ਨਵੀਂ ਦਿੱਲੀ : ਪੰਜਾਬ ਕਾਂਗਰਸ ਦੀ ਉਲਝੀ ਤਾਣੀ ਨੂੰ ਸੁਲਝਾਉਣ ਲਈ ਕਾਂਗਰਸ ਹਾਈਕਮਾਨ ਨੇ ਇਕ ਉਚ ਪੱਧਰੀ ਪੈਨਲ ਬਣਾਇਆ। ਇਸ ਪੈਨਲ ਨੇ ਰਾਜੇ ਦੇ ਇਕ ਇਕ ਪਿਆਦੇ ਤੋਂ ਲੈ ਕੇ ਮੰਤਰੀਆਂ-ਸੰਤਰੀਆਂ ਤੇ ਰਾਣੀ ਦੇ ਵਿਚਾਰ ਸੁਣੇ। ਇਹ ਪਿਆਦਿਆਂ ਵਿਚੋਂ ਕਿਹੜੇ ਘੋੜ ਦੌੜ, ਕਿਹੜੇ ਹਾਥੀ ਚਾਲ ਅਤੇ ਕਿਹੜੇ ਤਿਰਸ਼ੀ ਬਾਜ਼ੀ ਮਾਰਨ ਦੇ ਰੌਂਅ ਵਿਚ ਹਨ। ਉਚ ਪੱਧਰੀ ਪੈਨਲ ਨੇ ਤਿੰਨ ਦਿਨ ਇਨ੍ਹਾਂ ਸਾਰਿਆਂ ਦੀ ਸੁਣਨ ਤੋਂ ਬਾਅਦ ਸ਼ੁੱਕਰਵਾਰ ਨੂੰ ਰਾਜੇ ਦਾ ਪੱਖ ਜਾਣਿਆ ਅਤੇ ਰਾਜੇ ਦੀ ਪ੍ਰਜਾ 'ਚ ਉਠੀਆਂ ਬਾਗ਼ੀ ਸੁਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਇਸ ਪੂਰੀ ਸ਼ਤਰੰਜ 'ਚ ਬਾਜ਼ੀ ਕਿਸ ਦੇ ਹੱਥ ਆਉਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਮੁੱਖ ਮੰਤਰੀ ਕੈਪਟਨ ਨੇ ਪੈਨਲ ਨਾਲ ਕੀਤੀ ਤਿੰਨ ਘੰਟੇ ਮੀਟਿੰਗ
ਮੁੱਖ ਮੰਤਰੀ ਕੈਪਟਨ ਨੇ ਪੈਨਲ ਨਾਲ ਕੀਤੀ ਤਿੰਨ ਘੰਟੇ ਮੀਟਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਘੰਟੇ ਦੇ ਖੁਲ੍ਹੇ ਸਮੇਂ ਦੌਰਾਨ ਜਿਥੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਉਥੇ ਉਨ੍ਹਾਂ ਆਪਣੀ ਖੁਦ ਦੀ ਲੀਡਰਸ਼ਿਪ 'ਤੇ ਉਠੇ ਸਵਾਲਾਂ ਦਾ ਜਵਾਬ ਪੈਨਲ ਅੱਗੇ ਰੱਖਿਆ। ਤਿੰਨ ਘੰਟੇ ਦੀ ਮੀਟਿੰਗ ਤੋਂ ਬਾਅਦ ਜਦੋਂ ਮੁੱਖ ਮੰਤਰੀ ਬਾਹਰ ਆਏ ਤਾਂ ਲੰਮੇ ਸਮੇਂ ਤੋਂ ਉਨ੍ਹਾਂ ਦਾ ਇੰਤਜ਼ਾਰ ਕਰਦੇ ਮੀਡੀਆ ਕਰਮੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਪਰ ਮੁੱਖ ਮੰਤਰੀ ਨੇ ਉਨ੍ਹਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਦੇਣਾ ਮੁਨਾਸਿਫ਼ ਨਾ ਸਮਝਿਆ ਤੇ ਏਨਾ ਕਹਿ ਕੇ ਚਲਦੇ ਬਣੇ ਕਿ ਇਹ ਕਾਂਗਰਸ ਦੀ 2022 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਕੀ ਰਣਨੀਤੀ ਹੈ, ਇਸ ਬਾਰੇ ਹੀ ਵਿਚਾਰ ਚਰਚਾ ਹੋਈ ਹੈ।
ਪੈਨਲ ਦੇ ਇਸ ਮੀਟਿੰਗ ਸਿਲਸਿਲੇ ਵਿੱਚ ਪਹਿਲੇ ਤਿੰਨ ਦਿਨ ਕਿਨ੍ਹਾਂ-ਕਿਨ੍ਹਾਂ ਨੇ ਆਪਣੇ ਵਿਚਾਰ ਰੱਖੇ
ਹਾਈਕਮਾਨ ਦੇ ਸਿਰ ਦਾ ਦਰਦ ਬਣੇ ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ ਨੂੰ ਨਿਪਟਾਉਣ ਲਈ ਚੱਲੇ ਮੀਟਿੰਗਾਂ ਦੇ ਸਿਲਸਿਲੇ 'ਚ ਪਹਿਲੇ ਦਿਨ ਮਾਝੇ ਤੇ ਦੁਆਬੇ ਦੇ 6-6 ਅਤੇ ਮਾਲਵੇ ਦੇ 13 ਵਿਧਾਇਕਾਂ, ਜਿਨ੍ਹਾਂ ਵਿੱਚ ਬਾਗ਼ੀ ਸੁਰ ਦਾ ਪੰਚਮ ਅਲਾਪ ਲਾਉਣ ਵਾਲੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੁੱਖ ਰੂਪ ਵਿਚ ਸ਼ਾਮਲ ਹਨ। ਇਥੇ ਦੱਸਣਾ ਬਣਦਾ ਹੈ ਕਿ ਬੇਅਦਬੀ ਮਾਮਲੇ ਵਿੱਚ ਕਾਰਵਾਈ ਕਰਨ ਨੂੰ ਲੈ ਕੇ ਸੁਖਜਿੰਦਰ ਰੰਧਾਵਾ ਨੇ ਕੈਬਨਿਟ ਦੀ ਮੀਟਿੰਗ ਵਿੱਚ ਮੁੱਖ ਮੰਰੀ ਨੂੰ ਅਸਤੀਫ਼ਾ ਵੀ ਸੌਂਪ ਦਿੱਤਾ ਸੀ ਪਰ ਮੁੱਖ ਮੰਤਰੀ ਨੇ ਮਨਜ਼ੂਰ ਨਹੀਂ ਕੀਤਾ ਸੀ।
ਜਾਖੜ ਨੇ ਕਿਹਾ ਕਿ ਹੁਣ ਸਾਰਿਆਂ ਦਾ ਪਰਦਾਫ਼ਾਸ਼ ਹੋ ਜਾਵੇਗਾ
ਪਹਿਲੇ ਦਿਨ ਇਨ੍ਹਾਂ 25 ਵਿਧਾਇਕਾਂ ਵੱਲੋਂ ਪੈਨਲ ਕੋਲ ਆਪਣੀ ਗੱਲ ਰੱਖਣ ਤੋਂ ਪਹਿਲਾਂ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਪੈਨਲ ਨੂੰ ਮਿਲੇ ਤੇ ਉਨ੍ਹਾਂ ਪੈਨਲ ਨਾਲ ਮੌਜੂਦਾ ਸਥਿਤੀ ਦੇ ਹੱਲ ਬਾਰੇ ਚਰਚਾ ਕੀਤੀ।
ਮੀਟਿੰਗ ਦੇ ਦੂਜੇ ਦਿਨ ਪੈਨਲ ਨੂੰ ਮਿਲਣ ਵਾਲਾ ਪ੍ਰਮੁੱਖ ਚਿਹਰਾ ਸੀ ਨਵਜੋਤ ਸਿੱਧੂ
