ਚੰਡੀਗੜ੍ਹ: ਪੰਜਾਬ ਕਾਂਗਰਸ ਦਾ ਕਲੇਸ਼ ਲੰਬੇ ਸਮੇਂ ਤੋਂ ਚੱਲ ਰਿਹਾ ਸੀ। ਜਿਸ 'ਚ ਨਵਜੋਤ ਸਿੱਧੂ ਵਲੋਂ ਆਪਣੀ ਹੀ ਸਰਕਾਰ ਖਿਲਾਫ਼ ਸਵਾਲ ਚੁੱਕੇ ਜਾਂਦੇ ਸੀ। ਨਵਜੋਤ ਸਿੱਧੂ ਵਲੋਂ ਬੇਅਦਬੀ, ਨਸ਼ਾ, ਬਿਜਲੀ ਆਦਿ ਮੁੱਦਿਆਂ 'ਤੇ ਕਾਂਗਰਸ ਸਰਕਾਰ 'ਤੇ ਹ ਸਿਵਾਲ ਖੜੇ ਕੀਤੇ ਜਾਂਦੇ ਸੀ। ਲੰਬੇ ਚੱਲੇ ਕਾਂਗਰਸ ਵਿਵਾਦ ਤੋਂ ਬਾਅਦ ਹਾਈਕਮਾਨ ਵਲੋਂ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਵਲੋਂ ਕਾਂਗਰਸੀ ਲੀਡਰਾਂ ਅਤੇ ਮੰਤਰੀਆਂ ਨਾਲ ਮੁਲਾਕਾਤ ਵੀ ਕੀਤੀ ਗਈ।
ਨਵਜੋਤ ਸਿੱਧੂ ਵਲੋਂ ਪ੍ਰਧਾਨ ਬਣਨ ਤੋਂ ਪਹਿਲਾਂ ਬੇਬਾਕੀ ਨਾਲ ਆਪਣੀ ਸਰਕਾਰ 'ਤੇ ਟਵੀਟ ਕਰਦਿਆਂ ਕਈ ਸਵਾਲ ਖੜੇ ਕੀਤੇ ਸੀ। ਪਰ ਵੱਡਾ ਸਵਾਲ ਇਹਾ ਹੈ ਕਿ ਹੁਣ ਪ੍ਰਧਾਨਗੀ ਮਿਲਣ ਤੋਂ ਬਾਅਦ ਦੇਖਣਾ ਹੋਵੇਗਾ ਕਿ ਨਵਜੋਤ ਸਿੱਧੂ ਵਲੋਂ ਜੋ ਸਵਾਲ ਪਹਿਲਾਂ ਚੁੱਕੇ ਜਾਂਦੇ ਸੀ, ਉਨ੍ਹਾਂ ਲਈ ਅਵਾਜ਼ ਬੁਲੰਦ ਕੀਤੀ ਜਾਂਦੀ ਹੈ ਜਾਂ ਨਹੀਂ। ਜਿਸ ਨੂੰ ਲੈਕੇ ਵਿਰੋਧੀਆਂ ਵਲੋਂ ਨਵਜੋਤ ਸਿੱਧੂ 'ਤੇ ਨਿਸ਼ਾਨੇ ਵੀ ਸਾਧੇ ਹਨ।
ਅਫਸਰਾਂ ਤੋਂ ਹੋਈ ਹੈ ਕੁਤਾਹੀ: ਬਰਿੰਦਰਮੀਤ ਪਾਹੜਾ
ਇਸ ਸਬੰਧੀ ਜਦੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਪਾਹੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਸਲੇ 'ਤੇ ਪਹਿਲਾਂ ਸੀ.ਬ.ਆਈ ਕੋਲ ਜਾਂਚ ਸੀ, ਜਿਸ ਕਾਰਨ ਕੁਝ ਦੇਰੀ ਹੋਈ ਹੈ। ਉਨ੍ਹਾਂ ਦਾ ਕਹਿਣਾ ਕਿ ਜਾਂਚ ਦੌਰਾਨ ਕੁਝ ਅਫ਼ਸਰਾਂ ਕੋਲੋਂ ਕੁਤਾਹੀ ਵਰਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਮਿਲ ਕੇ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨਗੇ।
ਮੁੱਖ ਮੰਤਰੀ ਅਹੁਦੇ ਦੀ ਸੀ ਲੜਾਈ: ਰਾਘਵ ਚੱਡਾ
ਇਸ ਸਬੰਧੀ ਬੋਲਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਡਾ ਦਾ ਕਹਿਣਾ ਕਿ ਕਾਂਗਰਸ 'ਚ ਚੱਲ ਰਿਹਾ ਕਲੇਸ਼ ਕਿਸੇ ਨਸ਼ੇ ਦੇ ਮੁੱਦੇ, ਬੇਅਦਬੀ ਦੇ ਮੁੱਦੇ, ਬੇਰੁਜ਼ਗਾਰੀ ਜਾਂ ਕਿਸੇ ਹੋਰ ਮੁੱਦੇ ਲਈ ਨਹੀਂ ਸੀ, ਸਗੋਂ ਇਹ ਲੜਾਈ ਮੁੱਖ ਮੰਤਰੀ ਦੇ ਅਹੁਦੇ ਦੀ ਲੜਾਈ ਸੀ। ਉਨ੍ਹਾਂ ਦਾ ਕਹਿਣਾ ਕਿ ਕਾਂਗਰਸ ਕੁਰਸੀ ਦੀ ਲੜਾਈ ਲੜ ਰਹੀ ਹੈ, ਜਦ ਕਿ 'ਆਪ' ਪੰਜਾਬ ਦੀ ਖੁਸ਼ਹਾਲੀ ਦੀ ਲੜਾਈ ਲੜ ਰਹੀ ਹੈ।