ਪੰਜਾਬ

punjab

ETV Bharat / city

ਦੱਖਣ ਭਾਰਤ ’ਚ ਜ਼ੀਕਾ ਵਾਇਰਸ ਨੇ ਦਿੱਤੀ ਦਸਤਕ - ਯੂਗਾਂਡਾ ਦੇ ਜ਼ੀਕਾ ਜੰਗਲਾਂ

ਦਰਅਸਲ ਦਿੱਲੀ ਏਮਜ਼ ਦੀ ਟੀਮ ਇਸ ਵੇਲੇ ਕੇਰਲ ਦੇ ਦੌਰੇ 'ਤੇ ਹੈ ਅਤੇ ਜੀਕਾ ਵਾਇਰਸ ਨੂੰ ਲੈ ਕੇ ਦੇਸ਼ ਦੇ ਬਾਕੀ ਸੂਬਿਆਂ ਨੂੰ ਵੀ ਸਾਵਧਾਨ ਕੀਤਾ ਹੈ। ਇਕ ਪਾਸੇ ਜਿਥੇ ਕੋਰੋਨਾ ਦੇ ਚੱਲਦੇ ਸਿਹਤ ਵਿਵਸਥਾ ਪਹਿਲਾਂ ਤੋਂ ਹੀ ਵਿਗੜੀ ਹੋਈ ਹੈ , ਅਜਿਹੇ ਵਿੱਚ ਜ਼ੀਕਾ ਦੇ ਮਾਮਲੇ ਜੇਕਰ ਵੱਧਦੇ ਹਨ ਤਾਂ ਸਰਕਾਰਾਂ ਦੀ ਮੁਸੀਬਤ ਹੋਰ ਵਧ ਜਾਵੇਗੀ। ਹਾਲਾਂਕਿ ਰਾਹਤ ਦੀ ਗੱਲ ਇਹ ਕਿ ਜ਼ੀਕਾ ਕੋਰੋਨਾ ਦੀ ਵਾਂਗ ਜਾਨਲੇਵਾ ਨਹੀਂ ਹੈ।

ਦੱਖਣ ਭਾਰਤ ਵਿੱਚ ਜ਼ੀਕਾ ਵਾਇਰਸ ਨੇ ਦਿੱਤੀ ਦਸਤਕ
ਦੱਖਣ ਭਾਰਤ ਵਿੱਚ ਜ਼ੀਕਾ ਵਾਇਰਸ ਨੇ ਦਿੱਤੀ ਦਸਤਕ

By

Published : Jul 12, 2021, 9:01 PM IST

ਚੰਡੀਗੜ੍ਹ :ਦੇਸ਼ ਵਿੱਚ ਕੋਰੋਨਾ ਦੇ ਦੌਰਾਨ ਇੱਕ ਹੋਰ ਵਾਇਰਸ ਦੀ ਚਿੰਤਾ ਵਧਾ ਦਿੱਤੀ ਹੈ। ਇਸ ਵਾਇਰਸ ਦੇ ਵਧਦੇ ਮਾਮਲਿਆਂ ਦੇ ਵਿਚ ਕੇਰਲ ਵਿੱਚ ਅਲਰਟ ਦੀ ਸਥਿਤੀ ਬਣ ਗਈ ਹੈ। ਹਾਲੇ ਤੱਕ ਕੇਰਲ ਵਿੱਚ ਇਸ ਵਾਇਰਸ ਦੀ ਚਪੇਟ ਵਿੱਚ ਕਰੀਬ ਅਠਾਰਾਂ ਲੋਕ ਆ ਚੁੱਕੇ ਨੇ ਪਰ ਜੇਕਰ ਗੱਲ ਕੀਤੀ ਹੈ ਉੱਤਰ ਭਾਰਤ ਦੀ ਤੇ ਇੱਥੇ ਅਲਰਟ ਜ਼ਰੂਰ ਘੋਸ਼ਿਤ ਕੀਤਾ ਗਿਆ ਪਰ ਫ਼ਿਲਹਾਲ ਕੋਈ ਮਾਮਲਾ ਜ਼ੀਕਾ ਵਾਈਰਸ ਦਾ ਸਾਹਮਣੇ ਨਹੀਂ ਆਇਆ ਹੈ ।

