ਸ੍ਰੀ ਫ਼ਤਿਹਗੜ੍ਹ ਸਾਹਿਬ: ਕੋਰੋਨਾ ਵਾਇਰਸ ਕਾਰਨ ਦੇਸ਼ 'ਚ ਲੰਬੇ ਸਮੇਂ ਤੱਕ ਲੌਕਡਾਊਨ ਜਾਰੀ ਰਿਹਾ। ਜਿਸ ਦੇ ਚੱਲਦਿਆਂ ਜਿੱਥੇ ਛੋਟੇ ਕਾਰੋਬਾਰੀਆਂ ਨੂੰ ਮੰਦੀ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਕੰਪਿਊਟਰ ਅਤੇ ਮੋਬਾਈਲ ਦੀ ਵਿਕਰੀ ਵਧੇਰੇ ਹੋਈ। ਕਿਉਂਕਿ ਲੌਕਡਾਊਨ ਦੌਰਾਨ ਸਕੂਲ, ਕਾਲਜ ਅਤੇ ਦਫ਼ਤਰ ਬੰਦ ਹੋਣ ਕਾਰਨ ਆਨਲਾਈਨ ਕੰਮ ਨੂੰ ਬੇਹਦ ਜ਼ਿਆਦਾ ਤਵੱਜੋ ਦਿੱਤੀ ਗਈ।
ਸਕੂਲ ਬੰਦ ਹੋਣ ਕਾਰਨ ਵਿਦਿਰਆਰਥੀਆਂ ਨੂੰ ਆਨਲਾਈਨ ਪੜ੍ਹਾਈ ਅਤੇ ਨੌਕਰੀਪੇਸ਼ਾਂ ਲੋਕਾਂ ਨੂੰ ਘਰ ਤੋਂ ਕੰਮ ਕਰਨ ਲਈ ਲੈਪਟਾਪ ਦੀ ਲੋੜ ਸੀ। ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਕੰਪਿਊਟਰ ਤੇ ਮੋਬਾਈਲ ਕਾਰੋਬਾਰੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਕਾਰੋਬਾਰ ਕਿਵੇਂ ਰਿਹਾ।
ਲੌਕਡਾਊਨ ਦੌਰਾਨ ਮੋਬਾਈਲ ਤੇ ਲੈਪਟਾਪ ਜ਼ਰੂਰ ਵਿਕੇ, ਪਰ ਹੁਣ ਮਾਰਕੀਟ 'ਚ ਮੰਦਾ ਮੋਬਾਈਲ ਕਾਰੋਬਾਰੀ ਨਰੇਸ਼ ਕੁਮਾਰ ਨੇ ਕਿਹਾ ਕਿ ਮਾਰਚ ਤੋਂ ਲੈ ਕੇ ਸਤੰਬਰ ਤੱਕ ਮੋਬਾਈਲਾਂ ਦੀ ਵਿਕਰੀ ਵਧੇਰੇ ਹੋਈ ਹੈ। ਕਿਉਂਕਿ ਬੱਚਿਆਂ ਦੀ ਪੜ੍ਹਾਈ ਆਨਲਾਈਨ ਸੀ। ਜਿਸ ਕਾਰਨ ਮਾਪਿਆਂ ਨੂੰ ਮੋਬਾਈਲ ਖਰੀਦਣੇ ਪਏ ਤਾਂ ਜੋ ਬੱਚਿਆਂ ਦੀ ਪੜ੍ਹਾਈ 'ਤੇ ਕੋਈ ਅਸਰ ਨਾ ਹੋਵੇ। ਸਤੰਬਰ ਮਹੀਨੇ ਤੋਂ ਬਾਅਦ ਮੋਬਾਈਲ ਦੀ ਵਿਕਰੀ ਮਹਿਜ਼ 50% ਫ਼ੀਸਦੀ ਹੀ ਰਹਿ ਗਈ ਹੈ, ਕਿਉਂਕਿ ਲੋਕਾਂ ਨੇ ਲੋੜੀਂਦੇ ਸਮੇਂ 'ਚ ਖ਼ਰੀਦਦਾਰੀ ਕਰ ਲਈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ 'ਚ ਗ੍ਰਾਹਕ ਉਨ੍ਹਾਂ ਕੋਲੋਂ ਕਿਸ਼ਤਾਂ 'ਤੇ ਮੋਬਾਈਲ ਖਰੀਦ ਰਹੇ ਹਨ, ਕਿਉਂਕਿ ਆਰਥਿਕ ਤੰਗੀ ਕਾਰਨ ਉਹ ਇਕੱਠਾ ਮੁੱਲ ਦੇਣ 'ਚ ਸਮਰੱਥ ਨਹੀਂ ਹਨ।
ਇਸ ਬਾਰੇ ਦੱਸਦੇ ਹੋਏ ਲੈਪਟਾਪ ਕਾਰੋਬਾਰੀ ਅਜੀਤ ਸ਼ਰਮਾ ਨੇ ਦੱਸਿਆ ਕਿ ਮਾਰਚ ਤੋਂ ਸਤੰਬਰ ਮਹੀਨੇ ਤੱਕ ਉਨ੍ਹਾਂ ਦੇ ਕਾਰੋਬਾਰ 'ਚ ਤੇਜ਼ੀ ਆਈ ਸੀ। ਵਰਕ ਫਰਾਮ ਹੋਮ ਕਾਰਨ ਲੈਪਟਾਪ ਦੀ ਵਿਕਰੀ 3 ਤੋਂ 4 ਫ਼ੀਸਦੀ ਵਿਕਰੀ ਵਧੀ। ਇਸ ਦੌਰਾਨ ਤਕਰੀਬਨ 85% ਲੈਪਟਾਪ ਤੇ 15% ਕੰਪਿਊਟਰ ਵਿਕੇ ਹਨ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਲੌਕਡਾਊਨ ਖ਼ਤਮ ਹੋਇਆ ਵਿਕਰੀ ਘੱਟ ਗਈ। ਇਸ ਵਾਰ ਤਿਉਹਾਰਾਂ ਦੇ ਸੀਜ਼ਨ 'ਚ ਵੀ ਇਲੈਕਟ੍ਰਾਨਿਕ ਸਮਾਨ ਦੀ ਵਿਕਰੀ ਘੱਟ ਗਈ ਹੈ।