ਪੰਜਾਬ

punjab

ETV Bharat / city

ਅਕਾਲੀ ਆਗੂ ਸ਼ੇਰ ਸਿੰਘ ਨੇ ਮੁੜ ਸਾਂਭਿਆ ਨਗਰ ਕੌਂਸਲ ਪ੍ਰਧਾਨ ਦਾ ਅਹੁਦਾ - ਦੀਦਾਰ ਸਿੰਘ ਭੱਟੀ ਹਲਕਾ ਇੰਚਾਰਜ ਫ਼ਤਹਿਗੜ੍ਹ ਸਾਹਿਬ

ਕਾਂਗਰਸ ਪਾਰਟੀ ਵੱਲੋਂ ਮੁਅੱਤਲ ਕਰਵਾਏ ਜਾਣ ਤੋਂ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਸਟੇਅ ਮਿਲਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ਼ੇਰ ਸਿੰਘ ਨੇ ਮੁੜ ਨਗਰ ਕੌਂਸਲ ਸਰਹਿੰਦ ਦਾ ਅਹੁਦਾ ਸੰਭਾਲ ਲਿਆ ਹੈ। ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਇਸ ਮੌਕੇ ਸ਼ੇਰ ਸਿੰਘ ਨੂੰ ਵਧਾਈ ਦਿੱਤੀ।

ਫੋਟੋ

By

Published : Oct 7, 2019, 3:32 PM IST

ਫ਼ਤਿਹਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਵਿੱਚ ਮੁੜ ਖੁਸ਼ੀ ਦੀ ਲਹਿਰ ਉਸ ਵੇਲੇ ਵੇਖਣ ਨੂੰ ਮਿਲੀ ਜਿਸ ਸਮੇਂ ਅਕਾਲੀ ਦਲ ਦੇ ਆਗੂ ਸ਼ੇਰ ਸਿੰਘ ਨੇ ਮੁੜ ਨਗਰ ਕੌਂਸਲ ਸਹਿੰਦਰ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ।

ਕਾਂਗਰਸ ਪਾਰਟੀ ਵੱਲੋਂ ਸਰਹਿੰਦ ਦੇ ਨਗਰ ਕੌਂਸਲ ਪ੍ਰਧਾਨ ਸ਼ੇਰ ਸਿੰਘ ਨੂੰ ਨਾਜਾਇਜ਼ ਢੰਗ ਨਾਲ ਮੁਅੱਤਲ ਕਰਵਾਉਣ ਉੱਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਰੋਕ ਲਗਾ ਦਿੱਤੀ ਸੀ। ਇਸ ਤੋਂ ਬਾਅਦ ਸ਼ੇਰ ਸਿੰਘ ਨੇ ਮੁੜ ਆਪਣਾ ਨਗਰ ਕੌਂਸਲ ਪ੍ਰਧਾਨ ਅਹੁਦਾ ਸੰਭਾਲਿਆ। ਇਸ ਮੌਕੇ ਸਮੂਚੇ ਅਕਾਲੀ ਦਲ ਦੇ ਆਗੂਆਂ ਵੱਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਅਕਾਲੀ ਦਲ ਦੇ ਕਈ ਸੀਨੀਅਰ ਆਗੂ ਮੌਜੂਦ ਸਨ।

ਵੀਡੀਓ


ਇਸ ਮੌਕੇ ਪ੍ਰਧਾਨ ਸ਼ੇਰ ਸਿੰਘ ਅਤੇ ਹਲਕਾ ਇੰਚਾਰਜ ਫ਼ਤਿਹਗੜ੍ਹ ਸਾਹਿਬ ਦੀਦਾਰ ਸਿੰਘ ਭੱਟੀ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਅਜਿਹਾ ਵਿਵਹਾਰ ਈਰਖਾਵਾਦ ਅਤੇ ਲੋਕਤੰਤਰ ਦੀ ਉਲੰਘਣਾ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਸਰਕਾਰ ਅਕਾਲੀ ਵਰਕਰਾਂ ਉੱਤੇ ਨਜਾਇਜ਼ ਅਤੇ ਝੂਠੇ ਕੇਸ ਦਰਜ ਕਰਵਾ ਰਹੀ ਹੈ। ਉਨ੍ਹਾਂ ਨੇ ਗੈਰ ਸੰਵਿਧਾਨਕ ਤਰੀਕੇ ਨਾਲ ਨਾਲ ਸਰਹਿੰਦ ਫ਼ਤਿਹਗੜ੍ਹ ਸਾਹਿਬ,ਨਗਰ ਕੌਂਸਲ ਸਰਹਿੰਦ ਦੇ ਪ੍ਰਧਾਨ ਅਤੇ ਅਕਾਲੀ ਆਗੂ ਸ਼ੇਰ ਸਿੰਘ ਨੂੰ ਮੁਅੱਤਲ ਕਰਵਾਇਆ ਸੀ। ਇਸ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਸੀ। ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਸਟੇਅ ਮਿਲ ਗਿਆ ਹੈ। ਇਸ ਨਾਲ ਅਕਾਲੀ ਦਲ ਦੀ ਸਾਖ ਵਿੱਚ ਵਾਧਾ ਹੋਇਆ ਹੈ।

ABOUT THE AUTHOR

...view details