ਚੰਡੀਗੜ੍ਹ : ਮਹਿੰਗਾਈ ਨੂੰ ਲੈ ਕੇ ਕਾਂਗਰਸ ਹਰ ਵਾਰ ਭਾਜਪਾ ਸਰਕਾਰ ਵਿਰੁੱਧ ਮੋਰਚਾ ਖੋਲ੍ਹਦੀ ਹੈ। ਅਜਿਹਾ ਇੱਕ ਪ੍ਰਦਰਸ਼ਨ ਚੰਡੀਗੜ੍ਹ ਵਿਖੇ ਵੇਖਣ ਨੂੰ ਮਿਲਿਆ।
ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਦੇ ਸੈਕਟਰ 25 ਵਿਖੇ ਕਾਂਗਰਸ ਦੀਆਂ ਮਹਿਲਾਵਾਂ ਨੇ ਭਾਜਪਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਕਾਂਗਰਸ ਦੀ ਮਹਿਲਾਵਾਂ ਨੇ ਇੱਕ ਅਨੋਖੇ ਤਰ੍ਹਾਂ ਹੀ ਪ੍ਰਦਰਸ਼ਨ ਕੀਤਾ। ਦੀਪਾ ਦੂਬੇ ਦੀ ਅਗਵਾਈ ਵਿੱਚ ਮਹਿਲਾਵਾਂ ਨੇ ਲਕੜੀਆਂ ਨਾਲ ਚੁੱਲ੍ਹੇ 'ਤੇ ਰੋਟੀਆਂ ਬਣਾਈਆਂ ਅਤੇ ਭਾਜਪਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਮਹਿਲਾਵਾਂ ਮੈਂਬਰਾਂ ਦਾ ਕਹਿਣਾ ਹੈ ਕਿ ਗੈਸ ਸਿਲੰਡਰ ਦੀਆਂ ਵਧੀਆਂ ਹੋਈਆਂ ਕੀਮਤਾਂ ਨੇ ਲੋਕਾਂ ਦਾ ਰੋਟੀ ਖਾਣਾ ਦੁੱਭਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਧੀਆਂ ਕੀਮਤਾਂ ਕਾਰਨ ਹੁਣ ਮਹਿਲਾਵਾਂ ਰੋਟੀ ਪਕਾਉਣ ਦੇ ਲਾਇਕ ਨਹੀਂ ਰਹੀਆਂ।