ਪੰਜਾਬ

punjab

85 ਸਾਲ ਦੀ ਬਜ਼ੁਰਗ ਮਹਿਲਾ ਵੱਲੋ ਗਤਕੇ ਦਾ ਜਾਦੂ

By

Published : Sep 28, 2022, 2:45 PM IST

ਗੁਰਦਾਸਪੁਰ ਦੀ ਰਹਿਣ ਵਾਲੀ ਇੱਕ ਬਜ਼ੁਰਗ ਮਹਿਲਾ ਵੱਲੋਂ ਆਪਣੇ ਗਤਕੇ ਦੇ ਜੌਹਰ ਦਿਖਾਏ ਜਾਂਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਦੀ ਉਮਰ 85 ਸਾਲ ਦੀ ਹੈ ਇਸਦੇ ਬਾਵਜੁਦ ਵੀ ਉਹ ਪੰਜਾਬ ਦੇ ਕੌਨੇ ਕੌਨੇ ਵਿੱਚ ਨਗਰ ਕੀਰਤਨ ਵਿੱਚ ਗਤਕਾ ਕੀਤਾ ਜਾਂਦਾ ਹੈ।

85 year old woman perform Gatka
ਬਜ਼ੁਰਗ ਮਹਿਲਾ ਦਾ ਗਤਕੇ ਦਾ ਜਾਦੂ

ਗੁਰਦਾਸਪੁਰ: ਜੇਕਰ ਹੌਸਲਾ ਬੁਲੰਦ ਹੋਵੇ ਤਾਂ ਮਨੁੱਖ ਕੋਈ ਵੀ ਕੰਮ ਆਸਾਨੀ ਨਾਲ ਕਰ ਸਕਦਾ ਹੈ। ਇਸੇ ਤਰ੍ਹਾਂ ਹੀ ਗੁਰਦਾਸਪੁਰ ਦੀ ਰਹਿਣ ਵਾਲੀ ਇੱਕ 85 ਸਾਲਾਂ ਬਜ਼ੁਰਗ ਮਹਿਲਾ ਵੱਲੋਂ ਆਪਣੇ ਗਤਕੇ ਦੇ ਜੌਹਰ ਦਿਖਾਏ ਜਾ ਰਹੇ ਹਨ।

ਮਿਲੀ ਜਾਣਕਾਰੀ ਮੁਤਾਬਿਕ ਬਜ਼ੁਰਗ ਮਹਿਲਾ ਹਰਦੀਪ ਕੌਰ ਵੱਲੋਂ ਨਗਰ ਕੀਰਤਨ ਦੇ ਦੌਰਾਨ ਪੰਜਾਬ ਦੇ ਕੌਨੇ ਕੌਨੇ ਵਿੱਚ ਗਤਕਾ ਖੇਡਿਆ ਜਾਂਦਾ ਹੈ। ਬਜ਼ੁਰਗ ਮਹਿਲਾ ਦਾ ਘਰ ਗੁਰੂਦੁਆਰਾ ਸਾਹਿਬ ਵਿੱਚ ਹੈ। ਜਿਆਦਾਤਰ ਉਹ ਆਪਣਾ ਸਮਾਂ ਨਗਰ ਕੀਰਤਨ ਵਿੱਚ ਰਹਿੰਦੇ ਹਨ ਜਿਸ ਕਾਰਨ ਉਹ ਆਪਣੇ ਘਰ ਘੱਟ ਹੀ ਮਿਲਦੇ ਹਨ।




ਬਜ਼ੁਰਗ ਮਹਿਲਾ ਦਾ ਗਤਕੇ ਦਾ ਜਾਦੂ




ਜਾਣਕਾਰੀ ਦਿੰਦਿਆਂ ਬਜ਼ੁਰਗ ਮਾਤਾ ਨੇ ਦੱਸਿਆ ਕਿ ਉਸਨੇ ਕਿਸੇ ਤੋਂ ਗਤਕਾ ਨਹੀਂ ਸਿੱਖਿਆ, ਉਹ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਸਭ ਕਰ ਰਹੀ ਹੈ। ਮਾਤਾ ਜੀ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਨ੍ਹਾਂ ਦੀਆਂ 4 ਧੀਆਂ ਅਤੇ ਇੱਕ ਪੁੱਤਰ ਹੈ।

ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰ ਬਹੁਤ ਤੰਗ ਕਰਨ ਲੱਗੇ ਸੀ। ਉਨ੍ਹਾਂ ਨੇ ਉਨ੍ਹਾਂ ਦੀ ਕਰੋੜਾਂ ਦੀ ਜਾਇਦਾਦ ਤੱਕ ਵੇਚ ਦਿੱਤੀ ਅਤੇ ਹੁਣ ਉਹ ਗੁਰੂ ਦੀ ਨਗਰੀ ਅੰਮ੍ਰਿਤਸਰ ਵਿਖੇ ਇੱਕ ਛੋਟਾ ਜਿਹੇ ਘਰ ਵਿੱਚ ਰਹਿੰਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਉਹ ਪੰਜਾਬ ਦੇ ਹਰ ਸ਼ਹਿਰ ਵਿੱਚ ਨਗਰ ਕੀਰਤਨ ਅੱਗੇ ਗਤਕੇ ਦੇ ਜੌਹਰ ਦਿਖਾਏ ਹਨ।



ਇਹ ਵੀ ਪੜੋ:ਮੰਤਰੀ ਧਾਲੀਵਾਲ ਨੇ ਸਾਂਸਦ ਬਿੱਟੂ ਨੂੰ ਲਾਏ ਰਗੜੇ,ਰਵਨੀਤ ਬਿੱਟੂ ਨੂੰ ਕਿਹਾ ਵਿਹਲਾ ਬੰਦਾ

ABOUT THE AUTHOR

...view details