ਪੰਜਾਬ

punjab

ETV Bharat / city

ਪੰਜਾਬ ਯੂਨੀਵਰਸਿਟੀ 'ਚ ਯੂਥ ਅਕਾਲੀ ਦਲ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ - RSS

ਪੰਜਾਬ ਯੂਨੀਵਰਸਿਟੀ ਵਿੱਚ ਅਕਾਲੀ ਦਲ ਦੀ ਸਟੂਡੈਂਟ ਪਾਰਟੀ ਸੋਈ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਯੂਥ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਵੀਸੀ ਉੱਪਰ ਜੰਮ ਕੇ ਹਲਾ ਬੋਲਿਆ।

ਯੂਥ ਅਕਾਲੀ ਦਲ
ਯੂਥ ਅਕਾਲੀ ਦਲ

By

Published : Jul 12, 2021, 9:25 PM IST

ਚੰਡੀਗੜ੍ਹ :ਪੰਜਾਬ ਯੂਨੀਵਰਸਿਟੀ ਵਿੱਚ ਅਕਾਲੀ ਦਲ ਦੀ ਸਟੂਡੈਂਟ ਪਾਰਟੀ ਸੋਈ ਵੱਲੋਂ ਪ੍ਰਦਰਸ਼ਨ ਕੀਤਾ ਗਿਆ । ਸੋਈ ਨੇ ਇਹ ਪ੍ਰਦਰਸ਼ਨ ਵੀਸੀ ਦਫ਼ਤਰ ਦੇ ਬਾਹਰ ਕੀਤਾ। ਵੀਸੀ ਦੇ ਖ਼ਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਯੂਥ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਵੀਸੀ ਪੰਜਾਬ ਯੂਨੀਵਰਸਿਟੀ ਵਿੱਚ ਆਰਐੱਸਐੱਸ ਬੀਜੇਪੀ ਦੀ ਵਿਚਾਰਧਾਰਾ ਵਿਦਿਆਰਥੀਆਂ ਉੱਤੇ ਥੋਪ ਰਹੇ ਹਨ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਈ ਵੀ ਨੌਜਵਾਨ ਅਜਿਹਾ ਨਹੀਂ ਹੋਣ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪੰਜਾਬ ਦੀ ਵੱਡੀ ਵਿਰਾਸਤ ਹੈ । ਵੀਸੀ ਗਿਆਰਾਂ ਮੈਂਬਰੀ ਕਮੇਟੀ ਦੀ ਟੀਮ ਬਣਾ ਕੇ ਪੰਜਾਬ ਦੇ ਸਾਰੇ ਕਾਲਜ ਨੂੰ ਪੰਜਾਬ ਯੂਨੀਵਰਸਿਟੀ ਤੋਂ ਹਟਾਉਣਾ ਚਾਹੁੰਦੇ ਹਨ।

ਯੂਥ ਅਕਾਲੀ ਦਲ

ਉਨ੍ਹਾਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਨੂੰ ਚੁਣੇ ਹੋਏ ਨੁਮਾਇੰਦੇ ਵੱਲੋਂ ਚਲਾਇਆ ਜਾਂਦਾ ਹੈ ਲੇਕਿਨ ਪਿਛਲੇ ਕਾਫੀ ਸਮੇਂ ਤੋਂ ਸਿਸਟਮ ਨੂੰ ਖ਼ਤਮ ਕੀਤਾ ਜਾ ਰਿਹਾ ਹੈ ਸੈਨੇਟ ਅਤੇ ਸਿੰਡੀਕੇਟ ਦੇ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਅਤੇ ਸੈਨੇਟ ਸਿੰਡੀਕੇਟ ਵਿੱਚ ਨੋਮਿਨੇਟਿਡ ਮੈਂਬਰਜ਼ ਨੂੰ ਵੀਸੀ ਵੱਲੋਂ ਚੁਣਿਆ ਜਾ ਰਿਹਾ ਹੈ। ਅਜਿਹਾ ਕਿਵੇਂ ਹੋ ਸਕਦਾ ਹੈ ਇੱਥੇ ਚੁਣੇ ਹੋਏ ਨੁਮਾਇੰਦਿਆਂ ਨੂੰ ਜਿਨ੍ਹਾਂ ਨੂੰ ਪੰਜਾਬੀ ਭੇਜਦੇ ਸੀ ਹੁਣ ਵੀ.ਸੀ ਚੋਰ ਦਰਵਾਜ਼ੇ ਤੋਂ ਆਰਐੱਸਐੱਸ ਦਾ ਏਜੰਡਾ ਇੱਥੇ ਲਾਗੂ ਕਰ ਰਹੇ ਹਨ। ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋਂ :ਹੁਣ ਬੇਅਦਬੀ ਨੂੰ ਲੈ ਕੇ ਵੀ ਨਵਜੋਤ ਸਿੱਧੂ ਨੇ ਬਦਲਿਆ ਟ੍ਰੈਕ !

ABOUT THE AUTHOR

...view details