ਮੀਟਿੰਗ ਦੇ ਦੂਜੇ ਦਿਨ ਪੈਨਲ ਨੂੰ ਮਿਲਣ ਵਾਲਾ ਪ੍ਰਮੁੱਖ ਚਿਹਰਾ ਸੀ ਨਵਜੋਤ ਸਿੱਧੂ ਮੁੱਖ ਮੰਤਰੀ ਲਈ ਟਵਿੱਟਰ ਵਾਰ ਜ਼ਰੀਏ ਖ਼ਤਰੇ ਦੀ ਘੰਟੇ ਬਣੇ ਨਵਜੋਤ ਸਿੱਧੂ ਪਿੰਨ ਮੈਂਬਰੀ ਪੈਨਲ ਨੂੰ ਮਿਲੇ ਤੇ ਸਰਕਾਰ ਦੀਆਂ ਨਾਕਾਮੀਆਂ ਬਾਰੇ ਚਰਚਾ ਕੀਤੀ। ਨਵਜੋਤ ਸਿੱਧੂ ਨੇ ਇਸ ਦੌਰਾਨ ਕਿਹਾ ਕਿ ਉਹ ਪੰਜਾਬ ਦੇ ਲੋਕਾਂਦੀ ਆਵਾਜ਼ ਪਹੁੰਚਾਉਣ ਆਇਆ ਹੈ। ਉਨ੍ਹਾਂ ਬੇਬਾਕ ਅੰਦਾਜ਼ ਵਿੱਚ ਇਹ ਵਿ ਕਿਹਾ ਕਿ ਜੋ ਉਸ ਦਾ ਜੋ ਸਟੈਂਡ ਪਹਿਲਾਂ ਸੀ ਉਹੀ ਹੁਣ ਵੀ ਕਾਇਮ ਹੈ। ਉਨ੍ਹਾਂ ਸ਼ੇਅਰੋ ਸ਼ਾਇਰੀ ਵਾਲੇ ਆਪਣੇ ਸਟਾਇਲ ਵਿਚ ਇਹ ਕਿ ''ਜੀਤੇਗਾ ਪੰਜਾਬ, ਪੰਜਾਬ ਕੋ ਜਿਤਾਨਾ ਹੈ ਤੇ ਪੰਜਾਬ ਵਿਰੋਧੀ ਹਰ ਤਾਕਤ ਕੋ ਹਰਾਨਾ ਹੈ''
ਪ੍ਰਗਟ ਸਿੰਘ ਬੇਬਾਕੀ ਨਾਲ ਮੀਡੀਆ ਦੇ ਹੋਏ ਰੂ-ਬ-ਰੂ
ਪ੍ਰਗਟ ਸਿੰਘ ਬੇਬਾਕੀ ਨਾਲ ਮੀਡੀਆ ਦੇ ਹੋਏ ਰੂ-ਬ-ਰੂ ਜਲੰਧਰ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਮੈਂ ਤਾਂ ਅੱਜ ਤੋਂ ਡੇਢ ਸਾਲ ਪਹਿਲਾਂ ਚਿੱਠੀਆਂ ਲਿਖੀਆਂ ਕਿ ਸਾਨੂੰ ਇਹ ਕਰਨ ਬਣਦਾ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਹੁਣ ਸਾਡੀ ਕੋਈ ਚੁਅਇਸ ਨਹੀਂ ਰਹੀ।
ਨਵਜੋਤ ਸਿੱਧੂ ਨੂੰ ਪ੍ਰਦੇਸ਼ ਕਾਂਗਰਸ ਦੀ ਕਮਾਨ ਸੌਂਪਣ ਦੀ ਵੀ ਉਠੀ ਮੰਗ
ਨਵਜੋਤ ਸਿੱਧੂ ਨੂੰ ਪ੍ਰਦੇਸ਼ ਕਾਂਗਰਸ ਦੀ ਕਮਾਨ ਸੌਂਪਣ ਦੀ ਵੀ ਉਠੀ ਮੰਗ ਹਲਕਾ ਟਾਂਡਾ ਉੜਮੁੜ ਤੋਂ ਵਿਧਾਇਕ ਨੇ ਦਿੱਲੀ ਮੀਟਿੰਗ ਤੋਂ ਪਰਤਦੇ ਸਮੇਂ ਚੰਡੀਗੜ੍ਹ ਵਿਖੇ ਈਟੀਵੀ ਨਾਲ ਗੱਲ ਕਰਦਿਆਂ ਜਿਥੇ ਪਛੜੀਆਂ ਸ਼੍ਰੇਣੀਆਂ ਨੂੰ ਨੁਮਾਇੰਦਗੀ ਦੇਣ ਬਾਰੇ ਪੱਖ ਰੱਖਣ ਬਾਰੇ ਦੱਸਿਆ ਉਥੇ ਕਾਂਗਰਸ ਦੀ ਪ੍ਰਧਾਨਗੀ ਨਵਜੋਤ ਸਿੱਧੂ ਨੂੰ ਦੇਣ ਦੇ ਹੱਕ ਵਿਚ ਹਾਂ ਚ ਹਾਂ ਮਿਲਾਈ।
