ਚੰਡੀਗੜ੍ਹ: ਪੰਜਾਬ ਭਰ 'ਚੋਂ ਕਿਸਾਨਾਂ ਨੇ 26-27 ਨਵੰਬਰ ਨੂੰ 'ਦਿੱਲੀ ਚੱਲੋ' ਦਾ ਐਲਾਨ ਕੀਤਾ ਹੋਇਆ ਹੈ। ਇਸ ਤਹਿਤ ਕਿਸਾਨਾਂ ਨੇ ਦਿੱਲੀ ਕੂਚ ਕੀਤਾ। ਹਾਲਾਂਕਿ ਕਿਸਾਨਾਂ ਦਾ ਇਹ ਪੈਂਡਾ ਸੌਖਾ ਨਹੀਂ ਹੈ ਕਿਉਂਕਿ ਰਾਹ 'ਚ ਉਨ੍ਹਾਂ ਨੂੰ ਪੈਰ-ਪੈਰ 'ਤੇ ਸਰਕਾਰ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਪਰ ਅਜਿਹੇ 'ਚ ਵੱਖ-ਵੱਖ ਥਾਵਾਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜੋ ਪੰਜਾਬ ਦੇ ਜਵਾਨਾਂ ਦੇ ਜੋਸ਼ ਤੇ ਹੌਸਲੇ ਦੀ ਗਵਾਹੀ ਭਰਦੀਆਂ ਹਨ। ਇਨ੍ਹਾਂ ਤਸਵੀਰਾਂ ਨੇ ਸਾਬਤ ਕਰ ਦਿੱਤਾ ਕਿ ਇਸ ਅੰਦੋਲਨ 'ਚ ਨਾ ਸਿਰਫ ਬਜ਼ੁਰਗ ਬਲਕਿ ਨੌਜਵਾਨ ਵੀ ਵੱਧ ਚੜ੍ਹਕੇ ਹਿੱਸਾ ਲੈ ਰਹੇ ਹਨ।
ਸੋਸ਼ਲ ਮੀਡੀਆ 'ਤੇ ਇਸ ਨੌਜਵਾਨ ਦੀ ਹੋ ਰਹੀ ਬੱਲੇ-ਬੱਲੇ, ਕਿਸਾਨ ਅੰਦੋਲਨ 'ਚ ਦਿਖਾਈ ਬਹਾਦਰੀ - farmer's protest in ambala
ਬੀਤੇ ਦਿਨੀ 'ਦਿੱਲੀ ਚੱਲੋ' ਤਹਿਤ ਹਰਿਆਣਾ ਸਰਕਾਰ ਨੇ ਅੰਬਾਲਾ ਸਰਹੱਦ 'ਤੇ ਕਿਸਾਨਾਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਕੀਤੀਆਂ। ਇਸ ਦੌਰਾਨ ਇੱਕ ਨੌਜਵਾਨ ਨੇ ਪੁਲਿਸ ਨੂੰ ਚਕਮਾ ਦੇ ਕੇ ਪਾਣੀ ਦੀਆਂ ਬੁਛਾੜਾਂ ਦਾ ਸਾਹਮਣਾ ਕੀਤਾ ਅਤੇ ਫਿਰ ਪਾਣੀ ਵਾਲੀ ਗੱਡੀ 'ਤੇ ਚੜਕੇ ਬੁਛਾੜ ਬੰਦ ਕੀਤੀ।
ਸੋਸ਼ਲ ਮੀਡੀਆ 'ਤੇ ਇਸ ਨੌਜਵਾਨ ਦੀ ਹੋ ਰਹੀ ਬੱਲੇ-ਬੱਲੇ, ਕਿਸਾਨ ਅੰਦੋਲਨ 'ਚ ਦਿਖਾਈ ਬਹਾਦਰੀ
ਇਹ ਤਸਵੀਰ ਅੰਬਾਲਾ ਦੀ ਦੱਸੀ ਜਾ ਰਹੀ ਹੈ ਜਿੱਥੇ ਇਸ ਨੌਜਵਾਨ ਨੇ ਪੁਲਿਸ ਨੂੰ ਚਕਮਾ ਦੇ ਕੇ ਪਾਣੀ ਦੀਆਂ ਬੁਛਾੜਾਂ ਦਾ ਸਾਹਮਣਾ ਕਰਦਿਆਂ ਪਹਿਲਾਂ ਪਾਣੀ ਵਾਲੀ ਗੱਡੀ 'ਤੇ ਚੜਕੇ ਬੁਛਾੜ ਬੰਦ ਕੀਤੀ ਅਤੇ ਫਿਰ ਉਸ ਗੱਡੀ ਤੋਂ ਆਪਣੀ ਟਰਾਲੀ ਵਿੱਚ ਛਾਲ ਮਾਰਕੇ ਅੱਗੇ ਵਧਿਆ। ਇਸ ਨੌਜਵਾਨ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ਤੇ ਲੋਕਾਂ ਵੱਲੋਂ ਇਸ ਦੇ ਹੌਸਲੇ ਤੇ ਜਜ਼ਬੇ ਦੀ ਖੂਹ ਸ਼ਲਾਘਾ ਵੀ ਹੋ ਰਹੀ ਹੈ।
ਉੱਥੇ ਹੀ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।