ਪੰਜਾਬ

punjab

ETV Bharat / city

ਗਾਇਕ ਸਤਿੰਦਰ ਸਰਤਾਜ ਦੀ ਸ਼ੂਟਿੰਗ ਦੌਰਾਨ ਹੋਇਆ ਵੱਡਾ ਹਾਦਸਾ, ਦੇਖੋ ਵੀਡੀਓ - ਸਤਿੰਦਰ ਸਰਤਾਜ

ਮਸ਼ਹੂਰ ਸੂਫੀ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਬਾਰੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸਤਿੰਦਰ ਸਰਤਾਜ ਦੀ ਵੈਨਿਟੀ ਵੈਨ 'ਤੇ ਇੱਕ ਬੱਸ ਵਿਚਾਲੇ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਫਿਲਮ ਸ਼ੂਟਿੰਗ ਦੇ ਦੌਰਾਨ ਵਾਪਰਿਆ ਤੇ ਇਸ ਦੌਰਾਨ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਸਤਿੰਦਰ ਸਰਤਾਜ ਦੀ ਸ਼ੂਟਿੰਗ ਦੌਰਾਨ ਹੋਇਆ ਵੱਡਾ ਹਾਦਸਾ
ਸਤਿੰਦਰ ਸਰਤਾਜ ਦੀ ਸ਼ੂਟਿੰਗ ਦੌਰਾਨ ਹੋਇਆ ਵੱਡਾ ਹਾਦਸਾ

By

Published : Sep 12, 2021, 5:01 PM IST

Updated : Sep 13, 2021, 4:44 PM IST

ਸ੍ਰੀ ਫ਼ਤਿਹਗੜ੍ਹ ਸਾਹਿਬ:ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਬਾਰੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸਤਿੰਦਰ ਸਰਤਾਜ ਦੀ ਵੈਨਿਟੀ ਵੈਨ 'ਤੇ ਇੱਕ ਬੱਸ ਵਿਚਾਲੇ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਫਿਲਮ ਸ਼ੂਟਿੰਗ ਦੇ ਦੌਰਾਨ ਵਾਪਰਿਆ ਤੇ ਤਿੰਨ ਵੈਨਿਟੀ ਵੈਨਾਂ ਨੁਕਸਾਨਿਆਂ ਗਈਆਂ।

ਵੈਨਿਟੀ ਵੈਨ 'ਤੇ ਇੱਕ ਬੱਸ ਵਿਚਾਲੇ ਭਿਆਨਕ ਟੱਕਰ

ਜਾਣਕਾਰੀ ਮੁਤਾਬਕ ਸਤਿੰਦਰ ਸਰਤਾਜ ਤੇ ਅਦਾਕਾਰਾ ਨੀਰੂ ਬਾਜਵਾ ਆਪਣੀ ਨਵੀਂ ਫਿਲਮ 'ਕਲੀ ਜੋਟਾ' ਦੀ ਸ਼ੂਟਿੰਗ ਕਰ ਰਹੇ ਹਨ। ਇਸ ਫਿਲਮ ਦੀ ਸ਼ੂਟਿੰਗ 6 ਸਤੰਬਰ ਤੋਂ ਕਾਲੀ ਜੋਤਾ ਦੇ ਪਿੰਡ ਖੰਟ ਸਕੂਲ ਵਿੱਚ ਕੀਤੀ ਜਾ ਰਹੀ ਹੈ। ਇਸ ਦੌਰਾਨ ਸਤਿੰਦਰ ਸਰਤਾਜ ਦੀ ਸ਼ੂਟਿੰਗ ਦੇ ਦੌਰਾਨ ਸੜਕ ਕਿਨਾਰੇ ਖੜ੍ਹੀ ਵੈਨ ਨੂੰ ਇੱਕ ਬੱਸ ਨੇ ਪਿਛੋਂ ਆ ਕੇ ਜ਼ੋਰਦਾਰ ਟੱਕਰ ਮਾਰ ਦਿੱਤੀ। ਇਹ ਟੱਕਰ ਇਨ੍ਹੀਂ ਕੁ ਜ਼ਬਰਦਸਤ ਸੀ ਕਿ ਵੈਨਿਟੀ ਵੈਨ ਦੇ ਪਰਖੱਚੇ ਉਢ ਗਏ।

ਵੈਨਿਟੀ ਵੈਨ 'ਤੇ ਇੱਕ ਬੱਸ ਵਿਚਾਲੇ ਭਿਆਨਕ ਟੱਕਰ
ਸਤਿੰਦਰ ਸਰਤਾਜ ਦੀ ਸ਼ੂਟਿੰਗ ਦੌਰਾਨ ਹੋਇਆ ਵੱਡਾ ਹਾਦਸਾ

ਹਾਦਸੇ ਦੇ ਦੌਰਾਨ ਸ਼ੂਟਿੰਗ 'ਚ ਇਸਤੇਮਾਲ ਹੋਣ ਵਾਲਿਆਂ 3 ਵੈਨਿਟੀ ਵੈਨਾਂ ਨੁਕਸਾਨੀਆਂ ਗਈਆਂ, ਪਰ ਗਨੀਮਤ ਇਹ ਰਿਹਾ ਕਿ ਹਾਦਸੇ ਦੇ ਦੌਰਾਨ ਵੈਨਿਟੀ ਵੈਨ ਦੇ ਅੰਦਰ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ। ਜਿਸ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ ਤੇ ਇਸ ਦੌਰਾਨ ਕਿਸੇ ਵੀ ਵਿਅਕਤੀ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।

ਵੈਨਿਟੀ ਵੈਨ 'ਤੇ ਇੱਕ ਬੱਸ ਵਿਚਾਲੇ ਭਿਆਨਕ ਟੱਕਰ

ਇਹ ਵੀ ਪੜ੍ਹੋ :ਪੰਜਾਬ ਸਰਕਾਰ ਦਾ ਨਵਾਂ ਕਾਰਾ, ਪੇਪਰਾਂ ’ਚ ਪ੍ਰਸ਼ਨਾਂ ਦੀ ਥਾਂ ਪਾਇਆ ਸਰਕਾਰੀ ਇਸ਼ਤਿਹਾਰ !

Last Updated : Sep 13, 2021, 4:44 PM IST

ABOUT THE AUTHOR

...view details