ਚੰਡੀਗੜ੍ਹ: ਸਾਲ 2020 ਦਾ ਜਸ਼ਨ ਮਨਾਉਣ ਵੇਲੇ ਕੋਈ ਅਣਸੁਖਾਵੀਂ ਘਟਨਾ ਨਾ ਵਪਾਰ ਸਕੇ, ਜਿਸ ਲਈ ਚੰਡੀਗੜ੍ਹ ਪੁਲਿਸ ਨੇ ਖ਼ਾਸ ਇੰਤਜ਼ਾਮ ਕਰ ਲਏ ਹਨ। ਪੁਲਿਸ ਨੇ 1200 ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਦੀ ਐਸਐਸਪੀ ਨਿਲੰਬਰੀ ਜਗਦਲੇ ਨੇ ਦੱਸਿਆ ਕਿ ਸ਼ਹਿਰ ਵਿੱਚ 60 ਥਾਵਾਂ 'ਤੇ ਨਵੇਂ ਸਾਲ ਦਾ ਜਸ਼ਨ ਮਨਾਇਆ ਜਾਣਾ ਹੈ। ਇਸ ਨੂੰ ਸ਼ਾਂਤੀਪੂਰਵਕ ਤੇ ਲਾਅ ਐਂਡ ਆਰਡਰ ਮੈਨਟੇਨ ਰੱਖਣ ਦੇ ਲਈ ਪੁਲਿਸ 'ਤੇ 1200 ਜਵਾਨਾਂ ਦੀ ਡਿਊਟੀ ਲਾਈ ਗਈ ਹੈ। ਇਸ ਵਿੱਚ 8 ਡੀਐਸਪੀ, 16 ਐਸਐਚਓ, 1 ਇੰਸਪੈਕਟਰ ਤੇ ਐੱਨਜੀਓ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਇਸ ਲਈ ਖ਼ਾਸ ਮਹਿਲਾ ਪੁਲਿਸ ਵੀ ਲਾਈ ਗਈ ਹੈ, ਤਾਂ ਕਿ ਜ਼ਰੂਰਤ ਪੈਣ 'ਤੇ ਕਿਸੇ ਵੀ ਉਮਰ ਦੀਆਂ ਔਰਤਾਂ 112 ਨੰਬਰ 'ਤੇ ਕਾਲ ਕਰਦੀ ਹੈ। ਐੱਸਐੱਸਪੀ ਨੇ ਅੱਗੇ ਦੱਸਿਆ ਕਿ ਜੇ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਪਾਇਆ ਗਿਆ, ਕਿਸੇ ਨੇ ਵੀ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਉਸ ਦੀ ਗੱਡੀ ਜ਼ਬਤ ਕਰਕੇ ਗੱਡੀ ਚਾਲਕ 'ਤੇ ਮਾਮਲਾ ਦਰਜ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਸ਼ਹਿਰ ਵਿੱਚ 6 ਐਂਬੂਲੈਂਸ 6 ਫਾਇਰ ਟੈਂਡਰ 3 ਕਿਊਆਰਟੀ ਦੀ ਤਾਇਨਾਤੀ ਅੱਡਾ ਥਾਵਾਂ 'ਤੇ ਕੀਤੀ ਗਈ ਹੈ। ਪੀਸੀਆਰ ਤੇ ਚੀਤਾ ਸਕਾਟ ਦੇ ਜਵਾਨ ਵੀ ਸੈਕਟਰਾਂ ਵਿੱਚ ਗਸ਼ਤ ਕਰਕੇ ਲਾਅ ਐਂਡ ਆਰਡਰ ਨੂੰ ਵਿਗਾੜਨ ਵਾਲਿਆਂ 'ਤੇ ਨਜ਼ਰ ਰੱਖਣਗੇ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪੁਲਿਸ ਵੱਲੋਂ ਸ਼ਹਿਰ ਵਿੱਚ ਲਾਅ ਐਂਡ ਆਰਡਰ ਮੇਨਟੇਨ ਰੱਖਣ ਲਈ ਤੇ ਨਵਾਂ ਸਾਲ ਪੂਰੇ ਸ਼ਾਂਤੀਪੂਰਨ ਤਰੀਕੇ ਨਾਲ ਮਨਾਉਣ ਦੇ ਲਈ ਸਾਰੀ ਤਿਆਰੀ ਕਰ ਲਈ ਗਈ ਹੈ।