ਪੰਜਾਬ

punjab

ETV Bharat / city

ਸਰਹਿੰਦ ਦੇ ਆਮ-ਖ਼ਾਸ ਬਾਗ਼ ਵਿਖੇ ਲਾਇਆ ਗਿਆ ਕ੍ਰਾਫਟ ਮੇਲਾ - Craft fair held in Sirhind

ਸ੍ਰੀ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਕਸਬਾ ਸਰਹਿੰਦ ਵਿਖੇ ਸਥਿਤ ਆਮ-ਖ਼ਾਸ ਬਾਗ ਵਿੱਚ ਕ੍ਰਾਫਟ ਮੇਲੇ ਚੱਲ ਰਿਹਾ ਹੈ। ਇਸ ਕ੍ਰਾਫਟ ਮੇਲੇ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਸ਼ਿਲਪਕਾਰ ਅਤੇ ਕਾਰੀਗਰ ਪੁੱਜੇ ਹਨ। ਲੋਕਾਂ ਵੱਲੋਂ ਇਸ ਕ੍ਰਾਫਟ ਮੇਲੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਫੋਟੋ
ਫੋਟੋ

By

Published : Mar 10, 2020, 3:04 PM IST

ਸ੍ਰੀ ਫ਼ਤਿਹਗੜ੍ਹ ਸਾਹਿਬ : ਇਥੇ ਆਮ-ਖ਼ਾਸ ਬਾਗ ਵਿਖੇ ਚੱਲ ਰਹੇ ਕ੍ਰਾਫਟ ਮੇਲੇ ਦੌਰਾਨ ਵੱਖ-ਵੱਖ ਸੂਬਿਆਂ ਤੋਂ ਸ਼ਿਲਪਕਾਰ ਅਤੇ ਕਾਰੋਬਾਰੀ ਆਪਣੇ ਉਤਪਾਦ ਲੈ ਕੇ ਪਹੁੰਚੇ ਹਨ।

ਇਸ ਕ੍ਰਾਫਟ ਮੇਲੇ ਦੌਰਾਨ ਸ਼ਿਲਪਕਾਰਾਂ ਵੱਲੋਂ ਲੱਕੜ, ਸੰਗਮਰਮਰ ਅਤੇ ਹੋਰਨਾਂ ਕਈ ਹਸਤਸ਼ਿਲਪ ਦੀਆਂ ਚੀਜਾਂ ਦੀ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਹਨ। ਸਥਾਨਕ ਲੋਕਾਂ ਵੱਲੋਂ ਇਸ ਕ੍ਰਾਫਟ ਮੇਲੇ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਸ ਮੇਲੇ ਦੌਰਾਨ ਗੁਜਰਾਤ ਦੇ ਪਹਿਰਾਵੇ ਦੀ ਸਟਾਲ ਵੀ ਦੇਖਣ ਨੂੰ ਮਿਲ ਰਹੀ ਹੈ ਜਿਸ ਵਿੱਚ ਔਰਤਾਂ ਦੇ ਲਈ ਪਰਸ ਅਤੇ ਹੋਰ ਹੱਥਾਂ ਤਿਆਰ ਕੀਤਾ ਗਿਆ ਸਾਮਾਨ ਵੀ ਹੈ।

ਵੇਖੋ ਵੀਡੀਓ।

ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਸਾਮਾਨ ਖ਼ੁਦ ਤਿਆਰ ਕੀਤਾ ਜਾਂਦਾ ਹੈ। ਜਿਸ ਨੂੰ ਚਾਰ ਤੋਂ ਪੰਜ ਦਿਨ ਦਾ ਸਮਾਂ ਲੱਗਦਾ ਹੈ।

ਸਰਹੰਦ ਵਿਖੇ ਚੱਲ ਰਹੇ ਕ੍ਰਾਫਟ ਮੇਲੇ ਵਿੱਚ ਪਟਿਆਲਾਸ਼ਾਹੀ ਜੁੱਤੀ ਵੀ ਦੇਖਣ ਨੂੰ ਮਿਲੀ। ਇਸ ਜੁੱਤੀ ਨੂੰ ਬਹੁਤ ਵਧੀਆ ਤਰੀਕੇ ਨਾਲ ਕਢਾਈ ਕੱਢ ਕੇ ਤਿਆਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਹ ਜੁੱਤੀ ਬਣਾਉਣ ਦੇ ਲਈ ਉਨ੍ਹਾਂ ਨੂੰ ਕਾਫ਼ੀ ਸਮਾਂ ਲੱਗਦਾ ਹੈ। ਕ੍ਰਾਫਟ ਮੇਲੇ ਦੌਰਾਨ ਹੱਥਾਂ ਨਾਲ ਬਣਾਏ ਗਏ ਲੈਂਪ ਵੀ ਦੇਖਣ ਨੂੰ ਮਿਲੇ, ਇਹ ਲੈਂਪ ਬਹੁਤ ਹੀ ਸੁੰਦਰ ਤਰੀਕੇ ਨਾਲ ਕਾਰੀਗਰਾਂ ਵੱਲੋਂ ਤਿਆਰ ਕੀਤੇ ਗਏ ਹਨ। ਵੱਖ-ਵੱਖ ਕਲਾਕਾਰਾਂ ਵੱਲੋਂ ਤਿਆਰ ਕੀਤੀ ਗਈ ਇਹ ਕਲਾ-ਕਰੀਤੀਆਂ ਇਥੇ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ।

ABOUT THE AUTHOR

...view details