ਚੰਡੀਗੜ੍ਹ: ਹਰ ਸਾਲ 31 ਮਈ ਨੂੰ ਦੁਨੀਆ ਭਰ ਵਿੱਚ ਵਰਲਡ ਨੋ ਤੰਬਾਕੂ ਡੇਅ (World No Tobacco Day) ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਹੈ ਕਿ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਤੰਬਾਕੂ ਸੇਵਨ ਤੋਂ ਬਚਣਾ। ਇਸ ਸਾਲ ਦਾ ਥੀਮ ਹੈ ਕਮਿੱਟ ਟੂ ਕਵਿੱਟ। ਅੱਜ ਦੇ ਸਮੇਂ ਵਿੱਚ ਜਦ ਘਾਤਕ ਕੋਰੋਨਾ ਵਾਇਰਸ ਫੇਫੜਿਆਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਅਤੇ ਲੋਕਾਂ ਦੀ ਮੌਤ ਵੀ ਹੋ ਰਹੀ ਹੈ ਤਾਂ ਅਜਿਹੇ ਵਿੱਚ ਆਪਣੀ ਸਿਹਤ ਨੂੰ ਬਿਹਤਰ ਬਣਾਈ ਰੱਖਣ ਲਈ ਕੁਝ ਅਹਿਮ ਕਦਮ ਚੁੱਕਣੇ ਜ਼ਰੂਰੀ ਹੈ। ਪੰਜਾਬ ਵਿੱਚ ਤੰਬਾਕੂ ਸੇਵਨ ਨੂੰ ਲੈ ਕੇ ਮੌਜੂਦਾ ਕੀ ਹਾਲਾਤ ਹਨ ਇਸ ਨੂੰ ਲੈ ਕੇ ਖ਼ਾਸ ਗੱਲਬਾਤ ਸਕੂਲ ਆਫ ਪਬਲਿਕ ਹੈਲਥ ਪੀਜੀਆਈ ਦੇ ਪ੍ਰੋਫ਼ੈਸਰ ਡਾ. ਸੋਨੂੰ ਗੋਇਲ ਦੇ ਨਾਲ ਕੀਤੀ ਗਈ।
ਕੋਵਿਡ ਮਰੀਜ਼ਾਂ ਦੀ ਹਿਸਟਰੀ 'ਚ ਤੰਬਾਕੂ ਦਾ ਸੇਵਨ ਪਾਇਆ ਜਾ ਰਿਹਾ
ਸਕੂਲ ਆਫ ਪਬਲਿਕ ਹੈਲਥ ਦੇ ਪ੍ਰੋਫੈਸਰ ਡਾ. ਸੋਨੂੰ ਗੋਇਲ ਨੇ ਦੱਸਿਆ ਕਿ ਇਸ ਵੇਲੇ ਜਿੱਥੇ ਕਰੋਨਾ ਮਹਾਂਮਾਰੀ ਫੈਲੀ ਹੋਈ ਹੈ ਤੇ ਜਿਹੜੀ ਇਸ ਸਾਲ ਵਰਲਡ ਨੋ ਤੰਬਾਕੂ ਡੇਅ ਦਾ ਥੀਮ ਹੈ ਕੱਮਿਟ ਟੂ ਕਵਿੱਟ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਬੇਹੱਦ ਜ਼ਰੂਰੀ ਹੈ ਇਹ ਪ੍ਰਣ ਲੈਣਾ, ਕਿਉਂਕਿ ਅਸੀਂ ਦੇਖ ਰਹੇ ਕਿ ਕੋਰੋਨਾ ਮਰੀਜ਼ ਦੀ ਜਿਹੜੀ ਸਥਿਤੀ ਹੈ ਉਹ ਬੇਹੱਦ ਗੰਭੀਰ ਹੈ ਅਤੇ ਜਦ ਉਨ੍ਹਾਂ ਦਾ ਚੈੱਕਅਪ ਕੀਤਾ ਜਾਂਦਾ ਇੱਥੇ ਹਿਸਟਰੀ ਵਿੱਚ ਇਹ ਪਾਇਆ ਜਾਂਦਾ ਹੈ ਕਿ ਉਹ ਤੰਬਾਕੂ ਦਾ ਸੇਵਨ ਕਰਦੇ ਸੀ ਅਤੇ ਅਜਿਹੇ ਮਰੀਜ਼ਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੋ ਜਾਂਦੀ ਹੈ ਤੇ ਕਈ ਲੋਕ ਆਪਣੀ ਜਾਨ ਗਵਾ ਰਹੇ ਹਨ।
ਤੰਬਾਕੂ ਦੇ ਗਲਤ ਪ੍ਰਭਾਵ ਦੇ ਪ੍ਰਤੀ ਲੋਕ ਹੋ ਰਹੇ ਜਾਗਰੂਕ
ਡਾ. ਸੋਨੂੰ ਗੋਇਲ ਦਾ ਕਹਿਣਾ ਹੈ ਕਿ ਤੰਬਾਕੂ ਦੇ ਖ਼ਿਲਾਫ਼ ਜਿਹੜਾ ਜਾਗਰੂਕ ਅਭਿਆਨ ਚੱਲ ਰਿਹਾ ਹੈ ਉਸ ਤੋਂ ਕਾਫ਼ੀ ਜ਼ਿਆਦਾ ਫਰਕ ਪਿਆ ਹੈ। ਸਟੱਡੀਜ਼ ਕਹਿੰਦੀ ਹੈ ਕਿ ਜਿਹੜੇ ਲੋਕੀਂ ਤੰਬਾਕੂ ਦਾ ਸੇਵਨ ਕਰਦੇ ਹੈ ਉਨ੍ਹਾਂ ਨੂੰ ਜਿਹੜੀ ਟੀਵੀ ਉੱਤੇ ਐਡ ਆਉਂਦੀ ਹੈ ਉਹ ਕਿਤੇ ਨਾ ਕਿਤੇ ਉਨ੍ਹਾਂ ਦੇ ਦਿਲ ਉੱਤੇ ਅਸਰ ਕਰਦੀ ਹੈ ਖਾਸਕਰ ਪਿੰਡਾਂ ਵਿੱਚ। ਹੁਣ ਵੀ ਜਿਹੜੇ ਸਿਗਰਟ ਜਾਂ ਫਿਰ ਹੋਰ ਪਦਾਰਥ ਦਾ ਸੇਵਨ ਕਰਦੇ ਹਨ ਉਸ ਦੇ ਪੈਕੇਟਸ ਉੱਤੇ ਹੀ 85 ਪ੍ਰਤੀਸ਼ਤ ਵਾਰਨਿੰਗ ਨਜ਼ਰ ਆਉਂਦੀ ਹੈ ਤੇ ਹੁਣ ਲੋਕਾਂ ਨੂੰ ਸਮਝ ਆ ਰਿਹਾ ਹੈ ਕਿ ਤੰਬਾਕੂ ਸੇਵਨ ਨਾਲ ਓਰਲ ਕੈਂਸਰ ,ਲੰਗ ਕੈਂਸਰ ਅਤੇ ਦਿਲ ਤੋਂ ਸੰਬੰਧਿਤ ਬਿਮਾਰੀਆਂ ਹੋ ਰਹੀਆਂ ਹਨ।
11.6 ਫੀਸਦ ਲੋਕ ਕਰਦੇ ਨੇ ਤੰਬਾਕੂ ਦਾ ਸੇਵਨ