ਗੁਰਦਾਸਪੁਰ: ਕੋਰੋਨਾ ਮਹਾਂਮਾਰੀ ਦੇ ਸੰਕਟ ਨੂੰ ਵੇਖਦੇ ਹੋਏ ਸੂਬੇ 'ਚ ਕਰਫਿਊ ਜਾਰੀ ਹੈ। ਇਸ ਦੌਰਾਨ ਸਿਹਤ ਵਿਭਾਗ ਵੱਲੋਂ ਹੋਰਨਾਂ ਸੂਬਿਆਂ ਤੇ ਸ਼ਹਿਰਾਂ ਤੋਂ ਆਉਣ ਵਾਲੇ ਲੋਕਾਂ ਦੀ ਸਕ੍ਰੀਨਿੰਗ ਜਾਰੀ ਹੈ। ਇਸ ਬਾਰੇ ਜ਼ਿਲ੍ਹੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਦੱਸਿਆ," ਸ਼ਹਿਰ 'ਚ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਸੰਭਾਲਣ ਲਈ ਸਿਹਤ ਵਿਭਾਗ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਚਲਦੇ ਹੋਰਨਾਂ ਸ਼ਹਿਰਾਂ ਤੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦੀ ਸਕ੍ਰੀਨਿੰਗ ਲਗਾਤਾਰ ਜਾਰੀ ਹੈ। "ਇਸ ਦੇ ਤਹਿਤ ਸ਼ਹਿਰ 'ਚ ਹੋਰਨਾਂ ਸੂਬਿਆਂ ਤੋਂ ਕੁੱਲ 541 ਲੋਕ ਪੁਜੇ ਸਨ। ਇਨ੍ਹਾਂ ਦੀ ਸਕ੍ਰੀਨਿੰਗ ਲਈ ਸਿਹਤ ਵਿਭਾਗ ਵੱਲੋਂ 183 ਨਵੇਂ ਸੈਂਪਲ ਲਏ ਗਏ ਹਨ। ਇਨ੍ਹਾਂ ਚੋਂ 3 ਦੀ ਰਿਪੋਰਟ ਪੌਜ਼ੀਟਿਵ, 49 ਨੈਗੇਟਿਵ ਤੇ 131 ਦੀ ਰਿਪੋਰਟ ਆਉਂਣੀ ਬਾਕੀ ਹੈ।