ਖੰਨਾ- ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਮੌਤ ਤੋਂ ਬਾਅਦ ਉਹਨਾਂ ਦੇ ਅੰਤਿਮ ਦਰਸ਼ਨ ਲਈ ਸੰਗੀਤ ਪ੍ਰੇਮੀ ਅਤੇ ਪੰਜਾਬੀ ਗਾਇਕ ਤੇ ਰਾਜਨੀਤਕ ਪਾਰਟੀਆਂ ਦੇ ਆਗੂ ਵੀ ਉਹਨਾ ਦੇ ਜੱਦੀ ਪਿੰਡ ਖੇੜੀਨੌਧ ਸਿੰਘ ਵਿਖੇ ਪਹੁੰਚੇ। ਇਸ ਮੌਕੇ ਹਰ ਇੱਕ ਦੀਆਂ ਅੱਖਾਂ ਨਮ ਸਨ। ਖੇੜੀਨੌਧ ਸਿੰਘ ‘ਚ ਸਰਦੂਲ ਸਿਕੰਦਰ ਨੂੰ ਸਪੁਰਦ-ਏ-ਖਾਕ ਕੀਤਾ ਗਿਆ। ਇਸ ਮੌਕੇ ਤੇ ਪੰਜਾਬੀ ਗਾਇਕ ਨਛੱਤਰ ਗਿੱਲ ਅਤੇ ਚਾਚਾ ਰੋਣਕੀ ਰਾਮ ਤੋਂ ਇਲਾਵਾ ਪੰਜਾਬੀ ਸੰਗੀਤ ਜਗਤ ਦਾ ਹਰ ਇੱਕ ਸਿਤਾਰਾ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਅਤੇ ਅੰਤਿਮ ਦਰਸ਼ਨਾਂ ਲਈ ਪਹੁੰਚੇ।
ਸਰਦੂਲ ਵਰਗੇ ਗਵੱਈਏ ਕਦੇ ਹੀ ਪੈਦਾ ਹੁੰਦੇ ਹਨ - ਚਾਚਾ ਰੋਣਕੀ ਰਾਮ - ਚਾਚਾ ਰੋਣਕੀ ਰਾਮ
ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਮੌਤ ਤੋਂ ਬਾਅਦ ਉਹਨਾਂ ਦੇ ਅੰਤਿਮ ਦਰਸ਼ਨ ਲਈ ਸੰਗੀਤ ਪ੍ਰੇਮੀ ਅਤੇ ਪੰਜਾਬੀ ਗਾਇਕ ਤੇ ਰਾਜਨੀਤਕ ਪਾਰਟੀਆਂ ਦੇ ਆਗੂ ਵੀ ਉਹਨਾ ਦੇ ਜੱਦੀ ਪਿੰਡ ਖੇੜੀਨੌਧ ਸਿੰਘ ਵਿਖੇ ਪਹੁੰਚੇ। ਇਸ ਮੌਕੇ ਹਰ ਇੱਕ ਦੀਆਂ ਅੱਖਾਂ ਨਮ ਸਨ। ਖੇੜੀਨੌਧ ਸਿੰਘ ‘ਚ ਸਰਦੂਲ ਸਿਕੰਦਰ ਨੂੰ ਸਪੁਰਦ ਏ ਖਾਕ ਕੀਤਾ ਗਿਆ। ਇਸ ਮੌਕੇ ਤੇ ਪੰਜਾਬੀ ਗਾਇਕ ਨਛੱਤਰ ਗਿੱਲ ਅਤੇ ਚਾਚਾ ਰੋਣਕੀ ਰਾਮ ਤੋਂ ਇਲਾਵਾ ਪੰਜਾਬੀ ਸੰਗੀਤ ਜਗਤ ਦਾ ਹਰ ਇੱਕ ਸਿਤਾਰਾ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਅਤੇ ਅੰਤਿਮ ਦਰਸ਼ਨਾਂ ਲਈ ਪਹੁੰਚੇ।
![ਸਰਦੂਲ ਵਰਗੇ ਗਵੱਈਏ ਕਦੇ ਹੀ ਪੈਦਾ ਹੁੰਦੇ ਹਨ - ਚਾਚਾ ਰੋਣਕੀ ਰਾਮ ਤਸਵੀਰ](https://etvbharatimages.akamaized.net/etvbharat/prod-images/768-512-10780876-77-10780876-1614304264876.jpg)
ਤਸਵੀਰ
ਇਸ ਮੌਕੇ ਗਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਸਰਦੂਲ ਸਿਕੰਦਰ ਸਾਰਿਆਂ ਨੂੰ ਪਿਆਰ ਕਰਨ ਵਾਲਾ ਵਿਅਕਤੀ ਸੀ। ਹਰ ਛੋਟੇ ਵੱਡੇ ਨੂੰ ਸਤਿਕਾਰ ਨਾਲ ਬੁਲਾਉਂਦਾ ਸੀ। ਉਹਨਾਂ ਕਿਹਾ ਕਿ ਸੂਰਾ ਵਾਲਾ ਹਰਮੋਨੀਅਮ ਅਜ ਟੁੱਟ ਗਿਆ ਹੈ। ਸਰਦੂਲ ਸੱਤ ਨਹੀਂ ਅੱਠ ਸੂਰਾ ਦਾ ਮਾਲਕ ਸੀ। ਅਜਿਹਾ ਗਵੱਈਆ ਕਦੇ ਕਦੇ ਪੈਦਾ ਹੁੰਦਾ ਹੈ। ਸਰਦੂਲ ਦੇ ਜਾਣ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ, ਕਿਉਂਕਿ ਇਨ੍ਹੀ ਪ੍ਰਸਿਧੀ ਹਾਸਲ ਕਰਨ ਤੋਂ ਬਾਅਦ ਵੀ ਉਹ ਧਰਤੀ ਨਾਲ ਜੁੜੇ ਇਨਸਾਨ ਸੀ ਅਤੇ ਹਰ ਇੱਕ ਦੀ ਮਦਦ ਕਰਦੇ ਸਨ। ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੇ।