ਪੰਜਾਬ

punjab

ETV Bharat / city

ਯੂਥ ਹੁਣ ਆਪਣੇ 'ਤੇ ਲੱਗੇ ਦਾਗ਼ ਵੀ ਸਾਫ਼ ਕਰੇਗਾ: ਨੌਜਵਾਨ ਕਿਸਾਨ - 26 February

ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਤਾਰੀਕ ਨੂੰ 'ਯੂਥ ਫਾਰਮਰ ਡੇ' ਮਨਾਉਂਦਿਆਂ 93ਵੇੇਂ ਦਿਨ ਨੌਜਵਾਨ ਕਿਸਾਨ ਦਿਵਸ ਤੇ ਮੰਚ ਦਾ ਸੰਚਾਲਨ ਵੀ ਨੌਜਵਾਨਾਂ ਦੇ ਹੱਥ ਵਿੱਚ ਦਿੱਤਾ ਗਿਆ। ਇਸ ਦੌਰਾਨ ਕਿਸਾਨਾਂ ਵੱਲੋਂ ਗਲੋਬਲ ਲਾਈਵ ਵੈੱਬ ਨਾਇਟ ਦਾ ਆਯੋਜਨ ਵੀ ਕੀਤਾ ਗਿਆ। ਈਟੀਵੀ ਭਾਰਤ ਤੇ ਗੱਲਬਾਤ ਕਰਦਿਆਂ ਨੌਜਵਾਨ ਕਿਸਾਨਾਂ ਨੇ ਕਿਹਾ ਕਿ ਯੂਥ ਨੂੰ ਇੱਕ ਨਵਾਂ ਪਲੇਟਫਾਰਮ ਮਿਲਿਆ ਹੈ ਤੇ ਉਸ ਦੇ ਨਾਲ ਹੀ ਸੂਝਵਾਨ ਕਿਸਾਨਾਂ ਨਾਲ ਮਿਲ ਕੇ ਹੁਣ ਨੌਜਵਾਨ ਆਪਣੇ ਹੱਕਾਂ ਲਈ ਆਵਾਜ਼ ਉਠਾਏਗਾ। ਕਿਸਾਨ ਅੰਦੋਲਨ ਨੇ ਨੌਜਵਾਨਾਂ ਨੂੰ ਇੱਕ ਨਵੀਂ ਰਾਹ ਦਿਖਾਈ ਹੈ।

ਯੂਥ ਹੁਣ ਆਪਣੇ 'ਤੇ ਲੱਗੇ ਦਾਗ਼ ਵੀ ਸਾਫ਼ ਕਰੇਗਾ: ਨੌਜਵਾਨ ਕਿਸਾਨ
ਯੂਥ ਹੁਣ ਆਪਣੇ 'ਤੇ ਲੱਗੇ ਦਾਗ਼ ਵੀ ਸਾਫ਼ ਕਰੇਗਾ: ਨੌਜਵਾਨ ਕਿਸਾਨ

By

Published : Feb 26, 2021, 10:02 PM IST

ਚੰਡੀਗੜ੍ਹ :ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਤਾਰੀਕ ਨੂੰ 'ਯੂਥ ਫਾਰਮਰ ਡੇ' ਮਨਾਉਂਦਿਆਂ 93ਵੇੇਂ ਦਿਨ ਨੌਜਵਾਨ ਕਿਸਾਨ ਦਿਵਸ ਤੇ ਮੰਚ ਦਾ ਸੰਚਾਲਨ ਵੀ ਨੌਜਵਾਨਾਂ ਦੇ ਹੱਥ ਵਿੱਚ ਦਿੱਤਾ ਗਿਆ। ਇਸ ਦੌਰਾਨ ਕਿਸਾਨਾਂ ਵੱਲੋਂ ਗਲੋਬਲ ਲਾਈਵ ਵੈੱਬ ਨਾਇਟ ਦਾ ਆਯੋਜਨ ਵੀ ਕੀਤਾ ਗਿਆ। ਈਟੀਵੀ ਭਾਰਤ ਤੇ ਗੱਲਬਾਤ ਕਰਦਿਆਂ ਨੌਜਵਾਨ ਕਿਸਾਨਾਂ ਨੇ ਕਿਹਾ ਕਿ ਯੂਥ ਨੂੰ ਇੱਕ ਨਵਾਂ ਪਲੇਟਫਾਰਮ ਮਿਲਿਆ ਹੈ ਤੇ ਉਸ ਦੇ ਨਾਲ ਹੀ ਸੂਝਵਾਨ ਕਿਸਾਨਾਂ ਨਾਲ ਮਿਲ ਕੇ ਹੁਣ ਨੌਜਵਾਨ ਆਪਣੇ ਹੱਕਾਂ ਲਈ ਆਵਾਜ਼ ਉਠਾਏਗਾ। ਕਿਸਾਨ ਅੰਦੋਲਨ ਨੇ ਨੌਜਵਾਨਾਂ ਨੂੰ ਇੱਕ ਨਵੀਂ ਰਾਹ ਦਿਖਾਈ ਹੈ।

ਯੂਥ ਹੁਣ ਆਪਣੇ 'ਤੇ ਲੱਗੇ ਦਾਗ਼ ਵੀ ਸਾਫ਼ ਕਰੇਗਾ: ਨੌਜਵਾਨ ਕਿਸਾਨ
ਨੌਜਵਾਨਾਂ ਨੇ ਕਿਹਾ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਪਰ ਹੁਣ ਪੰਜਾਬ ਦਾ ਨੌਜਵਾਨ ਜਾਗਰੂਕ ਹੋ ਚੁੱਕਿਆ ਤੇ ਹੁਣ ਆਪਣੇ ਹੱਕਾਂ ਲਈ ਆਵਾਜ਼ ਜ਼ੋਰ ਸ਼ੋਰ ਨਾਲ ਉਠਾਏਗਾ। ਨੌਜਵਾਨਾਂ ਨੇ ਕਿਹਾ ਸਾਨੂੰ ਨਸ਼ੇੜੀ ਆਖਿਆ ਗਿਆ, ਬੇਰੁਜ਼ਗਾਰ ਰੱਖਿਆ ਗਿਆ ਸਾਨੂੰ ਇਹ ਲੜਾਈ ਵੀ ਲੜਣੀ ਪਵੇਗੀ।ਇਸ ਮੌਕੇ ਬੁੱਧੀਜੀਵੀ ਪ੍ਰੋ ਮਨਜੀਤ ਸਿੰਘ ਨੇ ਕਿਹਾ ਕਿ ਕਿਸਾਨੀ ਜਨ ਅੰਦੋਲਨ ਵਿੱਚ ਕਿਸਾਨ ਨੌਜਵਾਨਾਂ ਦੇ ਨਾਲ ਨਾਲ ਹਰ ਵਰਗ ਦੇ ਨੌਜਵਾਨਾਂ ਦੀ ਅਹਿਮ ਭੂਮਿਕਾ ਹੈ ਜਿਸ ਦੇ ਚਲਦਿਆਂ 26 ਫ਼ਰਵਰੀ ਨੂੰ ਨੌਜਵਾਨ ਕਿਸਾਨ ਡੇ ਮਨਾਉਣ ਦਾ ਐਲਾਨ ਕੀਤਾ ਗਿਆ ।

ABOUT THE AUTHOR

...view details