ਸ੍ਰੀ ਫਤਿਹਗੜ੍ਹ ਸਾਹਿਬ: ਕੋਰੋਨਾ ਮਹਾਂਮਾਰੀ ਦੇ ਚਲਦੇ ਦੇਸ਼ ਭਰ 'ਚ ਲੌਕਡਾਊਨ ਕੀਤਾ ਗਿਆ ਸੀ ਤਾਂ ਜੋ ਲੋਕਾਂ ਨੂੰ ਇਸ ਦੀ ਲਾਗ ਤੋਂ ਬਚਾਇਆ ਜਾ ਸਕੇ। ਸਥਿਤੀ ਅਜਿਹੀ ਹੋ ਗਈ ਸੀ ਕਿ ਪੰਜਾਬ ਦੇ ਵਿੱਚ ਵੀ ਉਦਯੋਗਿਕ ਇਕਾਈਆਂ ਬੰਦ ਹੋਣ ਕਾਰਨ ਪ੍ਰਵਾਸੀ ਮਜਦੂਰ ਆਪਣੇ ਘਰਾਂ ਨੂੰ ਪਰਤਣੇ ਸ਼ੁਰੂ ਹੋ ਗਏ।
ਫਤਿਹਗੜ੍ਹ ਸਾਹਿਬ: 'ਨੇਕੀ ਦੀ ਦੀਵਾਰ' ਉੱਤੇ ਪਿਆ ਕੋਰੋਨਾ ਮਹਾਂਮਾਰੀ ਦਾ ਅਸਰ - ਕੋਰੋਨਾ ਮਹਾਂਮਾਰੀ ਦਾ ਅਸਰ
ਫਤਿਹਗੜ੍ਹ ਸਾਹਿਬ ਵਿੱਚ ਜ਼ਰੂਰਤਮੰਦ ਲੋਕਾਂ ਦੇ ਲਈ ਬਣੀ ਨੇਕੀ ਦੀ ਦੀਵਾਰ 'ਤੇ ਵੀ ਕੋਰੋਨਾ ਦਾ ਅਸਰ ਦੇਖਣ ਨੂੰ ਮਿਲਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਕਾਰਨ ਇਸ ਨੂੰ ਤਾਲਾ ਲਗਾ ਦਿੱਤਾ ਹੈ। ਇਸ ਨਾਲ ਜ਼ਰੂਰਤਮੰਦ ਲੋਕ ਆਪਣੀ ਜ਼ਰੂਰਤ ਦਾ ਸਾਮਾਨ ਨਹੀਂ ਲੈ ਪਾ ਰਹੇ।
ਦੂਜੇ ਪਾਸੇ ਫਤਿਹਗੜ੍ਹ ਸਾਹਿਬ ਵਿੱਚ ਜ਼ਰੂਰਤਮੰਦ ਲੋਕਾਂ ਦੇ ਲਈ ਬਣੀ ਨੇਕੀ ਦੀ ਦੀਵਾਰ 'ਤੇ ਵੀ ਕੋਰੋਨਾ ਦਾ ਅਸਰ ਦੇਖਣ ਨੂੰ ਮਿਲਿਆ। ਇਹ ਨੇਕੀ ਦੀ ਦੀਵਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ੁਰੂ ਕੀਤੀ। ਇਸ ਨੇਕੀ ਦੀ ਦੀਵਾਰ 'ਚ ਲੋਕ ਜਰੂਰਤਮੰਦ ਲੋਕਾਂ ਦੇ ਲਈ ਕੱਪੜੇ ਅਤੇ ਹੋਰ ਜ਼ਰੂਰਤ ਦਾ ਸਾਮਾਨ ਰੱਖ ਕੇ ਜਾਂਦੇ ਹਨ। ਇਸ ਨਾਲ ਜ਼ਰੂਰਤਮੰਦ ਲੋਕ ਆਪਣੀ ਜ਼ਰੂਰਤ ਦਾ ਸਾਮਾਨ ਲੈ ਜਾਂਦੇ ਸਨ।
ਪਰ ਕੋਰੋਨਾ ਮਹਾਂਮਾਰੀ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਨੂੰ ਵੀ ਤਾਲਾ ਲੱਗਾ ਦਿੱਤਾ ਹੈ। ਇਸ ਕਾਰਨ ਇੱਥੇ ਹੁਣ ਜ਼ਰੂਰਤਮੰਦ ਲੋਕਾਂ ਦੇ ਲਈ ਜੋ ਲੋਕ ਕੱਪੜੇ ਰੱਖ ਕੇ ਜਾਂਦੇ ਸਨ, ਉਹ ਬਾਹਰ ਹੀ ਪਏ ਦੇਖਣ ਨੂੰ ਮਿਲੇ ਹਨ ਤੇ ਜੋ ਕੱਪੜੇ ਪਹਿਲਾਂ ਪਏ ਸਨ ਉਸ ਨੂੰ ਤਾਲਾ ਲਗਾ ਹੋਣ ਦੇ ਕਾਰਨ ਜ਼ਰੂਰਤਮੰਦ ਲੋਕ ਇਸ ਨੂੰ ਨਹੀਂ ਲਿਜਾ ਪਾ ਰਹੇ।