ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਬਹਿਬਲ ਗੋਲੀ ਕਾਂਡ ਬਾਬਤ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਬਹਿਬਲ ਕਲਾਂ ਗੋਲੀ ਕਾਂਡ ਨੂੰ ਲੈ ਕੇ ਨਵੀਂ ਵਿਸ਼ੇਸ਼ ਜਾਂਚ ਟੀਮ ਬਣਾਉਣ ਦੇ ਹੁਕਮ ਦਿੱਤੇ ਹਨ। ਜਿਸ ਤੋਂ ਸਾਫ ਹੁੰਦਾ ਹੈ ਕੀ ਕੋਰਟ ’ਚ ਪੰਜਾਬ ਵੱਲੋਂ ਕੇਸ ਨੂੰ ਵਧੀਆ ਤਰੀਕੇ ਨਾਲ ਲੀਡ ਨਹੀਂ ਕੀਤਾ ਗਿਆ, ਕਿਉਂਕਿ ਕੈਪਟਨ ਦੇ ਕੇਸ ’ਚ ਗਵਾਹ ਮੁਕਰੇ ਸਨ ਤੇ ਹੁਣ ਵਕੀਲ ਵੀ ਕੇਸ ਨੂੰ ਵਧੀਆ ਪੈਰਵੀ ਕਰਨ ਤੋਂ ਮੁੱਕਰ ਗਏ ਹਨ। ਆਈਜੀ ਵਿਜੇ ਕੁੰਵਰ ਪ੍ਰਤਾਪ ਵੱਲੋਂ ਜਾਂਚ ਸਹੀ ਕੀਤੀ ਗਈ ਤੇ ਬਾਦਲ ਪਰਿਵਾਰ ਦੀ ਸ਼ਮੂਲੀਅਤ ਨੂੰ ਦੇਖਦਿਆਂ ਇਹ ਕੇਸ ਨੂੰ ਰਫ਼ਾ ਦਫ਼ਾ ਕਰਨ ’ਚ ਕਾਂਗਰਸ ਵੀ ਸ਼ਾਮਲ ਹੈ ਕਿਉਂਕਿ ਸੁਰੇਸ਼ ਕੁਮਾਰ ਡੀਏ ਕੇਸ ’ਚ ਅਤੇ ਮੁਖਤਾਰ ਅੰਸਾਰੀ ਦੇ ਕੇਸ ’ਚ ਮਹਿੰਗੇ ਵਕੀਲ ਕੀਤੇ ਗਏ ਪਰ ਲੋਕਾਂ ਦੀ ਭਾਵਨਾਵਾਂ ਨਾਲ ਜੁੜੀਆਂ ਮੁੱਦਾ ਇਹਨਾਂ ਨੂੰ ਰਾਸ ਨਹੀਂ ਆ ਰਿਹਾ।
ਇਹ ਵੀ ਪੜੋ: ਵਿਦੇਸ਼ ਜਾ ਰਹੇ ਨੌਜਵਾਨਾਂ ਨੂੰ ਆਪਣੇ ਦੇਸ਼ 'ਚ ਖੁਦ ਦਾ ਕੰਮ ਕਰਨ ਦੀ ਦੇ ਰਿਹਾ ਮਿਸਾਲ