ਚੰਡੀਗੜ੍ਹ: ਬਾਲ ਅਧਿਕਾਰ ਦਿਵਸ ਦੇ ਚੱਲਦਿਆਂ ਚੰਡੀਗੜ੍ਹ ਕਮਿਸ਼ਨ ਆਫ਼ ਪ੍ਰੋਟੈਕਸ਼ਨ ਵੱਲੋਂ 6ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਸੀਸੀਪੀਸੀਆਰ ਦੀ ਚੇਅਰਪਰਸਨ ਹਰਜਿੰਦਰ ਕੌਰ ਨੇ ਕਿਹਾ ਕਿ ਸ਼ਹਿਰ ਨੂੰ ਬੱਚਿਆਂ ਦੇ ਅਨੁਕੂਲ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਇਸ ਸਾਲ ਬੱਚਿਆਂ ਦੀ ਦੇਖਭਾਲ ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਤਾਂ ਜੋ ਸਟੇਅ ਹੋਮ ਵਿਚ ਰਹਿਣ ਵਾਲੇ ਬੱਚੇ ਚੰਗੀ ਸਿੱਖਿਆ ਅਤੇ ਉਜਵੱਲ ਭਵਿੱਖ ਵੱਲ ਵਧ ਸਕਣ।
ਬੇਸਹਾਰਾ ਬੱਚਿਆਂ ਦੀ ਜ਼ਿੰਦਗੀ ’ਚ ਤੁਸੀਂ ਭਰ ਸਕਦੇ ਹੋ ਖ਼ੁਸ਼ੀਆਂ ਦੇ ਰੰਗ ਬਾਲ ਮਜ਼ਦੂਰੀ ਦੇ ਮੁੱਦੇ ’ਤੇ ਕਮਿਸ਼ਨ ਲਗਾਤਾਰ ਕਰ ਰਿਹਾ ਹੈ ਕੰਮਚੇਅਰਪਰਸਨ ਹਰਜਿੰਦਰ ਕੌਰ ਨੇ ਕਿਹਾ ਕਿ ਇਸ ਸਾਲ ਉਨ੍ਹਾਂ ਦਾ ਧਿਆਨ ਸਟੇਅ ਹੋਮ ਵਿਚ ਰਹਿਣ ਵਾਲੇ ਬੱਚਿਆਂ ਦੀ ਸਪਾਂਸਰਸ਼ਿਪ ਕੇਅਰ ,ਫਾਸਟਰ ਕੇਅਰ ਅਤੇ ਰੈਸਪਾਇਟ ਕੇਅਰ ਵੱਲ ਹੈ ।ਬਾਲ ਮਜ਼ਦੂਰੀ ਦੇ ਸੰਬੰਧ ਵਿਚ ਟਰੇਡ ਬੋਰਡ ਅਤੇ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੀ ਮੱਦਦ ਦਿੱਤੀ ਜਾ ਰਹੀ ਹੈ ਹੁਣ ਤੱਕ ਸ਼ਹਿਰ ਦੀ ਕਰੀਬ 10 ਮਾਰਕੀਟਸ ਨੂੰ ਚਾਈਲਡ ਲੇਬਰ ਫਰੀ ਬਣਾਇਆ ਗਿਆ ਹੈ ।
