ਪੰਜਾਬ

punjab

ETV Bharat / city

ਜਲ੍ਹਿਆਂਵਾਲਾ ਬਾਗ਼ ਦੇ ਨਵੀਨੀਕਰਨ ਦਾ ਵਿਰੋਧ !

ਕੇਂਦਰ ਸਰਕਾਰ ਵਲੋਂ ਜਲ੍ਹਿਆਂ ਵਾਲੇ ਬਾਗ਼ ਦੇ ਕਰਵਾਏ ਨਵੀਨੀਕਰਨ ਦਾ ਨੌਜਵਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ਹੀਦ ਊਧਮ ਸਿੰਘ ਦੇ ਬੁੱਤ ਦੀ ਦਿੱਖ ਬਦਲਣ ਖਿਲਾਫ਼ ਨੌਜਵਾਨਾਂ ਵਿਚ ਵਿਰੋਧ ਪਾਇਆ ਜਾ ਰਿਹਾ ਹੈ।

ਜਲ੍ਹਿਆਂਵਾਲਾ ਬਾਗ਼ ਦੇ ਨਵੀਨੀਕਰਨ ਦਾ ਵਿਰੋਧ
ਜਲ੍ਹਿਆਂਵਾਲਾ ਬਾਗ਼ ਦੇ ਨਵੀਨੀਕਰਨ ਦਾ ਵਿਰੋਧ

By

Published : Sep 3, 2021, 2:03 PM IST

ਸ੍ਰੀ ਫ਼ਹਿਤਗੜ੍ਹ ਸਾਹਿਬ:ਕੇਂਦਰ ਸਰਕਾਰ ਵਲੋਂ ਜਲ੍ਹਿਆਂ ਵਾਲੇ ਬਾਗ਼ ਦੇ ਕਰਵਾਏ ਨਵੀਨੀਕਰਨ ਦਾ ਨੌਜਵਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ਹੀਦ ਊਧਮ ਸਿੰਘ ਦੇ ਬੁੱਤ ਦੀ ਦਿੱਖ ਬਦਲਣ ਖਿਲਾਫ਼ ਨੌਜਵਾਨਾਂ ਵਿਚ ਵਿਰੋਧ ਪਾਇਆ ਜਾ ਰਿਹਾ ਹੈ।

ਇਸ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ ਪੰਜਾਬ ਦੇ ਸਕੱਤਰ ਐਡਵੋਕੇਟ ਇੰਦਰਜੀਤ ਸਿੰਘ ਸਾਊ ਅਤੇ ਯੂਥ ਅਕਾਲੀ ਦਲ ਦੇ ਪੰਜਾਬ ਦੇ ਕੌਮੀ ਸਕੱਤਰ ਦਿਲਪ੍ਰੀਤ ਸਿੰਘ ਭੱਟੀ ਦੀ ਅਗਵਾਈ ਵਿਚ ਜ਼ਿਲ੍ਹਾਂ ਕਚਹਿਰੀ ਅੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ ਤੇ ਨਾਅਰੇਬਾਜ਼ੀ ਵੀ ਕੀਤੀ।

ਜਲ੍ਹਿਆਂਵਾਲਾ ਬਾਗ਼ ਦੇ ਨਵੀਨੀਕਰਨ ਦਾ ਵਿਰੋਧ

ਇਹ ਵੀ ਪੜੋ: ਦਿੱਲੀ ਵਿਧਾਨ ਸਭਾ 'ਚ ਮਿਲੀ ਸੁਰੰਗ, ਦੇਖੋ ਕਿੱਥੇ ਜਾ ਰਹੀ ਹੈ...

ਐਡਵੋਕੇਟ ਇੰਦਰਜੀਤ ਸਿੰਘ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੇ ਬੁੱਤ ਦੀ ਜੋ ਦਿੱਖ ਬਦਲੀ ਗਈ ਹੈ। ਉਸਦੀ ਬਣਤਰ ਪੰਜਾਬੀਆਂ ਵਾਲੀ ਨਹੀਂ ਹੈ। ਸ਼ਹੀਦ ਦੇ ਬੁੱਤ ਨੂੰ ਇਕ ਸੋਚੀ ਸਮਝੀ ਸਾਜਿਸ਼ ਤਹਿਤ ਗ਼ਲਤ ਬਣਾਇਆ ਗਿਆ ਅਤੇ ਜਲ੍ਹਿਆਂ ਵਾਲੇ ਬਾਗ਼ ਵਿਖੇ ਸ਼ਹੀਦ ਹੋਇਆ ਦੀਆਂ ਯਾਦਗਰਾਂ ਵੀ ਉੱਥੋ ਗਾਇਬ ਹਨ। ਜਿਸ ਨੂੰ ਯੂਥ ਅਕਾਲੀ ਦਲ ਬਰਦਾਸ਼ਤ ਨਹੀਂ ਕਰੇਗਾ। ਉਨਾਂ ਨੇ ਸਰਕਾਰ ਤੋਂ ਮੁੜ ਪਹਿਲਾਂ ਵਾਲਾ ਬੁੱਤ ਲਗਾਉਣ ਦੀ ਮੰਗ ਵੀ ਕੀਤੀ।

ABOUT THE AUTHOR

...view details