼ਨ ਕੀਤਾ ਹੈ।

ਯੂ.ਪੀ.ਐੱਸ.ਸੀ. ਪ੍ਰਿਖਿਆ 'ਚ ਅੰਮ੍ਰਿਤਪਾਲ ਕੌਰ ਨੇ ਹਾਸਲ ਕੀਤਾ 44ਵਾਂ ਰੈਂਕ

ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਉਹ ਤਿੰਨ ਵਾਰ ਪਹਿਲਾਂ ਵੀ ਪ੍ਰੀਖਿਆ ਦੇ ਚੁੱਕੀ ਹੈ ਪਰ ਉਸ ਨੂੰ ਸਫ਼ਲਤਾ ਨਹੀਂ ਮਿਲੀ। ਇਸ ਦੇ ਬਾਵਜੂਦ ਉਸ ਨੇ ਠਾਣ ਲਿਆ ਸੀ ਕਿ ਉਹ ਆਈ.ਏ.ਐਸ ਜ਼ਰੂਰ ਪਾਸ ਕਰੇਗੀ ਅਤੇ ਚੌਥੀ ਵਾਰ ਪ੍ਰੀਖਿਆ ਦੇਣ ਮਗਰੋਂ ਉਸ ਨੇ ਅੱਜ 44 ਵਾਂ ਰੈਂਕ ਹਾਂਸਲ ਕਰ ਕੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ ਹੈ। ਉਸ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਕੋਸ਼ਿਸ਼ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ। ਅੰਮ੍ਰਿਤਪਾਲ ਨੇ ਪਰਿਵਾਰਕ ਮੈਂਬਰਾਂ ਵੱਲੋਂ ਪੜ੍ਹਾਈ ਲਈ ਸਹਿਯੋਗ ਕੀਤੇ ਜਾਣ ਲਈ ਧੰਨਵਾਦ ਕੀਤਾ।

ਅੰਮ੍ਰਿਤਪਾਲ ਦੀ ਇਸ ਜਿੱਤ 'ਤੇ ਖੁਸ਼ੀ ਪ੍ਰਗਟਾਉਂਦਿਆਂ ਉਸ ਦੇ ਪਿਤਾ ਜੋਗਿੰਦਰ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਕੌਰ ਬਚਪਨ ਤੋਂ ਪੜ੍ਹਾਈ-ਲਿਖਾਈ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਡੀ.ਸੀ. ਬਣਨਾ ਚਾਹੁੰਦੀ ਸੀ ਅਤੇ ਉਹਨਾਂ ਨੂੰ ਖੁਸ਼ੀ ਹੈ ਕਿ ਬੇਟੀ ਦੀ ਮਿਹਨਤ ਦਾ ਫ਼ਲ ਉਸ ਨੂੰ ਅੱਜ ਮਿਲ ਗਿਆ ਹੈ।

ABOUT THE AUTHOR

...view details