ਦਰਅਸਲ ਦਿੱਲੀ ਏਮਜ਼ ਦੀ ਟੀਮ ਇਸ ਵੇਲੇ ਕੇਰਲ ਦੇ ਦੌਰੇ 'ਤੇ ਹੈ ਅਤੇ ਜੀਕਾ ਵਾਇਰਸ ਨੂੰ ਲੈ ਕੇ ਦੇਸ਼ ਦੇ ਬਾਕੀ ਸੂਬਿਆਂ ਨੂੰ ਵੀ ਸਾਵਧਾਨ ਕੀਤਾ ਹੈ। ਇਕ ਪਾਸੇ ਜਿਥੇ ਕੋਰੋਨਾ ਦੇ ਚੱਲਦੇ ਸਿਹਤ ਵਿਵਸਥਾ ਪਹਿਲਾਂ ਤੋਂ ਹੀ ਵਿਗੜੀ ਹੋਈ ਹੈ , ਅਜਿਹੇ ਵਿੱਚ ਜ਼ੀਕਾ ਦੇ ਮਾਮਲੇ ਜੇਕਰ ਵੱਧਦੇ ਹਨ ਤਾਂ ਸਰਕਾਰਾਂ ਦੀ ਮੁਸੀਬਤ ਹੋਰ ਵਧ ਜਾਵੇਗੀ। ਹਾਲਾਂਕਿ ਰਾਹਤ ਦੀ ਗੱਲ ਇਹ ਕਿ ਜ਼ੀਕਾ ਕੋਰੋਨਾ ਦੀ ਵਾਂਗ ਜਾਨਲੇਵਾ ਨਹੀਂ ਹੈ।

ਕੀ ਹੈ ਜੀਕਾ ਵਾਇਰਸ ?

ਜੀਕਾ ਵਾਇਰਸ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਸ ਦੇ ਲੱਛਣ ਚਿਕਨਗੁਨੀਆ ਦੇ ਸਾਮਾਨ ਹਨ। ਇਹ ਵਾਇਰਸ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਦਿਨ ਅਤੇ ਰਾਤ ਦੋਵਾਂ ਸਮੇਂ ਕਿਸੇ ਨੂੰ ਵੀ ਆਪਣੀ ਚਪੇਟ ਵਿੱਚ ਲੈ ਸਕਦਾ ਹੈ। ਏਡੀਜ਼ ਮੱਛਰ ਨੂੰ ਏ.ਈ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਈ ਜਿਪਟੀ ਅਤੇ ਏ. ਈ। ਜ਼ੀਕਾ ਵਾਇਰਸ ਨੂੰ ਪਹਿਲੀ ਵਾਰ ਅਪਰੈਲ 1947 ਵਿਚ ਯੂਗਾਂਡਾ ਦੇ ਜ਼ੀਕਾ ਜੰਗਲਾਂ ਵਿੱਚ ਰਹਿਣ ਵਾਲੇ ਰੀਸਸ ਮਕਾਊ ਬਾਂਦਰਾਂ ਤੋਂ ਕੱਢਿਆ ਗਿਆ ਸੀ। 1950 ਤੱਕ ਇਹ ਵਾਇਰਸ ਸਿਰਫ ਅਫ਼ਰੀਕਾ ਅਤੇ ਏਸ਼ੀਆ ਦੇ ਇਕੁਏਟਰ ਲਾਈਨ ਦੇ ਆਸ ਪਾਸ ਸਥਿਤ ਇਲਾਕਿਆਂ ਵਿੱਚ ਫੈਲਿਆ ਸੀ ,ਪਰ ਸਾਲ 2007 ਤੋਂ 2016 ਦੇ ਵਿੱਚ ਇਹ ਅਮਰੀਕਾ ਵਿੱਚ ਫੈਲ ਗਿਆ ਅਤੇ ਅਮਰੀਕਾ ਨੇ ਜ਼ੀਕਾ ਵਾਇਰਸ ਨੂੰ ਸਾਲ 2015-16ਮਹਾਂਮਾਰੀ ਘੋਸ਼ਿਤ ਕਰ ਦਿੱਤਾ।

ਦੱਖਣ ਭਾਰਤ ਵਿੱਚ ਜ਼ੀਕਾ ਵਾਇਰਸ ਨੇ ਦਿੱਤੀ ਦਸਤਕ

ਕੀ ਹੈ ਲੱਸ਼ਣ ?

