ਪੰਜਾਬ

punjab

ETV Bharat / city

ਭਾਰਤ ਪਾਕਿਸਤਾਨ ਸਰਹੱਦ ਤੋਂ 2 ਪਾਕਿਸਤਾਨੀ ਨਾਗਰਿਕ ਕਾਬੂ - ਬੀਐਸਐਫ ਦੀ 10 ਬਟਾਲੀਅਨ

ਭਾਰਤ ਪਾਕਿਸਤਾਨ ਸਰਹੱਦ ‘ਤੇ ਡੇਰਾ ਬਾਬਾ ਨਾਨਕ ਨੇੜੇ ਤੋਂ ਬੀਐਸਐਫ ਨੇ 2 ਪਾਕਿਸਤਾਨੀ ਨਾਗਰਿਕਾਂ ਨੂੰ ਕਾਬੂ ਕੀਤਾ ਹੈ। ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕੀ ਇਹ ਕਿਸ ਮਕਸਦ ਨਾਲ ਸਰਹੱਦ ਪਾਰ ਕਰ ਰਹੇ ਸਨ।

ਭਾਰਤ ਪਾਕਿਸਤਾਨ ਸਰਹੱਦ ਤੋਂ 2 ਪਾਕਿਸਤਾਨੀ ਨਾਗਰਿਕ ਕਾਬੂ
ਭਾਰਤ ਪਾਕਿਸਤਾਨ ਸਰਹੱਦ ਤੋਂ 2 ਪਾਕਿਸਤਾਨੀ ਨਾਗਰਿਕ ਕਾਬੂ

By

Published : Aug 11, 2022, 8:18 AM IST

ਡੇਰਾ ਬਾਬਾ ਨਾਨਕ:ਬੀਤੇ ਦਿਨ ਭਾਰਤ ਪਾਕਿਸਤਾਨ ਸਰਹੱਦ ‘ਤੇ ਡੇਰਾ ਬਾਬਾ ਨਾਨਕ ਪੋਸਟ ਨੇੜੇ ਬੀਐਸਐਫ ਦੀ 10 ਬਟਾਲੀਅਨ ਨੇ 2 ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤੀ ਸੀਮਾ ਵਿੱਚ ਦਾਖ਼ਲ ਹੋਣ ‘ਤੇ ਗ੍ਰਿਫਤਾਰ ਕੀਤਾ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਦੋਵਾਂ ਪਾਕਿਸਤਾਨੀ ਨਾਗਰਿਕਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋ ਬਰੀਕੀ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜੋ:ਗੁਰੂ ਨਗਰੀ ਵਿੱਚ ਪੈਟਰੋਲ ਪੰਪ ਮਾਲਿਕ ਦਾ ਗੋਲੀਆਂ ਮਾਰਕੇ ਕੀਤਾ ਕਤਲ

ਭਾਰਤ ਪਾਕਿਸਤਾਨ ਸਰਹੱਦ ਤੋਂ 2 ਪਾਕਿਸਤਾਨੀ ਨਾਗਰਿਕ ਕਾਬੂ

ਉਹਨਾਂ ਨੇ ਦੱਸਿਆ ਕਿ ਇਨ੍ਹਾਂ ਪਾਕਿਸਤਾਨੀ ਨਾਗਰਿਕਾਂ ਦੀ ਪਛਾਣ ਕਿਸ਼ਨ ਮਸੀਹ ਪੁੱਤਰ ਸਾਲਿਮ ਮਸੀਹ ਵਾਸੀ ਪਿੰਡ ਭੋਲਾ ਬਾਜਵਾ ਜ਼ਿਲ੍ਹਾ ਨਾਰੋਵਾਲ ਪਾਕਿਸਤਾਨ ਅਤੇ ਰਬੀਜ਼ ਮਸੀਹ ਪੁੱਤਰ ਸਾਜਿਦ ਮਸੀਹ ਵਾਸੀ ਭੋਲਾ ਬਾਜਵਾ ਜ਼ਿਲ੍ਹਾ ਨਾਰੋਵਾਲ ਪਕਿਸਤਾਨ ਵਜੋਂ ਹੋਈ ਹੈ। ਬੀਐਸਐਫ ਦੇ ਜਵਾਨਾਂ ਵੱਲੋਂ ਇਨ੍ਹਾਂ ਵਿਅਕਤੀਆਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਇਨ੍ਹਾਂ ਦੀ ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ ਪਾਕਿਸਤਾਨੀ ਕਰੰਸੀ ਦੇ 500 ਰੁਪਏ ਦੋ ਸ਼ਨਾਖਤੀ ਕਾਰਡ ਤੰਬਾਕੂ ਦਾ ਇੱਕ ਪੈਕੇਟ ਅਤੇ ਦੋ ਮੋਬਾਇਲ ਫੋਨ ਵੀ ਮਿਲੇ ਹਨ।

ਇਹ ਵੀ ਪੜੋ:ਪੱਤਰਕਾਰਾਂ ਦੇ ਸਵਾਲਾਂ ਤੋਂ ਭੜਕੇ ਮੰਤਰੀ ਸਾਹਿਬਾ, ਸੁਣੋ ਕੀ ਬੋਲੇ ਅਨਮੋਲ ਗਗਨ ਮਾਨ ?

ABOUT THE AUTHOR

...view details