ਗੁਰਦਾਸਪੁਰ: ਬਟਾਲਾ ਦੇ ਸਿਵਲ ਹਸਪਤਾਲ ਵਿੱਚ ਕੋਰੋਨਾ ਵਾਇਰਸ ਦੇ 2 ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਡਾਕਟਰਾਂ ਨੇ ਦੋਹਾਂ ਸ਼ੱਕੀ ਮਰੀਜ਼ਾ ਦੇ ਸੈਂਪਲ ਲੈਣ ਲਈ ਉਨ੍ਹਾਂ ਨੂੰ ਗੁਰਦਾਸਪੁਰ ਭੇਜਿਆ ਹੈ। ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਸੰਜੀਵ ਭੱਲਾ ਨੇ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ ਵਿੱਚ ਕੋਰੋਨਾ ਵਾਇਰਸ ਦੇ 2 ਲੋਕ ਜਿਨ੍ਹਾਂ ਵਿੱਚ ਵਾਇਰਸ ਦੇ ਲੱਛਣ ਪਾਏ ਗਏ ਹਨ। ਦੋਹਾਂ ਮਰੀਜ਼ਾ ਦੇ ਸੈਂਪਲ ਲੈਣ ਲਈ ਉਨ੍ਹਾਂ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਭੇਜਿਆ ਗਿਆ ਹੈ।
ਬਟਾਲਾ 'ਚ ਕੋਰੋਨਾ ਵਾਇਰਸ ਦੇ 2 ਸ਼ੱਕੀ ਮਾਮਲੇ ਆਏ ਸਾਹਮਣੇ - ਬਟਾਲਾ ਦੇ ਸਿਵਲ ਹਸਪਤਾਲ
ਬਟਾਲਾ 'ਚ ਕੋਰੋਨਾ ਵਾਇਰਸ ਦੇ 2 ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਦੋਹਾਂ ਮਰੀਜ਼ਾ ਦੇ ਸੈਂਪਲ ਲੈਣ ਲਈ ਉਨ੍ਹਾਂ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਭੇਜਿਆ ਗਿਆ ਹੈ।
ਬਟਾਲਾ 'ਚ ਕੋਰੋਨਾ ਵਾਇਰਸ ਦੇ 2 ਸ਼ੱਕੀ ਮਾਮਲੇ ਆਏ ਸਾਹਮਣੇ
ਡਾ. ਸੰਜੀਵ ਭੱਲਾ ਨੇ ਆਖਿਆ ਕਿ ਇੱਕ ਮਾਮਲਾ ਬਟਾਲਾ ਸ਼ਹਿਰ ਦਾ ਹੈ ਅਤੇ ਦੂਜਾ ਬਟਾਲਾ ਦੇ ਨਜਦੀਕੀ ਇੱਕ ਪਿੰਡ ਦਾ ਹੈ। ਡਾ. ਸੰਜੀਵ ਭੱਲਾ ਨੇ ਦੱਸਿਆ ਕਿ ਜੋ ਸ਼ੱਕੀ ਮਰੀਜ਼ ਬਟਾਲਾ ਦੇ ਇੱਕ ਪਿੰਡ ਦਾ ਹੈ ਉਹ ਕਰੀਬ 10 ਦਿਨ ਪਹਿਲਾਂ ਸਾਊਦੀ ਅਰਬ ਤੋਂ ਵਾਪਸ ਆਇਆ ਸੀ ਅਤੇ ਜੋ ਬਟਾਲਾ ਸ਼ਹਿਰ ਦਾ ਹੈ ਉਹ ਇੱਕ ਬੈਂਕ ਵਿੱਚ ਐਨਆਰਆਈ ਬ੍ਰਾਂਚ ਨਾਲ ਸਬੰਧਤ ਹੈ।
ਡਾ. ਭੱਲਾ ਨੇ ਕਿਹਾ ਕਿ ਦੋਹਾਂ ਦੇ ਪਰਿਵਾਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪਰ ਉਨ੍ਹਾਂ ਵਿੱਚ ਅਜਿਹਾ ਕੋਈ ਵੀ ਲੱਛਣ ਸਾਹਮਣੇ ਨਹੀਂ ਆਇਆ ਹੈ, ਪਰ ਫਿਰ ਵੀ ਦੋਹਾਂ ਦੇ ਪਰਿਵਾਰ ਨੂੰ ਸਾਵਧਾਨੀ ਵਰਤਣ ਲਈ ਆਖਿਆ ਗਿਆ ਹੈ।
Last Updated : Mar 16, 2020, 8:54 PM IST