ਗਰਭਵਤੀ ਮਹਿਲਾਵਾਂ ਇਸ ਤੋਂ ਜ਼ਿਆਦਾ ਸੰਕਰਮਿਤ ਹੋ ਸਕਦੀਆਂ ਹਨ। ਬੁਖਾਰ , ਸਰੀਰ 'ਤੇ ਲਾਲ ਨਿਸ਼ਾਨ ਤੇ ਦਾਣੇ ਹੋਣਾ ਅਤੇ ਅੱਖਾਂ ਦਾ ਲਾਲ ਹੋਣਾ, ਮਾਸਪੇਸ਼ੀਆਂ ਅਤੇ ਜੋੜਾਂ ਤੇ ਸਿਰ ਵਿੱਚ ਦਰਦ ਹੋਣਾ ਇਸ ਦੇ ਲੱਛਣ ਹਨ।

ਕੀ ਹੈ W.H.O ਦਾ ਕਹਿਣਾ ?

ਡਬਲਿਊ.ਐਚ.ਓ (W.H.O) ਦੇ ਬਿਆਨ ਦੇ ਮੁਤਾਬਕ ਇਸ ਵਾਇਰਸ ਤੋਂ ਸੰਕਰਮਿਤ ਹੋਣ ਵਾਲਾ ਵਿਅਕਤੀ ਤਿੰਨ ਤੋਂ 14 ਦਿਨਾਂ ਤੱਕ ਇਸ ਦੀ ਚਪੇਟ ਵਿੱਚ ਰਹਿੰਦਾ ਹੈ ਅਤੇ ਇਸ ਦੇ ਲੱਛਣ ਦੋ ਤੋਂ ਸੱਤ ਦਿਨਾਂ ਤੱਕ ਰਹਿ ਸਕਦੇ ਹਨ। ਹਾਲਾਂਕਿ ਡਬਲਿਊ.ਐਚ.ਓ (W.H.O ) ਦੇ ਮੁਤਾਬਕ ਜ਼ੀਕਾ ਵਾਇਰਸ ਤੋਂ ਸੰਕ੍ਰਮਿਤ ਵਿਅਕਤੀਆਂ ਵਿੱਚ ਸਾਫ ਤੌਰ 'ਤੇ ਲੱਛਣ ਵਿਕਸਿਤ ਨਹੀਂ ਹੁੰਦੇ ,ਅਤੇ ਵਿਅਕਤੀ ਦੀ ਹਾਲਤ ਇੰਨੀ ਖਰਾਬ ਨਹੀਂ ਹੁੰਦੀ ਕਿ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਵੇ ਇਸ ਤੋਂ ਬਹੁਤ ਹੀ ਘੱਟ ਲੋਕਾਂ ਦੀ ਮੌਤ ਹੁੰਦੀ ਹੈ।

ਹਾਲੇ ਨਹੀਂ ਹੈ ਕੋਈ ਦਵਾਈ ਜਾਂ ਵੈਕਸੀਨ

ਹਾਲੇ ਤਕ ਜੀਕਾ ਦੀ ਨਾ ਤਾਂ ਕੋਈ ਵੈਕਸਿਨ ਅਤੇ ਨਾ ਹੀ ਕੋਈ ਦਿਵਾਈ ਇਸ ਤੋਂ ਸੰਕਰਮਿਤ ਲੋਕਾਂ ਨੂੰ ਡਾਕਟਰ ਕਹਿੰਦੇ ਨੇ ਕਿ ਉਹ ਬੈੱਡ ਰੈਸਟ ਕਰਨ ਅਤੇ ਹਾਈਡਰੇਟ ਰਹਿਣ। ਇਸ ਵਾਇਰਸ ਤੋਂ ਸੰਕਰਮਿਤ ਵਿਅਕਤੀ ਨੂੰ ਖੂਬ ਸਾਰਾ ਪਾਣੀ ਪੀਣ ਦੇ ਲਈ ਕਿਹਾ ਜਾਂਦਾ ਹੈ।

ਹਾਲੇ ਉੱਤਰ ਭਾਰਤ ਵਿੱਚ ਨਹੀਂ ਪਹੁੰਚਿਆ ਵਾਇਰਸ ?

