ਚੰਡੀਗੜ੍ਹ: ਮੋਹਾਲੀ ਦੇ ਸੈਕਟਰ 71 ’ਚ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਵਿੱਕੀ ਮਿੱਡੂਖੇੜਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸਦੀ ਜਿੰਮੇਵਾਰੀ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਲਈ ਗਈ ਸੀ। ਹੁਣ ਲਾਰੇਂਸ ਬਿਸ਼ਨੋਈ ਗੈਂਗ ਵੱਲੋਂ ਧਮਕੀ ਦਿੱਤੀ ਗਈ ਹੈ।
ਲਾਰੇਂਸ ਬਿਸ਼ਨੋਈ ਗੈਂਗ ਵੱਲੋਂ ਧਮਕੀ
ਅਕਾਲੀ ਆਗੂ ਦੇ ਕਤਲ ਮਾਮਲੇ ’ਚ ਲਾਰੈਂਸ ਬਿਸ਼ਨੋਈ ਨੇ ਸੋਸ਼ਲ ਮੀਡੀਆ ’ਤੇ ਧਮਕੀ ਦਿੰਦੇ ਹੋਏ ਕਿਹਾ ਕਿ ਸਾਡੇ ਭਰਾ ਮਿੱਡੂਖੇੜਾ ਸਾਨੂੰ ਸਾਰਿਆਂ ਨੂੰ ਛੱਡ ਦੇ ਚਲਾ ਗਿਆ ਹੈ। ਭਰਾ ਤੇਰੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਉਸਦਾ ਸਾਡੇ ਅਪਰਾਧਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਹੁਣ ਜਿਆਦਾ ਕੁਝ ਨਹੀਂ ਬੋਲਾਂਗੇ ਬਸ ਕਰਕੇ ਦਿਖਾਵਾਂਗੇ। ਖੈਰ ਜੋ ਵੀ ਭਰਾ ਦੇ ਕਤਲ ਦਾ ਜਿੰਮੇਵਾਰ ਹੈ ਉਹ ਆਪਣੀ ਮੌਤ ਦੀ ਤਿਆਰ ਕਰ ਲਵੇ। ਇਸਦਾ ਰਿਜਲਟ ਥੋੜੇ ਦਿਨ ਚ ਹੀ ਮਿਲ ਜਾਵੇਗਾ।