ਹੋਰ ਨਹੀਂ ਤਾਂ ਪ੍ਰਨੀਤ ਕੌਰ ਨਵਜੋਤ ਸਿੱਧੂ ਨੂੰ ਨਸੀਅਤ ਦਿੰਦੇ ਸਾਹਮਣੇ ਆਏ
ਹੋਰ ਨਹੀਂ ਤਾਂ ਪ੍ਰਨੀਤ ਕੌਰ ਨਵਜੋਤ ਸਿੱਧੂ ਨੂੰ ਨਸੀਅਤ ਦਿੰਦੇ ਸਾਹਮਣੇ ਆਏ ਇਸ ਸਿਲਿਸਲੇ ਦੌਰਾਨ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਵੀ ਪੈਨਲ ਕੋਲ ਪੱਖ ਰੱਖਣ ਪਹੁੰਚੇ। ਇਸ ਦੌਰਾਨ ਉਨ੍ਹਾਂ ਨਵਜੋਤ ਸਿੱਧੂ ਨੂੰ ਆਪਣਾ ਹਲਕਾ ਦੇਖ ਦੀ ਨਸੀਅਤ ਦਿੱਤੀ।
ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀ ਠੀਕ ਨਹੀਂ : ਜ਼ੀਰਾ
ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀ ਠੀਕ ਨਹੀਂ : ਜ਼ੀਰਾ ਪੈਨਲ ਵੱਲੋਂ ਹਾਈਕਮਾਨ ਨੂੰ ਫਾਈਨਲ ਰਿਪੋਰਟ ਸੌਂਪਣ ਬਾਰੇ ਕੀ ਕਹਿਣੈ ਪੈਨਲ ਮੈਂਬਰਾਂ ਦਾ
ਪੈਨਲ ਵੱਲੋਂ ਹਾਈਕਮਾਨ ਨੂੰ ਫਾਈਨਲ ਰਿਪੋਰਟ ਸੌਂਪਣ ਬਾਰੇ ਕੀ ਕਹਿਣੈ ਪੈਨਲ ਮੈਂਬਰਾਂ ਦਾ ਇਥੇ ਇਹ ਦੱਸਿਆ ਜਾ ਰਿਹਾ ਹੈ ਕਿ ਇਸ ਤਿੰਨ ਮੈਂਬਰੀ ਪੈਨਲ ਦੀ ਅਗਵਾਈ ਕਰਨ ਵਾਲੇ ਮਲਿਕਾ ਅਰਗੁਨ ਖੜਗੇ ਕਿਸੇ ਨਿੱਜੀ ਰੁਝੇਵੇ ਕਾਰਨ 2 ਜਾਂ 3 ਦਿਨਾਂ ਲਈ ਦਿੱਲੀ ਤੋੋਂ ਬਾਹਰ ਜਾ ਰਹੇ ਹਨ। ਜਿਸ ਕਰ ਕੇ ਹਾਈਕਮਾਨ ਦਾ ਪੈਨਲ ਤਿੰਨ ਦਿਨਾਂ ਤੋਂ ਬਾਅਦ ਹੀ ਇਸ ਸਾਰੀ ਸਿਆਸੀ ਰਮਾਇਣ ਦਾ ਸਾਰਅੰਸ ਕਾਂਗਰਸ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪੇਗਾ।
ਪੈਨਲ ਵੱਲੋਂ ਹਾਈਕਮਾਨ ਨੂੰ ਫਾਈਨਲ ਰਿਪੋਰਟ ਸੌਂਪਣ ਬਾਰੇ ਕੀ ਕਹਿਣੈ ਪੈਨਲ ਮੈਂਬਰਾਂ ਦਾ