ਡਾ. ਐਚ.ਕੇ ਖਰਬੰਦਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਹ ਵੀ ਕੋਸ਼ਿਸ਼ ਕਰਨੀ ਜ਼ਰੂਰੀ ਹੈ ਕਿ ਬਰਸਾਤਾਂ ਦੇ ਮੌਸਮ ਵਿੱਚ ਆਪਣੇ ਘਰ ਦੇ ਅੰਦਰ ਤੇ ਬਾਹਰ ਪਾਣੀ ਇਕੱਠਾ ਹੋਣ ਨਾ ਦੇਣ। ਉੱਤਰ ਭਾਰਤ ਵਿੱਚ ਫਿਲਹਾਲ ਕੋਈ ਮਾਮਲਾ ਦਰਜ ਨਹੀਂ ਹੋਇਆ, ਪਰ ਅਲਰਟ ਜ਼ਰੂਰ ਜਾਰੀ ਕੀਤਾ ਕਿ ਦੱਖਣ ਭਾਰਤ ਨੂੰ ਜਿਹੜੇ ਲੋਕ ਟ੍ਰੈਵਲ ਕਰ ਜਾਂ ਫਿਰ ਉੱਥੋਂ ਇੱਥੇ ਆਰ.ਏ ਉਨ੍ਹਾਂ ਨੂੰ ਚੈੱਕ ਕੀਤਾ ਜਾਵੇ।

ਕਿਵੇਂ ਕਰੀਏ ਬਚਾਅ ?

ਜ਼ੀਕਾ ਵਾਇਰਸ ਤੋਂ ਬਚਾਅ ਲਈ ਮੱਛਰਾਂ ਦੇ ਕੱਟਣ ਤੋਂ ਬਚੋ ਇਸਦੇ ਲਈ ਸਰੀਰ ਦਾ ਹਿੱਸਾ ਢਕ ਕੇ ਰੱਖੋ, ਖੁੱਲ੍ਹੇ ਵਿੱਚ ਸੌਣ ਵੇਲੇ ਮੱਛਰਦਾਨੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉੱਥੇ ਘਰ ਅਤੇ ਆਸ ਪਾਸ ਵੀ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ। ਮੱਛਰਾਂ ਨੂੰ ਵਧਣ ਤੋਂ ਰੋਕਣ ਦੇ ਲਈ ਖੜ੍ਹੇ ਪਾਣੀ ਨੂੰ ਇਕੱਠਾ ਨਾ ਹੋਣ ਦੇਣ,ਨਾਲ ਹੀ ਬੁਖਾਰ ਗਲੇ ਵਿੱਚ ਖਰਾਸ਼ ਜੋੜਿਆਂ ਵਿੱਚ ਦਰਦ ਅੱਖਾਂ ਲਾਲ ਹੋਣ 'ਤੇ ਫੌਰਨ ਡਾਕਟਰ ਨੂੰ ਸੰਪਰਕ ਕਰਨ।

ਪੰਜਾਬ ਵਿੱਚ ਸਿਹਤ ਵਿਭਾਗ ਚਲਾ ਚੁੱਕਿਆ ਹੈ ਅਭਿਆਨ

ਦਰਅਸਲ ਪੰਜਾਬ ਦੇ ਵਿੱਚ ਜ਼ੀਕਾ ਵਾਇਰਸ ਦੇ ਮਾਮਲੇ ਤਾਂ ਸਾਹਮਣੇ ਨਹੀਂ ਆਏ ਪਰ ਡੇਂਗੂ , ਚਿਕਨਗੂਨੀਆ ਜਿਹੀ ਬਿਮਾਰੀਆਂ ਪੰਜਾਬ ਦੇ ਵਿੱਚ ਖਾਸ ਦੇਖਣ ਨੂੰ ਮਿਲਦੀਆਂ ਹਨ। ਖਾਸਕਰ ਬਰਸਾਤ ਦੇ ਮੌਸਮ ਦੇ ਵਿੱਚ ਜਿਸ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਮੁਹਿੰਮ ਵੀ ਚਲਾਈ ਗਈ। ਲੋਕਾਂ ਤੋਂ ਅਪੀਲ ਕੀਤੀ ਗਈ ਕਿ ਆਪਣੇ ਘਰਾਂ ਦੇ ਬਾਹਰ ਤੇ ਅੰਦਰ ਕਿਤੇ ਵੀ ਪਾਣੀ ਨੂੰ ਖੜ੍ਹਾ ਨਾ ਹੋਣ ਦੇਣ। ਅਤੇ ਡੇਂਗੂ ਨੂੰ ਲੈ ਕੇ ਪਹਿਲਾਂ ਹੀ ਸਿਹਤ ਵਿਭਾਗ ਅਪੀਲ ਕਰ ਚੁੱਕਿਆ ਹੈ।

ABOUT THE AUTHOR

...view details