ਪੰਜਾਬ

punjab

ETV Bharat / city

ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਭਗਡਾਣਾ ਵਿਖੇ ਧਾਰਮਿਕ ਸਮਾਗਮ ਦਾ ਆਯੋਜਨ - ਚਮਕੌਰ ਦੀ ਗੜ੍ਹੀ

ਗੜ੍ਹੀ ਚਮਕੌਰ ਦੀ ਲੜਾਈ ਦੇ ਦੌਰਾਨ ਸ਼ਹੀਦ ਹੋਏ ਚਾਲੀ ਸਿੰਘਾਂ ਤੇ ਸ਼ਹੀਦ ਸਿੰਘ ਭਾਈ ਕੋਠਾ ਸਿੰਘ ਤੇ ਭਾਈ ਮਦਨ ਸਿੰਘ ਜੀ ਯਾਦ 'ਚ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਭਗਡਾਣਾ ਵਿਖੇ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਐਸਜੀਪੀਸੀ ਦੇ ਮੈਂਬਰ, ਸਿਆਸੀ ਆਗੂ ਤੇ ਪਿੰਡ ਵਾਸੀ ਨਤਮਸਤਕ ਹੋਣ ਪੁੱਜੇ।

ਧਾਰਮਿਕ ਸਮਾਗਮ ਦਾ ਆਯੋਜਨ
ਧਾਰਮਿਕ ਸਮਾਗਮ ਦਾ ਆਯੋਜਨ

By

Published : Jan 17, 2021, 2:12 PM IST

ਸ੍ਰੀ ਫ਼ਤਹਿਗੜ੍ਹ ਸਾਹਿਬ:ਚਮਕੌਰ ਸਾਹਿਬ ਦੀ ਗੜ੍ਹੀ ਵਿੱਚ ਹੋਏ ਇਤਿਹਾਸਕ ਯੁੱਧ ਦੇ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦੇ ਨਾਲ ਚਾਲੀ ਸਿੰਘਾਂ ਨੇ ਮੁਗਲਾਂ ਦੀ ਲੱਖਾਂ ਦੀ ਫ਼ੌਜ ਦੇ ਨਾਲ ਯੁੱਧ ਕਰਦੇ ਹੋਏ ਆਪਣੀ ਸ਼ਹਾਦਤ ਦੇ ਦਿੱਤੀ। ਉਨ੍ਹਾਂ ਦੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

ਧਾਰਮਿਕ ਸਮਾਗਮ ਦਾ ਆਯੋਜਨ

ਚਮਕੌਰ ਦੇ ਯੁੱਧ ਵਿੱਚ ਸ਼ਹੀਦ ਹੋਏ ਚਾਲੀ ਸਿੰਘਾਂ ਦੇ ਵਿੱਚੋਂ ਦੋ ਸ਼ਹੀਦ ਸਿੰਘ ਭਾਈ ਕੋਠਾ ਸਿੰਘ ਤੇ ਭਾਈ ਮਦਨ ਸਿੰਘ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਭਗੜਾਣਾ ਦੇ ਰਹਿਣ ਵਾਲੇ ਸੀ ਜਿਨ੍ਹਾਂ ਦੀ ਯਾਦ ਵਿੱਚ ਪਿੰਡ ਭਗੜਾਣਾ ਦੇ ਨਿਵਾਸੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 39 ਵਾਂ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਪੰਥ ਦੇ ਮਹਾਨ ਕੀਰਤਨ ਜਥਿਆਂ ਨੇ ਸੰਗਤਾਂ ਨੂੰ ਗੁਰੂ ਜਸ ਗਾ ਕੇ ਨਿਹਾਲ ਕੀਤਾ।

