ਚੰਡੀਗੜ੍ਹ: ਹੁਣ ਵੱਡਾ ਸਵਾਲ ਇਹ ਹੈ ਕਿ ਨਵਜੋਤ ਸਿੱਧੂ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਪਿਛਲੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖਿਲਾਫ ਜਨਤਕ ਤੌਰ ‘ਤੇ ਲਗਾਏ ਇਲਜ਼ਮਾਂ ਲਈ ਮੁਆਫੀ ਕਦੋਂ ਮੰਗਣਗੇ। ਸਿੱਧੂ ਮੁੱਖ ਮੰਤਰੀ ਕੈਪਟਨ ਅਤੇ ਸੂਬਾ ਸਰਕਾਰ 'ਤੇ ਇਲਜ਼ਾਮ ਲਾ ਰਹੇ ਸਨ ਕਿ ਉਹ ਘੁਟਾਲੇ, ਨਸ਼ਿਆਂ, ਮਾਈਨਿੰਗ ਮਾਫੀਆ, ਟਰਾਂਸਪੋਰਟ ਮਾਫੀਆ ਖਿਲਾਫ ਕਾਰਵਾਈ ਨਹੀਂ ਕਰ ਰਹੇ ਅਤੇ ਬਾਦਲ ਪਰਿਵਾਰ ਪ੍ਰਤੀ ਕੁਤਾਹੀ ਦਿਖਾ ਰਹੇ ਹਨ।
ਇਹ ਵੀ ਪੜੋ: ਸਿੱਧੂ ਬਣੇ ਪੰਜਾਬ ਕਾਂਗਰਸ ਦੇ ਨਵੇਂ ‘Captain’, 4 ਕਾਰਜਕਾਰੀ ਪ੍ਰਧਾਨ ਵੀ ਕੀਤੇ ਨਿਯੁਕਤ
ਕੈਪਟਨ ਨੇ ਮੁਆਫੀ ਮੰਗਣ ਦੀ ਸ਼ਰਤ ਰੱਖੀ ਹੈ
ਸ਼ਨੀਵਾਰ ਨੂੰ ਚੰਡੀਗੜ੍ਹ ਪਹੁੰਚੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨਾਲ ਮੀਟਿੰਗ ਦੌਰਾਨ, ਪਾਰਟੀ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦਾ ਸੰਦੇਸ਼ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਸ਼ਰਤ ਰੱਖੀ ਸੀ ਕਿ ਉਹ ਸਿੱਧੂ ਨਾਲ ਉਦੋਂ ਤਕ ਗੱਲ ਨਹੀਂ ਕਰਨਗੇ ਜਦੋਂ ਤੱਕ ਉਹ ਆਪਣੇ ਇਲਜ਼ਾਮਾਂ ਲਈ ਜਨਤਕ ਤੌਰ ‘ਤੇ ਮੁਆਫੀ ਨਹੀਂ ਮੰਗਦੇ।
ਹਾਈ ਕਮਾਨ ਨੇ ਹੁਣ ਸਿੱਧੂ ਨੂੰ ਸੂਬਾ ਪ੍ਰਧਾਨ ਬਣਾਇਆ ਹੈ। ਇਸ ਲਈ ਹਰ ਕਿਸੇ ਦੀ ਨਜ਼ਰ ਉਸ ਵੇਲੇ ’ਤੇ ਰਹੇਗੀ ਜਦੋਂ ਸਿੱਧੂ ਇਨ੍ਹਾਂ ਦੋਸ਼ਾਂ ਲਈ ਮੁਆਫੀ ਮੰਗਦਾ ਹੈ ਅਤੇ ਉਹ ਕਦੋਂ ਕੈਪਟਨ ਨੂੰ ਮਿਲਦਾ ਹੈ। ਜੇ ਸਿੱਧੂ ਮੁਆਫੀ ਨਹੀਂ ਮੰਗਦਾ ਤਾਂ ਕੀ ਕੈਪਟਨ ਉਨ੍ਹਾਂ ਨਾਲ ਮੁਲਾਕਾਤ ਕਰਨਗੇ ?