ਚੰਡੀਗੜ੍ਹ:ਪੰਜਾਬ 'ਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ, ਸਿਆਸੀ ਪਾਰਟੀਆਂ ਲੋਕਾਂ ਨਾਲ ਵੱਡੇ-ਵੱਡੇ ਐਲਾਨ ਕਰ ਰਹੀਆਂ ਹਨ ਅਤੇ ਲੋਕਾਂ ਨਾਲ ਲੁਭਾਉਣੇ ਵਾਅਦੇ ਕਰ ਰਹੀਆਂ ਹਨ, ਅਜਿਹੇ 'ਚ ਆਮ ਲੋਕ ਵੀ ਆਪਣਾ ਮਨ ਬਣਾ ਰਹੇ ਹਨ ਕਿ ਉਹ ਕਿਹੜੀ ਸਿਆਸੀ ਪਾਰਟੀ ਦੀ ਚੋਣ ਕਰਨਗੇ। ਆਮ ਲੋਕਾਂ ਦੀ ਰਾਏ ਹੁਣ ਮਾਇਨੇ ਰੱਖਦੀ ਹੈ ਕਿ ਕੌਣ ਹੈ ਸੱਤਾ 'ਚ ਬੈਠਣ ਦੇ ਲਾਇਕ।
ਸੁਣੋ ਕੀ ਹੈ ਆਮ ਲੋਕਾਂ ਦੀ ਰਾਏ...
ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਰਿਸ਼ਵਤਖੋਰੀ ਬਹੁਤ ਹੈ, ਜਿਸ ਕਰਕੇ ਪੰਜਾਬ ਵਿੱਚ ਅਜਿਹਾ ਲੀਡਰ ਹੋਣਾ ਚਾਹੀਦਾ ਜੋ ਇਹਨਾਂ ਨੂੰ ਕਾਬੂ ਕਰੇ ਅਤੇ ਪੰਜਾਬ ਨੂੰ ਖੁਸ਼ਹਾਲੀ ਦੇ ਰਾਹ 'ਤੇ ਲੈ ਕੇ ਜਾਵੇ। ਆਮ ਲੋਕਾਂ ਦਾ ਕਹਿਣਾ ਹੈ ਕਿ ਕਿਹਾ ਜਾਂਦਾ ਹੈ ਕਿ ਗਰੀਬੀ ਚੁੱਕੀ ਗਈ, ਬੇਰੁਜ਼ਗਾਰੀ ਚੁੱਕੀ ਗਈ, ਪਰ ਇਸ ਗੱਲ ਦਾ ਉਸ ਸਮੇਂ ਪਤਾ ਲੱਗਦਾ ਜਦੋਂ ਕਿਸੇ ਵੀ ਭਰਤੀ 'ਤੇ ਹਜ਼ਾਰਾਂ ਗਿਣਤੀ ਵਿੱਚ ਨੌਜਵਾਨ ਉਸ ਪੇਪਰ ਨੂੰ ਦੇਣ ਜਾਂਦੇ ਹਨ। ਇਸੇ ਤਰ੍ਹਾਂ ਦਾ ਜਿਆਦਾਤਰ ਲੋਕ ਆਮ ਆਦਮੀ ਪਾਰਟੀ ਨੂੰ ਸਹਿਯੋਗ ਦਿੰਦੇ ਦਿੱਸੇ।
ਦਿੱਲੀ ਦੇ ਮਾਡਲ 'ਤੇ ਲੋਕਾਂ ਦਾ ਕਹਿਣਾ...
ਲੋਕਾਂ ਦਾ ਮੰਨਣਾ ਹੈ ਕਿ ਜੇਕਰ ਕੋਈ ਵਿਅਕਤੀ ਬਾਹਰੋਂ ਆਕੇ ਪੰਜਾਬ ਵਿੱਚ ਕੁੱਝ ਚੰਗਾ ਕਰਨਾ ਚਾਹੁੰਦਾ ਹੈ ਤਾਂ ਇਹ ਪੰਜਾਬ ਲਈ ਖੁਸ਼ੀ ਦੀ ਗੱਲ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਵਾਲੇ ਕੇਜਰੀਵਾਲ ਦੀ ਰੀਸ ਨਹੀਂ ਕਰ ਸਕਦੇ। ਉਹਨਾਂ ਨੇ ਕਿਹਾ ਕਿ ਜੋ ਚੰਗਾ ਕੰਮ ਕਰਦੇ ਹੈ ਉਸ ਦੀ ਪ੍ਰਸੰਸਾ ਕੀਤੀ ਜਾਣੀ ਚਾਹੀਦੀ ਹੈ।
ਉਥੇ ਹੀ ਲੋਕਾਂ ਵਿੱਚ ਦਿੱਲੀ ਦੇ ਕੰਮ ਨੂੰ ਲੈ ਕੇ ਕੇਜਰੀਵਾਲ ਵਿੱਚ ਕਾਫ਼ੀ ਉਤਸ਼ਾਹ ਪਾਇਆ ਗਿਆ। ਲੋਕਾਂ ਦਾ ਕਹਿਣਾ ਹੈ ਕਿ ਅਸੀਂ ਇਸ ਵਾਰ ਆਪ ਪਾਰਟੀ ਹੀ ਚਾਹੁੰਣੇ ਹਾਂ।