ਪੰਜਾਬ

punjab

ETV Bharat / city

ਅਮਲੋਹ ਵਿੱਚ ਹੋਏ ਕਤਲ ਦੀ ਪੁਲਿਸ ਨੇ ਸੁਲਝਾਈ ਗੁੱਥੀ, ਪਤੀ ਸਮੇਤ ਤਿੰਨ ਕਾਬੂ

ਪੁਲਿਸ ਨੇ ਇਸ ਕਤਲ ਵਿੱਚ ਮਹਿਲਾ ਦੇ ਹੀ ਪਤੀ ਤਰਸੇਮ ਅਤੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਨੂੰ ਔਰਤ ਦੇ ਪਤੀ ਤਰਸੇਮ ਨੇ ਸੁਪਾਰੀ ਦਿੱਤੀ ਸੀ। ਜਦ ਕਿ ਇੱਕ ਵਿਅਕਤੀ ਮੋਹਨ ਹਲੇ ਵੀ ਪੁਲਿਸ ਦੀ ਗਿਰਫ਼ਤ ਤੋਂ ਬਾਹਰ ਹੈ।

Guthali, husband and three others arrested in Amloh murder case
ਅਮਲੋਹ ਵਿੱਚ ਹੋਏ ਕਤਲ ਦੀ ਪੁਲਿਸ ਨੇ ਸੁਲਝਾਈ ਗੁੱਥੀ

By

Published : Jun 23, 2022, 11:52 AM IST

ਫ਼ਤਹਿਗੜ੍ਹ ਸਾਹਿਬ :ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੀ ਸੀਮਿੰਟ ਕਾਲੋਨੀ ਵਿਖੇ 27 ਅਪ੍ਰੈਲ ਨੂੰ ਇੱਕ ਘਰ ਵਿੱਚ ਹੋਏ ਔਰਤ (43) ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਸ ਕਤਲ ਵਿੱਚ ਮਹਿਲਾ ਦੇ ਹੀ ਪਤੀ ਤਰਸੇਮ ਅਤੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਨੂੰ ਔਰਤ ਦੇ ਪਤੀ ਤਰਸੇਮ ਨੇ ਸੁਪਾਰੀ ਦਿੱਤੀ ਸੀ। ਜਦ ਕਿ ਇੱਕ ਵਿਅਕਤੀ ਮੋਹਨ ਹਲੇ ਵੀ ਪੁਲਿਸ ਦੀ ਗਿਰਫ਼ਤ ਤੋਂ ਬਾਹਰ ਹੈ।

ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਮੁਕੱਦਮਾ ਨੰਬਰ 75 ਮਿਤੀ 27 ਅਪ੍ਰੈਲ ਨੂੰ ਧਾਰਾ 302 ਆਈਪੀਸੀ ਥਾਣਾ ਅਮਲੋਹ ਰਜਿਸਟਰ ਹੋਇਆ ਸੀ। ਮੁਕੱਦਮੇਂ ਦੀ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਘਰ ਵਿੱਚ ਮੁਰਮਤ ਦਾ ਕੰਮ ਚੱਲ ਰਿਹਾ ਸੀ। ਜਿਸ ਵਿੱਚ ਫੂਲ ਬਾਬੂ ਪਾਸਵਾਨ ਅਤੇ ਬਿਰਜੂ ਦਾਸ ਸਮੇਤ ਇੱਕ ਹੋਰ ਵਿਅਕਤੀ ਮੋਹਨ ਕੰਮ ਕਰ ਰਹੇ ਸਨ।

ਅਮਲੋਹ ਵਿੱਚ ਹੋਏ ਕਤਲ ਦੀ ਪੁਲਿਸ ਨੇ ਸੁਲਝਾਈ ਗੁੱਥੀ

ਜਿਨ੍ਹਾਂ ਨੂੰ ਔਰਤ ਦੇ ਪਤੀ ਤਰਸੇਮ ਨੇ ਸੁਪਾਰੀ ਦੇ ਆਪਣੀ ਪਤਨੀ ਦਾ ਕਤਲ ਕਰਨ ਲਈ ਕਿਹਾ ਸੀ। ਜਿਸ ਤੋਂ ਬਾਅਦ ਕਥਿਤ ਮੁਲਜ਼ਮਾਂ ਬਾਬੂ ਪਾਸਵਾਨ, ਬਿਰਜੂ ਦਾਸ ਅਤੇ ਇੱਕ ਹੋਰ ਵਿਅਕਤੀ ਨੇ ਪੈਸੇ ਲੈਕੇ ਘਟਨਾ ਨੂੰ ਅੰਜ਼ਾਮ ਦਿੱਤਾ। ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕਾ ਔਰਤ ਅਰਚਨਾ ਦਾ ਕਤਲ ਉਸ ਦੇ ਪਤੀ ਤਰਸੇਮ ਸਿੰਘ ਵੱਲੋਂ ਕਥਿਤ ਤੌਰ ਉੱਤੇ ਆਚਰਨ ਉੱਤੇ ਸ਼ੱਕ ਦੇ ਚਲਦੇ ਸੁਪਾਰੀ ਦੇ ਕੇ ਕਰਵਾਇਆ ਗਿਆ ਹੈ। ਕਥਿਤ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਨੂੰ ਪੁਲਿਸ ਰਿਮਾਂਡ ਰੱਖਿਆ ਗਿਆ ਹੈ ਅਤੇ ਫਰਾਰ ਇੱਕ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :ਸੰਗਰੂਰ ਜ਼ਿਮਨੀ ਚੋਣ: ਉਮੀਦਵਾਰਾਂ ਨੇ ਪਰਿਵਾਰ ਸਮੇਤ ਭੁਗਤਾਈ ਵੋਟ

ABOUT THE AUTHOR

...view details