"ਸਵਾ ਲਾਖ ਸੇ ਏਕ ਲੜਾਉਂ ਤਬੇ ਗੋਬਿੰਦ ਸਿੰਘ ਨਾਮ ਕਹਾਊਂ" ਇਹ ਸ਼ਬਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਗੜ੍ਹੀ ਵਿੱਚ ਮੁਗਲਾਂ ਦੇ ਨਾਲ ਹੋਏ ਯੁੱਧ ਦੌਰਾਨ ਕਹੇ ਸੀ। ਜਿੱਥੇ ਗੁਰੂ ਸਾਹਿਬ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੇ ਨਾਲ 40 ਸਿੰਘਾਂ ਨੇ ਇੱਕ ਸਿੰਘ ਸਵਾ ਲੱਖ ਮੁਗਲ ਫੌਜ ਦੇ ਨਾਲ ਲੜਿਆ ਸੀ। ਉਥੇ ਵੱਡੇ ਸਾਹਿਬਜ਼ਾਦਿਆਂ ਤੇ 40 ਸਿੰਘਾਂ ਨੇ ਆਪਣੀ ਸ਼ਹਾਦਤ ਦੇ ਦਿੱਤੀ। ਚਮਕੌਰ ਸਾਹਿਬ ਨੇ ਇਸ ਯੁੱਧ ਦੇ ਵਿੱਚ ਸ਼ਹੀਦ ਹੋਏ ਚਾਲੀ ਸਿੰਘਾਂ ਵਿੱਚੋਂ ਦੋ ਮਹਾਨ ਸਿੰਘ ਭਾਈ ਕੋਠਾ ਸਿੰਘ ਤੇ ਭਾਈ ਮਦਨ ਸਿੰਘ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਭਗੜਾਣਾ ਦੇ ਰਹਿਣ ਵਾਲੇ ਸਨ। ਜਿਨ੍ਹਾਂ ਦੀ ਯਾਦ ਵਿਚ ਅੱਜ ਭਗੜਾਣਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਿੰਡ ਨਿਵਾਸੀਆਂ ਦੇ ਵੱਲੋਂ 39 ਵਾਂ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਪੰਥ ਦੇ ਮਹਾਨ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਕੀਰਤਨ ਦੇ ਨਾਲ ਨਿਹਾਲ ਕੀਤਾ।

ਇਸ ਮੌਕੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਹਰਪਾਲ ਸਿੰਘ ਅਤੇ ਭਾਈ ਕੋਠਾ ਸਿੰਘ ਅਤੇ ਭਾਈ ਮਦਨ ਸਿੰਘ ਦੇ ਵੰਸ਼ ਭਾਈ ਜੀਤ ਸਿੰਘ ਨੇ ਦੱਸਿਆ ਕਿ ਕੋਠਾ ਸਿੰਘ ਅਤੇ ਭਾਈ ਮਦਨ ਸਿੰਘ ਇਸ ਯੁੱਧ ਦੇ ਵਿਚ ਪਹਿਲੀ ਕਤਾਰ ਦੇ ਸ਼ਹੀਦ ਹੋਏ ਹਨ ਕਿਉਂਕਿ ਗੁਰੂ ਸਾਹਿਬ ਨੇ ਇਸ ਲੜਾਈ ਨੂੰ ਲੜਨ ਦੇ ਲਈ ਪੰਜ ਪੰਜ ਸਿੰਘਾਂ ਦੇ ਜਥੇ ਬਣਾਏ ਸੀ ਪਹਿਲੇ ਜਥੇ ਦੇ ਵਿੱਚ ਪਾਏ ਕੋਠਾ ਸਿੰਘ ਤੇ ਭਾਈ ਮਦਨ ਸਿੰਘ ਸਨ। ਜਿਕਰਯੋਗ ਹੈ ਕਿ ਭਾਈ ਕੋਠਾ ਸਿੰਘ ਅਤੇ ਭਾਈ ਮਦਨ ਸਿੰਘ ਦੋਵੇਂ ਸਕੇ ਭਰਾ ਸਨ ਜੋ ਕਿ ਭਾਈ ਦਿਆਲ ਜੀ ਦੇ ਸਪੁੱਤਰ ਸ। ਉਨ੍ਹਾਂ ਦੀ ਯਾਦ ਵਿਚ ਅੱਜ ਇਹ ਧਾਰਮਿਕ ਸਮਾਗਮ ਕਰਵਾਇਆ ਗਿਆ ਹੈ।

ABOUT THE AUTHOR

...view details