ਪੰਜਾਬ

punjab

ETV Bharat / city

ਉਸਾਰੀ ਦਾ ਕੰਮ ਮੁੜ ਸ਼ੁਰੂ ਹੋਣ ਨਾਲ ਉਸਾਰੀ ਮਜ਼ਦੂਰਾਂ ਨੇ ਲਿਆ ਸਾਹ - ਲੌਕਡਾਊਨ

ਕੋਰੋਨਾ ਵਾਇਰਸ ਦੇ ਚੱਲਦੇ ਪੂਰੇ ਦੇਸ਼ ਦੇ ਵਿੱਚ ਤਾਲਾਬੰਦੀ ਚੱਲ ਰਹੀ ਹੈ। ਇਸ ਕਰਕੇ ਲੋਕਾਂ ਦੇ ਕੰਮਕਾਰ ਬੰਦ ਹੋ ਗਏ ਸੀ, ਜਿਹੜੇ ਉਸਾਰੀ ਦੇ ਅਤੇ ਹੋਰ ਮਜ਼ਦੂਰੀ ਦੇ ਕੰਮ ਸੀ ਉਹ ਵੀ ਪੂਰੇ ਲੌਕਡਾਊਨ ਦੇ ਦੌਰਾਨ ਬੰਦ ਰਹੇ। ਇਸ ਕਾਰਨ ਮਜ਼ਦੂਰਾਂ ਅਤੇ ਰਾਜ ਮਿਸਤਰੀ ਅਤੇ ਪ੍ਰਾਈਵੇਟ ਉਸਾਰੀ ਠੇਕੇਦਾਰਾਂ ਦੇ ਹਲਾਤ ਬਹੁਤ ਬੁਰੇ ਹੋ ਚੁੱਕੇ ਸੀ।

With the resumption of construction work, the construction workers breathed a sigh of relief
ਉਸਾਰੀ ਦਾ ਕੰਮ ਮੁੜ ਸ਼ੁਰੂ ਹੋਣ ਨਾਲ ਉਸਾਰੀ ਮਜ਼ਦੂਰਾਂ ਨੇ ਲਿਆ ਸਾਹ

By

Published : May 13, 2020, 7:08 PM IST

ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚੱਲਦੇ ਪੂਰੇ ਦੇਸ਼ ਦੇ ਵਿੱਚ ਤਾਲਾਬੰਦੀ ਚੱਲ ਰਹੀ ਹੈ। ਇਸ ਕਾਰਨ ਲੋਕਾਂ ਦੇ ਕੰਮਕਾਰ ਬੰਦ ਹੋ ਗਏ ਹਨ, ਇਸ ਦੇ ਨਾਲ ਜਿਹੜੇ ਉਸਾਰੀ ਦੇ ਅਤੇ ਹੋਰ ਮਜ਼ਦੂਰੀ ਦੇ ਕੰਮ ਸੀ ਉਹ ਵੀ ਪੂਰੇ ਲੌਕਡਾਊਨ ਦੇ ਦੌਰਾਨ ਬੰਦ ਰਹੇ। ਇਸ ਕਾਰਨ ਮਜ਼ਦੂਰਾਂ ਅਤੇ ਰਾਜ ਮਿਸਤਰੀ ਅਤੇ ਪ੍ਰਾਈਵੇਟ ਉਸਾਰੀ ਠੇਕੇਦਾਰਾਂ ਦੇ ਹਲਾਤ ਬਹੁਤ ਬੁਰੇ ਹੋ ਚੁੱਕੇ ਹਨ।

