ਪੰਜਾਬ

punjab

ETV Bharat / city

ਸ੍ਰੀ ਸ਼ੀਤਲਾ ਮਾਤਾ ਮੰਦਿਰ ਕਮੇਟੀ ਨੇ ਲਗਾਇਆ ਮੁਫ਼ਤ ਚੈੱਕਅਪ ਕੈਂਪ

ਸ੍ਰੀ ਸ਼ੀਤਲਾ ਮਾਤਾ ਮੰਦਿਰ ਕਮੇਟੀ ਅਮਲੋਹ ਵੱਲੋਂ ਜੋੜਾਂ ਦਾ ਦਰਦ ਅਤੇ ਦਿਲ ਦੇ ਰੋਗਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਦੇ ਵਿੱਚ ਮਰੀਜ਼ਾਂ ਦੀ ਈਸੀਜੀ ਅਤੇ ਬਲੱਡ ਸ਼ੂਗਰ ਟੈਸਟ ਵੀ ਮੁਫ਼ਤ ਕੀਤੇ ਗਏ।

ਫਤਿਹਗੜ੍ਹ ਸਾਹਿਬ

By

Published : Aug 26, 2019, 5:54 PM IST

ਸ੍ਰੀ ਫਤਿਹਗੜ੍ਹ ਸਾਹਿਬ: ਸ੍ਰੀ ਸ਼ੀਤਲਾ ਮਾਤਾ ਮੰਦਿਰ ਕਮੇਟੀ ਅਮਲੋਹ ਵੱਲੋਂ ਜੋੜਾਂ ਦਾ ਦਰਦ ਅਤੇ ਦਿਲ ਦੇ ਰੋਗਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਦੇ ਵਿੱਚ ਦਿਲ ਦੀਆਂ ਬਿਮਾਰੀਆਂ ਦੇ ਮਾਹਿਰ ਡਾ.ਸੰਜੀਵ ਮਿੱਤਲ ਅਤੇ ਜੋੜਾਂ ਦੇ ਦਰਦ ਦੇ ਮਾਹਰ ਡਾ.ਰੀਨਾ ਮਿੱਤਲ ਵੱਲੋਂ ਡੇਢ ਸੌ ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ।

ਵੀਡੀਓ

ਇਸੇ ਕੈਂਪ ਦੌਰਾਨ ਇੱਕ ਸੰਸਥਾ ਵੱਲੋਂ ਮਰੀਜਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਦੇ ਵਿੱਚ ਮਰੀਜ਼ਾਂ ਦੀ ਈਸੀਜੀ ਅਤੇ ਬਲੱਡ ਸ਼ੂਗਰ ਟੈਸਟ ਵੀ ਮੁਫ਼ਤ ਕੀਤੇ ਗਏ। ਇਸ ਮੌਕੇ ਦਿਲ ਦੇ ਮਰੀਜਾਂ ਦੇ ਮਾਹਿਰ ਡਾਕਟਰ ਸੰਜੇ ਮਿੱਤਲ ਨੇ ਕਿਹਾ ਕਿ ਭਾਰਤ 'ਚ ਦਿਨ ਪ੍ਰਤੀਦਿਨ ਦਿਲ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਜਿਸਦਾ ਮੁੱਖ ਕਾਰਨ ਫਾਸਟ ਫੂਡ ਹੈ ਇਸ ਤੋਂ ਬਚਣ ਲਈ ਸਾਨੂੰ ਆਪਣੇ ਖਾਣ ਪੀਣ ਵਿੱਚ ਤਬਦੀਲੀ ਕਰਨੀ ਪਵੇਗੀ।

ਇਸ ਮੌਕੇ ਸਮਾਜ ਸੇਵਕ ਬ੍ਰਿਜ ਭੂਸ਼ਨ ਗਰਗ ਨੇ ਕਿਹਾ ਕਿ ਸੀਤਲਾ ਮਾਤਾ ਵੈੱਲਫੇਅਰ ਟਰੱਸਟ ਵੱਲੋਂ ਇਹ ਕੈਂਪ ਸੀਤਲਾ ਮਾਤਾ ਮੰਦਿਰ ਦੇ ਵਿੱਚ ਲਗਾਇਆ ਗਿਆ ਹੈ ਅਤੇ ਮਰੀਜ਼ਾਂ ਦਾ ਚੈੱਕਅਪ ਵੀ ਕੀਤਾ ਗਿਆ ਹੈ। ਇਸ ਮੌਕੇ ਸ੍ਰੀ ਸ਼ੀਤਲਾ ਮਾਤਾ ਵੈੱਲਫੇਅਰ ਟਰੱਸਟ ਦੇ ਚੇਅਰਮੈਨ ਵਿਨੇ ਪੁਰੀ ਨੇ ਕਿਹਾ ਕਿ ਸ਼ੀਤਲਾ ਮਾਤਾ ਕਮੇਟੀ ਵੱਲੋਂ ਹਰ ਸਾਲ ਚੰਗੇ ਉਪਰਾਲੇ ਕੀਤੇ ਜਾਂਦੇ ਹਨ ਅਤੇ ਕੈਂਪ ਲਗਾਏ ਜਾਂਦੇ ਹਨ ਅਤੇ ਉਨ੍ਹਾਂ ਨੇ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕਰਦੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਲੋਕਾਂ ਦੀ ਸੇਵਾ ਕਰਦੇ ਰਹਿਣਗੇ ਅਤੇ ਇਸ ਤਰ੍ਹਾਂ ਦੇ ਮੁਫ਼ਤ ਮੈਡੀਕਲ ਕੈਂਪ ਲਗਾਉਂਦੇ ਰਹਿਣਗੇ।

ABOUT THE AUTHOR

...view details