ਸ੍ਰੀ ਫਤਿਹਗੜ੍ਹ ਸਾਹਿਬ:ਸ਼ਹਿਰ ਬੱਸੀ ਪਠਾਣਾ ਦੀ ਰਾਹੀਂ ਵਾਲੀ ਸੁਖਮਨੀ ਕੌਰ ਆਪਣੀ ਕਲਾ ਕਾਰਨ ਕਈ ਥਾਵਾਂ ਤੋਂ ਸਨਮਾਨ ਪਾ ਚੁੱਕੀ ਹੈ। ਉਸ ਦੀ ਕਲਾ ਨੂੰ ਵੱਖ-ਵੱਖ ਪ੍ਰਦਰਸ਼ਨੀਆਂ ਵਿੱਚ ਕਾਫ਼ੀ ਪਸੰਦ ਕੀਤਾ ਗਿਆ। ਸੁਖਮਨੀ ਕੌਰ ਵੱਖ- ਵੱਖ ਤਰੀਕੇ ਨਾਲ ਪੇਂਟਿੰਗ ਕਰਦੀ ਹੈ। ਇਸੇ ਕਾਰਨ ਸੁਖਮਨੀ ਨੂੰ ਇੰਟਰਨੈਸ਼ਨਲ ਗਲੋਰੀ ਅਵਾਰਡ 2022 (International Glory Award 2022) ਵੀ ਦਿੱਤਾ ਗਿਆ ਹੈ।ਇਸ ਸਬੰਧੀ ਸੁਖਮਨੀ ਨੇ ਦੱਸਿਆ ਕਿ ਉਸਨੇ ਇਹ ਸਭ ਖੁਦ ਇੰਟਰਨੈਟ ਦੀ ਮਦਦ ਨਾਲ ਸਿੱਖਿਆ ਹੈ ਉਸਦਾ ਕੋਈ ਉਸਤਾਦ ਨਹੀਂ ਹੈ, ਹੁਣ ਤੱਕ ਸੁਖਮਨੀ ਵੱਲੋਂ 200 ਵੱਖ-ਵੱਖ ਕਲਾਂ ਕ੍ਰਿਤੀਆ ਤਿਆਰ ਕੀਤੀਆਂ ਗਈਆਂ ਹਨ।
ਸੁਖਮਨੀ ਕੌਰ ਨੂੰ ਬਚਪਨ ਤੋਂ ਹੀ ਪੇਂਟਿੰਗ ਦਾ ਸ਼ੌਕ ਹੈ ਜੋ ਆਪਣੀ ਇਸ ਕਲਾ ਦੇ ਚਲਦੇ ਕਈ ਸਨਮਾਨ ਹਾਸਿਲ ਕਰ ਚੁੱਕੀ ਹੈ। ਦੇਸ਼ ਦੀਆਂ ਬਹੁਤ ਸਾਰੀਆਂ ਆਰਟ ਗੈਲਰੀਆਂ ਵਿੱਚ ਉਸ ਦਾ ਕੰਮ ਪ੍ਰਦਰਸ਼ਿਤ ਹੋ ਚੁੱਕਾ ਹੈ। ਸੁਖਮਨੀ ਨੇ ਦੱਸਿਆ ਕਿ ਉਸਨੇ ਇਹ ਸਭ ਖੁਦ ਸਿੱਖਿਆ ਹੈ ਜਿਸ ਵਿੱਚ ਉਸ ਨੇ ਇੰਟਰਨੈਟ ਦੀ ਮਦਦ ਨਾਲ ਵੀ ਕਈ ਚੀਜ਼ਾ ਸਿੱਖਿਆ ਹਨ। ਉਸਦਾ ਕੋਈ ਉਸਤਾਦ ਨਹੀਂ ਹੈ,ਆਪਣੇ ਸ਼ੌਂਕ ਤੇ ਲਗਨ ਕਾਰਨ ਹੀ ਸੁਖਮਨੀ ਕੌਰ ਵੱਖ ਵੱਖ ਤਰੀਕੇ ਨਾਲ ਪੇਂਟਿੰਗ ਕਰਦੀ ਹੈ। ਜਿਸ ਦੀ ਬਦੌਲਤ ਸੁਖਮਨੀ ਇੰਟਰਨੈਸ਼ਨਲ ਗਲੋਰੀ ਅਵਾਰਡ 2022 ਵੀ ਹਾਸਿਲ ਕਰ ਚੁੱਕੀ ਹੈ।