ਪੰਜਾਬ

punjab

ETV Bharat / city

ਨੌਜਵਾਨ ਵੱਲੋਂ ਹੋਟਲ 'ਚ ਫਾਹਾ ਲੈ ਕੇ ਆਤਮਹੱਤਿਆ - A case of a private hotel

ਚੰਡੀਗੜ੍ਹ ਦੇ ਸੈਕਟਰ 7 ਸਥਿਤ ਇੱਕ ਨਿੱਜੀ ਹੋਟਲ ਵਿੱਚ ਇੱਕ 22 ਸਾਲਾ ਨੌਜਵਾਨ ਨੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਨੌਜਵਾਨ ਹੋਟਲ ਦੇ ਕਮਰਾ ਨੰ: 204 ਵਿੱਚ ਇਕ ਲੜਕੀ ਦੇ ਨਾਲ ਦੁਪਹਿਰ ਬਾਅਦ 4 ਵਜੇ ਦੇ ਕਰੀਬ ਆਇਆ ਸੀ। ਹੋਟਲ ਸੰਚਾਲਕਾਂ ਦੀ ਸ਼ਿਕਾਇਕ ਤੇ ਪੁਲਿਸ ਮੌਕੇ ਤੇ ਪਹੁੰਚੀ ਜਿਸ ਨੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੌਜਵਾਨ ਵੱਲੋਂ ਹੋਟਲ 'ਚ ਫਾਹਾ ਲੈ ਕੇ ਖ਼ੁਦਕੁਸ਼ੀ
ਨੌਜਵਾਨ ਵੱਲੋਂ ਹੋਟਲ 'ਚ ਫਾਹਾ ਲੈ ਕੇ ਖ਼ੁਦਕੁਸ਼ੀ

By

Published : Mar 17, 2021, 4:41 PM IST

ਚੰਡੀਗੜ੍ਹ : ਸੈਕਟਰ 7 ਸਥਿਤ ਇੱਕ ਨਿੱਜੀ ਹੋਟਲ ਵਿੱਚ ਇੱਕ 22 ਸਾਲਾ ਨੌਜਵਾਨ ਨੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਨੌਜਵਾਨ ਹੋਟਲ ਦੇ ਕਮਰਾ ਨੰ : 204 ਵਿੱਚ ਇਕ ਲੜਕੀ ਦੇ ਨਾਲ ਦੁਪਹਿਰ ਬਾਅਦ 4 ਵਜੇ ਦੇ ਕਰੀਬ ਆਇਆ ਸੀ। ਹੋਟਲ ਸੰਚਾਲਕਾਂ ਦੀ ਸ਼ਿਕਾਇਕ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਜਿਸ ਨੇ ਨੌਜਵਾਨ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਮੁਹਾਲੀ ਦੇ ਪਿੰਡ ਹਰੀਪੁਰ ਵਾਸੀ ਪ੍ਰਦੀਪ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਹੋਟਲ ਵਿੱਚ ਇੱਕ ਲਕੜੀ ਨਾਲ ਬਾਅਦ ਦੁਪਹਿਰ 3:40 ਵਜੇ ਅਇਆ। ਦੋਵਾਂ ਨੇ ਕਮਰਾ ਨੰਬਰ 204 ਬੁੱਕ ਕਰਵਾਇਆ। ਮ੍ਰਿਤਕ ਦੇ ਨਾਲ ਆਈ ਲੜਕੀ 1:30 ਘੰਟੇ ਬਾਅਦ ਚਲੇ ਗਈ। ਲੜਕੀ ਨੇ ਨੌਜਵਾਨ ਦੇ ਮਰਨ ਦੀ ਖ਼ਬਰ ਖੁਦ ਮ੍ਰਿਤਕ ਦੇ ਭਰਾ ਨੂੰ ਦਿੱਤੀ। ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵਾਲੇ ਹੋਟਲ ਪਹੁੰਚੇ ਅਤੇ ਇਸ ਦੀ ਜਾਣਕਾਰੀ ਹੋਟਨ ਸੰਚਾਲਕਾਂ ਅਤੇ ਪੁਲਿਸ ਨੂੰ ਦਿੱਤੀ। ਜਦੋਂ ਦਰਵਾਜਾ ਖੋਲ੍ਹ ਕੇ ਦੇਖਿਆ ਤਾਂ ਨੌਜਵਾਨ ਪੱਖੇ ਨਾਲ ਲਟਕ ਰਿਹਾ ਸੀ। ਪੁਲਿਸ ਨੇ ਫੋਰੈਂਸਿਕ ਟੀਮ ਨੂੰ ਮੌਕੇ ਤੇ ਬੁਲਾਇਆ ਅਤੇ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ।
ਪੁਲਿਸ ਨੇ ਹੋਟਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਹਾਰਡ ਡਰਾਈਵ ਨੂੰ ਕਬਜ਼ੇ ਵਿੱਚ ਲੈ ਕੇ ਛਾਣਬੀਣ ਸ਼ੁਰੂ ਕਰ ਦਿੱਤੀ। ਉਥੇ ਪੁਲਿਸ ਨੇ ਉਸ ਲੜਕੀ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਜੋ ਮ੍ਰਿਤਕ ਦੇ ਨਾਲ ਹੋਟਲ ਆਈ ਸੀ। ਆਖ਼ਰ ਉਸ ਲੜਕੀ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ ਅਤੇ ਮੌਕੇ ਉਤੇ ਕਿਉਂ ਭੱਜ ਗਈ ਇਹ ਜਾਂਚ ਦਾ ਵਿਸ਼ਾ ਹੈ।

ABOUT THE AUTHOR

...view details