ਉਸਾਰੀ ਦਾ ਕੰਮ ਮੁੜ ਸ਼ੁਰੂ ਹੋਣ ਨਾਲ ਉਸਾਰੀ ਮਜ਼ਦੂਰਾਂ ਨੇ ਲਿਆ ਸਾਹ

ਉਨ੍ਹਾਂ ਨੂੰ ਸਿਰਫ ਸਰਕਾਰ ਦੇ ਭਰੋਸੇ ਹੀ ਬੈਠਣਾ ਪੈ ਰਿਹਾ ਹੈ, ਕਿ ਸਰਕਾਰ ਰਾਸ਼ਨ ਦੇਵੇਗੀ ਤਾਂ ਉਨ੍ਹਾਂ ਦਾ ਘਰ ਚੱਲੇਗਾ। ਲੌਕਡਾਊਨ 2.0 ਤੋਂ ਬਾਅਦ ਸਰਕਾਰ ਵੱਲੋਂ ਕੁਝ ਰਿਆਇਤਾਂ ਦਿੱਤੀਆਂ ਗਈਆਂ ਸਨ। ਜਿਸ ਦੇ ਵਿੱਚ ਉਸਾਰੀਆਂ ਵੀ ਚਾਲੂ ਕਰ ਦਿੱਤੀਆਂ ਗਈਆਂ ਸੀ। ਉਸਾਰੀ ਠਕੇਦਾਰ ਰਾਮ ਪ੍ਰਵੇਸ਼ ਨੇ ਦੱਸਿਆ ਕਿ ਲੌਕਡਾਊਨ ਦੇ ਦੌਰਾਨ ਉਨ੍ਹਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਕਿਉਂਕਿ ਸਾਰੇ ਕੰਮ ਬੰਦ ਪਏ ਸੀ ਸਰਕਾਰ ਵੱਲੋਂ ਵੀ ਪੂਰੀ ਸਹਾਇਤਾ ਨਹੀਂ ਮਿਲ ਰਹੀ ਸੀ। ਇਸ ਕਾਰਨ ਮਜ਼ਦੂਰ ਜ਼ਿਆਦਾ ਪੈਸੇ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇੱਥੇ ਹੀ ਰਹਿ ਕੇ ਆਪਣਾ ਕੰਮ ਕਰਾਂਗੇ।

ਰਾਜੇਸ਼ ਨੇ ਦੱਸਿਆ ਕਿ ਪਿਛਲੇ ਦੋ ਮਹੀਨੇ ਤੋਂ ਕੰਮ ਬੰਦ ਪਿਆ ਤੇ ਆਪਣੇ ਮਜ਼ਦੂਰਾਂ ਨੂੰ ਖੁਦ ਹੀ ਪੈਸੇ ਦੇ ਕੇ ਉਨ੍ਹਾਂ ਨੇ ਰੱਖਿਆ ਹੋਇਆ ਹੈ। ਪਿਛਲੇ ਦੋ ਮਹੀਨੇ ਤੋਂ ਆਪਣੇ ਮਜ਼ਦੂਰਾਂ ਨੂੰ ਉਹ ਆਪ ਪੈਸੇ ਖਰਚ ਕੇ ਖਾਣਾ ਖੁਆ ਰਹੇ ਹਨ। ਉਨ੍ਹਾਂ ਕਿਹਾ ਕਿ ਲੌਕਡਾਊਨ ਖੁੱਲ੍ਹਣ ਤੋਂ ਬਾਅਦ ਵੀ ਹੁਣ ਵੀ ਪ੍ਰੇਸ਼ਾਨੀਆਂ ਘੱਟ ਨਹੀਂ ਹੈ, ਕਿਉਂਕਿ ਮਜ਼ਦੂਰ ਜਾ ਚੁੱਕੇ ਹਨ ਤੇ ਜਿਹੜੇ ਲੋਕ ਮਿਲਦੇ ਨੇ ਉਹ ਬਹੁਤ ਜ਼ਿਆਦਾ ਪੈਸੇ ਮੰਗਦੇ ਨੇ, ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਹੜੇ ਕੰਮ ਅਸੀਂ ਕਰ ਰਹੇ ਨੇ ਉਨ੍ਹਾਂ ਦੀ ਵੀ ਅਦਾਇਗੀ ਅਜੇ ਤੱਕ ਸਾਨੂੰ ਨਹੀਂ ਮਿਲੀਆਂ ਹਨ।

ABOUT THE AUTHOR

...view details