ਚੰਡੀਗੜ੍ਹ:ਪੰਜਾਬੀ ਮਸ਼ਹੂਰ ਸੂਫੀ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ (Satinder Sartaj) ਬੀਤੇ ਦਿਨੀਂ ਐਕਸੀਡੈਂਟ (Accident) ਹੋ ਗਿਆ ਸੀ ਦੱਸ ਦਈਏ ਕਿ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਨਵੀਂ ਫਿਲਮ 'ਕਲੀ ਜੋਟਾ' ਦੀ ਸ਼ੂਟਿੰਗ ਚੱਲ ਰਹੀ ਸੀ। ਇਸ ਦੌਰਾਨ ਸੜਕ ਕਿਨਾਰੇ ਖੜ੍ਹੀ ਵੈਨਿਟੀ ਵੈਨ ਨੂੰ ਇੱਕ ਬੱਸ ਨੇ ਟੱਕਰ ਮਾਰ ਦਿੱਤੀ, ਇਹ ਹਾਦਸਾ ਇਨ੍ਹਾਂ ਕੁ ਜਬਰਦਸਤ ਕਿ ਵੈਨਿਟੀ ਵੈਨ ਦੇ ਪਰਖੱਚੇ ਉਡ ਗਏ। ਪਰ ਗਨੀਮਤ ਇਹ ਰਹੀ ਕਿ ਵੈਨਿਟੀ ਵੈਨ 'ਚ ਕੋਈ ਨਹੀਂ ਸੀ, ਜਿਸਦੇ ਚਲਦੇ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ, ਇਹ ਹਾਦਸਾ ਸੰਘੋਲ ਦੇ ਕੋਲ ਪਿੰਡ ਖੰਟ ਵਿੱਚ ਵਾਪਰਿਆ ਹੈ। ਇਸ ਹਾਦਸੇ ਦੌਰਾਨ ਕੁੱਲ 3 ਵੈਨਿਟੀ ਵੈਨਾਂ ਨੁਕਸਾਨੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਸਤਿੰਦਰ ਸਰਤਾਜ ਗਾਣੇ ਵਿਚ ਗੁਰਬਾਣੀ ਦੇ ਅਸ਼ੁੱਧ ਉਚਾਰਨ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਸੀ। ਫਾਰਸੀ 'ਚ ਲਿਖੇ ਜ਼ਫਰਨਾਮੇ ਨੂੰ ਸਤਿੰਦਰ ਸਰਤਾਜ ਨੇ ਸੁਰਾਂ ਦਾ ਰੂਪ ਦਿੱਤਾ ਅਤੇ ਆਪਣੀ ਆਵਾਜ਼ ਨਾਲ ਜ਼ਫਰਨਾਮੇ ਨੂੰ ਗਾਣੇ ਵਿਚ ਬਦਲਿਆ ਸੀ ਪਰ ਗਾਣੇ ਵਿਚ ਗੁਰਬਾਣੀ ਦੇ ਅਸ਼ੁੱਧ ਉਚਾਰਨ ਨੂੰ ਲੈ ਕੇ ਵਿਵਾਦ ਸੀ। ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਮੁਤਾਬਕ ਜ਼ਫਰਨਾਮੇ ਵਿਚ ਕੁੱਝ ਵੀ ਵਿਵਾਦ ਵਾਲਾ ਨਹੀਂ ਹੈ ਪਰ ਫਿਰ ਵੀ ਜੇ ਕਿਸੇ ਨੂੰ ਸ਼ਿਕਾਇਤ ਹੈ ਤਾਂ ਉਹ ਅਕਾਲ ਤਖ਼ਤ ਪਹੁੰਚ ਸਕਦਾ। ਜਿਸਤੋਂ ਬਾਅਦ ਜ਼ਫਰਨਾਮੇ ਦੇ ਵਿਵਾਦ ਨੂੰ ਖ਼ਤਮ ਕਰਕੇ ਅਕਾਲ ਤਖ਼ਤ ਸਾਹਿਬ ਨੇ ਸੂਫੀ ਗਾਇਕ ਸਤਿੰਦਰ ਸਰਤਾਜ ਨੂੰ ਕਲੀਨ ਚਿੱਟ ਦੇ ਦਿੱਤੀ sI।