ਪੰਜਾਬ

punjab

ETV Bharat / city

ਸ੍ਰੀ ਫ਼ਤਿਹਗੜ੍ਹ ਸਾਹਿਬ: ਰੇਲਵੇ ਲਾਈਨਾਂ ਰਾਹੀਂ ਪੈਦਲ ਘਰਾਂ ਨੂੰ ਨਿਕਲੇ ਪ੍ਰਵਾਸੀ ਮਜ਼ਦੂਰ - ਕੋਰੋਨਾ ਵਾਇਰਸ

ਮੰਡੀ ਗੋਬਿੰਦਗੜ੍ਹ ਦੇ ਇਲਾਕੇ ਵਿਕਾਸ ਨਗਰ 'ਚ ਲੋਕਾਂ ਵਿਚਾਲੇ ਉਸ ਵੇਲੇ ਹੜਕੰਪ ਮੰਚ ਗਿਆ ਜਦ ਇਲਾਕੇ ਦੇ ਨੇੜੇ ਤੋਂ ਲੰਘਦੀ ਰੇਲਵੇ ਲਾਈਨ 'ਤੇ ਵੱਡੀ ਗਿਣਤੀ 'ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਨਜ਼ਰ ਆਈ।

ਪੈਦਲ ਘਰਾਂ ਨੂੰ ਨਿਕਲੇ ਪ੍ਰਵਾਸੀ ਮਜ਼ਦੂਰ
ਪੈਦਲ ਘਰਾਂ ਨੂੰ ਨਿਕਲੇ ਪ੍ਰਵਾਸੀ ਮਜ਼ਦੂਰ

By

Published : May 7, 2020, 2:31 PM IST

ਸ੍ਰੀ ਫ਼ਤਿਹਗੜ੍ਹ ਸਾਹਿਬ : ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਕਰਫਿਊ ਜਾਰੀ ਹੈ। ਜਿਸ ਦੇ ਚਲਦੇ ਸਾਰੇ ਕਾਰੋਬਾਰ ਠੱਪ ਪਏ ਹਨ, ਇਸ ਦਾ ਸਭ ਤੋਂ ਵੱਡਾ ਅਸਰ ਮਜ਼ਦੂਰਾਂ ਤੇ ਦਿਹਾੜੀ ਦਾਰਾਂ 'ਤੇ ਪੈ ਰਿਹਾ ਹੈ। ਅਜਿਹੇ ਹਲਾਤਾਂ 'ਚ ਪੰਜਾਬ 'ਚ ਫਸੇ ਪ੍ਰਵਾਸੀ ਮਜ਼ਦੂਰ ਆਪੋ-ਆਪਣੇ ਘਰ ਜਾਣਾ ਚਾਹੁੰਦੇ ਹਨ।

ਪੈਦਲ ਘਰਾਂ ਨੂੰ ਨਿਕਲੇ ਪ੍ਰਵਾਸੀ ਮਜ਼ਦੂਰ

ਮੰਡੀ ਗੋਬਿੰਦਗੜ੍ਹ ਦੇ ਇਲਾਕੇ ਵਿਕਾਸ ਨਗਰ 'ਚ ਲੋਕਾਂ ਵਿਚਾਲੇ ਉਸ ਵੇਲੇ ਹੜਕੰਪ ਮੰਚ ਗਿਆ ਜਦ ਇਲਾਕੇ ਦੇ ਨੇੜੇ ਤੋਂ ਲੰਘਦੀ ਰੇਲਵੇ ਲਾਈਨ ਉੱਤੇ ਵੱਡੀ ਗਿਣਤੀ 'ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਨਜ਼ਰ ਆਈ। ਦਰਅਸਲ ਇਹ ਸਾਰੇ ਪਰਵਾਸੀ ਜਲੰਧਰ ਅਤੇ ਲੁਧਿਆਣਾ ਤੋਂ ਰੇਲਵੇ ਲਾਇਨ ਦੇ ਰਸਤੇ ਆਪਣੇ ਘਰਾਂ ਵਲ ਨਿਕਲੇ ਸਨ, ਜਿਸਦੀ ਸੂਚਨਾ ਜਦੋਂ ਪ੍ਰਸ਼ਾਸਨ ਨੂੰ ਲੱਗੀ ਤਾਂ ਸਾਰਿਆਂ ਨੂੰ ਉੱਥੇ ਹੀ ਰੋਕ ਦਿੱਤਾ ਗਿਆ। ਇਲਾਕਾ ਨਿਵਾਸੀਆਂ ਵੱਲੋਂ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਮੁਲਾਜ਼ਮ ਮੌਕੇ 'ਤੇ ਪੁਜੇ ਅਤੇ ਸਭ ਨੂੰ ਉੱਥੇ ਹੀ ਰੋਕ ਦਿੱਤਾ ਗਿਆ।

ਈਟੀਵੀ ਭਾਰਤ ਦੀ ਟੀਮ ਨੇ ਜਦ ਪ੍ਰਵਾਸੀ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਰਫਿਊ ਤੇ ਲੌਕਡਾਊਨ ਦੇ ਚਲਦੇ ਉਹ ਇੱਥੇ ਫਸ ਗਏ ਹਨ। ਉਨ੍ਹਾਂ ਆਖਿਆ ਕਿ ਲੌਕਡਾਊਨ ਦੇ ਚਲਦੇ ਸਾਰੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਪੈ ਚੁੱਕੇ ਹਨ। ਅਜਿਹੇ ਹਲਾਤਾਂ 'ਚ ਉਨ੍ਹਾਂ ਕੋਲ ਜੋ ਕੁੱਝ ਵੀ ਰਾਸ਼ਨ ਤੇ ਰੁਪਏ ਸਨ ਉਹ ਸਭ ਖ਼ਤਮ ਹੋ ਚੁੱਕੇ ਹਨ। ਸਰਕਾਰ ਤੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਜਦੋਂ ਉਨ੍ਹਾਂ ਕੋਲੋਂ ਕੋਰੋਨਾ ਵਾਇਰਸ ਦੇ ਡਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਰਕਾਰ ਪ੍ਰਤੀ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਕਿਹਾ ਕਿ ਉਹ ਕੋਰੋਨਾ ਵਾਇਰਸ ਨਾਲ ਨਹੀਂ ਸਗੋਂ ਭੁੱਖਮਰੀ ਨਾਲ ਮਰ ਜਾਣਗੇ। ਉਨ੍ਹਾਂ ਕਿਹਾ ਕਿ ਉਹ ਪਿਛਲੇ 40 ਦਿਨਾਂ ਤੋਂ ਇਸ ਇੰਤਜਾਰ ਵਿੱਚ ਸਨ ਕਿ ਕਰਫ਼ਿਊ ਖੁੱਲ੍ਹੇਗਾ ਪਰ ਕਰਫ਼ਿਊ ਖੁੱਲਣ ਦੀ ਬਜਾਏ ਵਧਾ ਦਿੱਤਾ ਗਿਆ ਹੈ। ਇਸ ਲਈ ਉਨ੍ਹਾਂ ਕੋਲ ਪੈਦਲ ਜਾਣ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਹੈ।

ABOUT THE AUTHOR

...view details