ਫ਼ਤਿਹਗੜ੍ਹ ਸਾਹਿਬ: ਲੋਕਾਂ ਨੂੰ ਸਰਕਾਰ ਤੋਂ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਹਨ, ਪਰ ਕਈ ਵਾਰ ਸਰਕਾਰਾਂ ਲੋਕਾਂ ਦੀਆਂ ਉਮੀਦਾ 'ਤੇ ਖਰੀਆਂ ਨਹੀਂ ਉਤਰ ਦੀਆਂ। ਸਰਹਿੰਦ ਦੇ ਜੀਟੀ ਰੋਡ 'ਤੇ ਪੁਰਾਣੀ ਹੱਡਾਰੋੜੀ ਦੇ ਪਿੱਛੇ ਬਣੇ ਵਾਰਡ ਨੰਬਰ 5 ਤੋਂ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੇ ਲੋਕ ਕਰੀਬ 35 ਸਾਲਾਂ ਤੋਂ ਨਰਕ ਭਰੀ ਜਿੰਦਗੀ ਬਤੀਤ ਕਰ ਰਹੇ ਹਨ। ਜਿਨ੍ਹਾਂ ਨੂੰ ਅੱਜ ਤੱਕ ਮੁੱਢਲੀਆਂ ਸੁਵਿਧਾਵਾਂ ਨਹੀਂ ਮਿਲ ਸਕੀਆਂ।
ਫ਼ਤਿਹਗੜ੍ਹ ਸਾਹਿਬ ਦੇ ਇਸ ਇਲਾਕੇ ਦੇ ਲੋਕ ਸੰਨ 1984 ਤੋਂ ਕਰ ਰਹੇ ਹਨ ਸਿਵਰੇਜ ਪੈਣ ਦੀ ਉਡੀਕ - sewerage problem in fatehgarh sahib
ਜੀਟੀ ਰੋਡ ਸਰਹਿੰਦ ਖੇਤਰ ਵਿੱਚ ਪੁਰਾਣੀ ਹੱਡਾ-ਰੋੜੀ ਦੇ ਪਿੱਛੇ ਬਣੇ ਮੁਹੱਲੇ ਦੇ ਲੋਕ ਕਰੀਬ 35 ਸਾਲ ਤੋਂ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਵੇਂ ਸਾਲ ਤੋਂ ਨਵੀਂ ਉਮੀਦ ਸੀ ਪਰ ਉਹ ਵੀ ਪੁਰੀ ਹੁੰਦੀ ਨਜ਼ਰ ਨਹੀਂ ਆ ਰਹੀ।
ਮੁਹੱਲੇ ਵਿੱਚ ਨਾ ਤਾਂ ਗੰਦੇ ਪਾਣੀ ਦੇ ਨਿਕਾਸੀ ਦਾ ਕੋਈ ਪੁਖਤਾ ਪ੍ਰਬੰਧ ਹੈ ਤੇ ਨਾ ਹੀ ਗਲੀ ਦੀ ਉਸਾਰੀ ਹੋ ਸਕੀ ਹੈ। ਜਿਸ ਕਾਰਨ ਲੋਕਾਂ ਵਿੱਚ ਪ੍ਰਸ਼ਾਸਨ ਦੇ ਖਿਲਾਫ਼ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਨਵੇਂ ਸਾਲ ਉੱਤੇ ਇਲਾਕੇ ਦੇ ਲੋਕ ਨਵੀਂ ਉਂਮੀਦ ਲੈ ਕੇ ਡੀਸੀ ਦਰਬਾਰ ਪੁੱਜੇ ਸਨ। ਉੱਥੇ ਮੌਜੂਦ ਜ਼ਿਲ੍ਹਾ ਮਾਲ ਅਧਿਕਾਰੀ ਅਮਰਦੀਪ ਸਿੰਘ ਨੂੰ ਮੰਗ ਪੱਤਰ ਦੇ ਕੇ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ ਸੀ। ਮੁਹੱਲਾ ਨਿਵਾਸੀ ਹਰਦੀਪ ਸਿੰਘ, ਹਰਪ੍ਰੀਤ ਸਿੰਘ, ਸੋਹਨ ਸਿੰਘ, ਦਵਿੰਦਰ ਸਿੰਘ ਅਤੇ ਸੰਜੀਵ ਕੁਮਾਰ ਨੇ ਦੱਸਿਆ ਕਿ ਕੌਂਸਲ ਚੋਣਾਂ ਤੋਂ ਲੈ ਕੇ ਲੋਕ ਸਭਾ ਤੱਕ ਚੋਣਾਂ ਤਕ ਹਰ ਵਾਰ ਨੇਤਾ ਇਲਾਕੇ ਵਿੱਚ ਆਉਂਦੇ ਹਨ ਅਤੇ ਮੁਹੱਲੇ ਦਾ ਸੁਧਾਰ ਕਰਨ ਦਾ ਵਾਅਦਾ ਕਰ ਵੋਟਾਂ ਮੰਗ ਕੇ ਚਲੇ ਜਾਂਦੇ ਹਨ। 35 ਸਾਲਾਂ ਵਿੱਚ ਮੁਹੱਲੇ ਵਿੱਚ ਮੁੱਢਲੀਆਂ ਸੁਵਿਧਾਵਾਂ ਪ੍ਰਦਾਨ ਨਹੀਂ ਕਰਵਾਈਆਂ ਗਈਆਂ। ਆਪਣੀ ਸਮਸਿਆਵਾਂ ਨੂੰ ਲੈ ਕੇ ਉਹ ਕਈ ਵਾਰ ਅਧਿਕਾਰਿਆਂ ਨੂੰ ਵੀ ਮਿਲ ਚੁੱਕੇ ਹਨ, ਪਰ ਕਦੇ ਕਿਸੇ ਨੇ ਸਾਰ ਨਹੀਂ ਲਈ।
ਮੁਹੱਲਾ ਨਿਵਾਸੀਆਂ ਦੇ ਸਮਰਥਨ ਵਿੱਚ ਆਏ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਮੁਹੱਲੇ ਦੀ ਹਾਲਤ ਬੇਹਦ ਖ਼ਰਾਬ ਹੈ। ਗੰਦਾ ਪਾਣੀ ਸਾਲ ਭਰ ਜਮ੍ਹਾਂ ਰਹਿੰਦਾ ਹੈ। ਮੱਛਰਾਂ ਦੀ ਭਰਮਾਰ ਨਾਲ ਬੀਮਾਰੀਆਂ ਫੈਲ ਰਹੀਆਂ ਹਨ। ਉੱਥੇ ਇਸ ਬਾਰੇ ਜ਼ਿਲ੍ਹਾ ਮਾਲ ਅਧਿਕਾਰੀ ਅਮਰਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੰਗ ਪੱਤਰ ਮਿਲ ਗਿਆ ਹੈ। ਇਸ ਨੂੰ ਉੱਚ ਅਧਿਕਾਰੀਆਂ ਨੂੰ ਸੌਂਪਦੇ ਹੋਏ ਹਾਲਤ ਤੋਂ ਜਾਣੂ ਕਰਾਇਆ ਜਾਵੇਗਾ।