ਬੇਸਹਾਰਾ ਅਤੇ ਵਾਂਝੇ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਸਹਾਰਾ ਇਸ ਤੋਂ ਇਲਾਵਾ ਹਰਜਿੰਦਰ ਕੌਰ ਨੇ ਦੱਸਿਆ ਕਿ ਸਨੇਹਾਲਿਆ ਵਿੱਚ ਦੋ ਸੌ ਤੋਂ ਵੱਧ ਬੇਸਹਾਰਾ ਬੱਚੇ ਹਨ। ਇਹ ਬੱਚੇ ਛੇ ਤੋਂ ਅਠਾਰਾਂ ਸਾਲ ਦੀ ਉਮਰ ਦੇ ਹਨ, ਜਦੋਂਕਿ ਆਸ਼ਿਆਨਾ ਵਿਚ ਛੇ ਸਾਲ ਤੱਕ ਦੇ ਬੱਚੇ ਹਨ। ਕਮਿਸ਼ਨ ਦੀ ਕੋਸ਼ਿਸ਼ ਹੈ ਕਿ ਉਹ ਬੇਸਹਾਰਾ ਅਤੇ ਵਾਂਝੇ ਬੱਚਿਆਂ ਨੂੰ ਮੁੱਖਧਾਰਾ ਨਾਲ ਜੋੜਿਆ ਜਾਵੇ। ਇਸ ਦੇ ਤਹਿਤ ਜੇ ਕੋਈ ਸ਼ਹਿਰ ਨਿਵਾਸੀ ਚਾਹੁੰਦਾ ਹੈ ਤਾਂ ਇਨ੍ਹਾਂ ਬੱਚਿਆਂ ਨਾਲ ਸਮਾਂ ਬਤੀਤ ਕਰ ਸਕਦਾ ਹੈ ।
ਤਿੰਨ ਸਕੂਲਾਂ ’ਚ ਸ਼ੁਰੂ ਕੀਤੀ ਗਈ ਡਿਜੀਟਲ ਲਾਇਬ੍ਰੇਰੀਉਨ੍ਹਾਂ ਨੇ ਦੱਸਿਆ ਕਿ ਲਾਕਡਾਊਨ ਦੇ ਦੌਰਾਨ ਸੀਸੀਪੀਸੀਆਰ ਨੇ ਕਰੀਬ 45000 ਬੱਚਿਆਂ ਨੂੰ ਜਾਗਰੂਕ ਕਰਦੇ ਹੋਏ ਪ੍ਰੋਤਸਾਹਿਤ ਕੀਤਾ ਹੈ ।ਸੀਸੀਪੀਸੀਆਰ ਨੇ ਇੱਕ ਸਰਵੇ ਵੀ ਕੀਤਾ ਸੀ ਜਿਸ ਵਿੱਚ ਸਾਹਮਣੇ ਆਇਆ ਸੀ ਕਿ ਚੰਡੀਗਡ਼੍ਹ ਵਿਚ ਕਰੀਬ 6 ਹਜ਼ਾਰ ਬੱਚਿਆਂ ਕੋਲ ਸਮਾਰਟ ਫੋਨ ਨਾ ਹੋਣ ਦੇ ਚਲਦੇ ਆਨਲਾਈਨ ਸਿੱਖਿਆ ਤੋਂ ਉਹ ਜਿਸ ਨੂੰ ਲੈ ਕੇ ਸੀਸੀਪੀਸੀਆਰ ਨੇ ਬੱਚਿਆਂ ਨੂੰ ਸਮਾਰਟਫੋਨ ਵੀ ਦਿੱਤੇ ।ਉਨ੍ਹਾਂ ਨੇ ਦੱਸਿਆ ਕਿ ਸੀਸੀਪੀਸੀਆਰ ਨੇ ਬਾਪੂਧਾਮ, ਧਨਾਸ ਅਤੇ ਜੀਜੀਐੱਮਐੱਸਐੱਸਐੱਸ 18 ਵਿੱਚ ਡਿਜੀਟਲ ਲਾਇਬਰੇਰੀ ਦੀ ਸ਼ੁਰੂਆਤ ਕੀਤੀ ਹੈ। ਇਸ ਤੋਂ ਇਲਾਵਾ ਤਿੰਨ ਹੋਰ ਸਕੂਲਾਂ ਵਿਚ ਡਿਜੀਟਲ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਤੋਂ ਬੱਚਿਆਂ ਨੂੰ ਪੜ੍ਹਨ ਦੀ ਆਦਤ ਹੋਵੇਗੀ ਤੇ ਇਸ ਲਾਇਬ੍ਰੇਰੀ ਵਿੱਚ ਬੱਚੇ ਆਨਲਾਈਨ ਕਿਤਾਬਾਂ ਪੜ੍ਹ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸ਼ਹਿਰ ਨੂੰ ਚਾਈਲਡ ਫਰੈਂਡਲੀ ਬਣਾਇਆ ਜਾਵੇ।