'ਯਾਰਾ-ਵੇ' ਫ਼ਿਲਮ ਦਾ ਰੋਮਾਂਟਿਕ ਗੀਤ 'ਤੂੰ ਮਿਲ ਜਾਏ' ਰਿਲੀਜ਼ - chandigarh
'ਯਾਰਾ-ਵੇ' ਫ਼ਿਲਮ ਦਾ ਰੋਮਾਂਟਿਕ ਗੀਤ 'ਤੂੰ ਮਿਲ ਜਾਏ' ਹੋਇਆ ਰਿਲੀਜ਼। ਹੈਪੀ ਰਾਏ ਕੋਟੀ ਤੇ ਮੰਨਤ ਨੂਰ ਦੀ ਆਵਾਜ਼ 'ਚ ਗਾਇਆ ਗਿਆ ਇਹ ਗੀਤ।
ਚੰਡੀਗੜ੍ਹ: ਪੰਜਾਬੀ ਫ਼ਿਲਮ ਇੰਡਸਟਰੀ 'ਚ ਆਉਣ ਵਾਲੀ ਫ਼ਿਲਮ 'ਯਾਰਾ-ਵੇ' ਦਾ ਇੱਕ ਰੋਮਾਂਟਿਕ ਗੀਤ 'ਤੂੰ ਮਿਲ ਜਾਏ' ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਹੈਪੀ ਰਾਏ ਕੋਟੀ ਤੇ ਮੰਨਤ ਨੂਰ ਨੇ ਗਾਇਆ ਹੈ।
ਦੱਸ ਦਈਏ, ਫ਼ਿਲਮ 'ਯਾਰਾ-ਵੇ' ਤੁਹਾਨੂੰ 1947 ਦੇ ਦੌਰ ਵਿੱਚ ਲੈ ਜਾਵੇਗੀ। ਜਦੋ ਦੋਹਾਂ ਦੇਸ਼ਾਂ 'ਚ ਰਿਸ਼ਤੇ ,ਦੋਸਤੀ ਅਤੇ ਪਿਆਰ ਸਭ ਨੂੰ ਸਮੇਂ ਨੇ ਅਜਮਾਇਆ ਸੀ। ਇਹ ਇਕ ਪੀਰੀਅਡ ਡਰਾਮਾ ਫ਼ਿਲਮ ਹੈ ਜਿਸ ਨੂੰ ਪ੍ਰਯੋਗਾਤਮਕ ਕਹਾਣੀ ਕਹਿਣਾ ਗ਼ਲਤ ਨਹੀਂ ਹੋਵੇਗਾ। ਕਿਉਂਕਿ ਇਹ ਪੰਜਾਬੀ ਸਿਨੇਮਾ ਜਗਤ 'ਚ ਬਣਨ ਵਾਲੀਆਂ ਫ਼ਿਲਮਾਂ ਦਾ ਰੁੱਖ ਜਰੂਰ ਮੋੜੇਗੀ। ਟਰੇਲਰ ਅਤੇ ਸ਼ੀਰਸ਼ਕ ਗੀਤ ਤੋਂ ਆਪਣਾ ਉਤਸਾਹ ਵਧਾ ਚੁਕੀ 'ਯਾਰਾ-ਵੇ' ਦੀ ਟੀਮ ਹੁਣ ਆਪਣੇ ਗੀਤ 'ਤੂੰ ਮਿਲ ਜਾਏ' ਤੋਂ ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ ਹੈ ।
ਇਸ ਫਿਲਮ ਵਿਚ ਯੁਵਰਾਜ ਹੰਸ ,ਗਗਨ ਕੋਕਰੀ ,ਮੋਨਿਕਾ ਗਿੱਲ ਅਤੇ ਰਘਵੀਰ ਬੋਲੀ ਨਿਭਾਉਣਗੇ। 'ਯਾਰਾ-ਵੇ' ਦਾ ਇਹ ਰੋਮਾਂਟਿਕ ਟਰੈਕ ਤੂੰ ਮਿਲ ਜਾਏ ਜੱਸ ਰਿਕਾਡਸ ਦੇ ਆਫੀਸ਼ੀਅਲ ਯੂ ਟਿਊਬ ਚੈੱਨਲ ਤੋਂ ਅੱਜ ਰਲੀਜ਼ ਹੋਇਆ ਹੈ। ਫ਼ਿਲਮ ਦਾ ਵਿਸ਼ਵ ਵਿਤਰਣ ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਨੇ ਕੀਤਾ ਹੈ। ਇਸ ਦੇ ਨਾਲ ਹੀ ਦੇਸ਼ ਭਰ 'ਚ ਫ਼ਿਲਮ 5 ਅਪ੍ਰੈਲ 2019 ਨੂੰ ਰਲੀਜ਼ ਹੋਵੇਗੀ।