ਪੰਜਾਬ

punjab

ETV Bharat / city

ਆਖਿਰ ਪੰਜਾਬ ਸਾਂਝਾ ਮੁਲਾਜ਼ਮ ਫਰੰਟ ਵੱਲੋਂ ਕਿਉਂ ਰੋਕਿਆ ਗਿਆ ਧਰਨਾ ?

ਪੰਜਾਬ ਦੇ ਮੁਲਾਜ਼ਮਾਂ 'ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਦੇ ਸੈਕਟਰ 39 ਵਿਖੇ ਇਕੱਠੇ ਹੋਏ। ਪਰ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਓ.ਐੱਸ.ਡੀ ਸੰਦੀਪ ਬਰਾੜ (OSD Sandeep Brar) ਮੁਲਾਜ਼ਮ ਯੂਨੀਅਨ ਨੂੰ ਮਿਲੇ। ਉਨ੍ਹਾਂ ਦੀ ਇੱਕ ਮੀਟਿੰਗ 20 ਸਤੰਬਰ ਨੂੰ ਮੁੱਖ ਮੰਤਰੀ ਨਾਲ ਕਰਵਾਉਣ ਦਾ ਆਸ਼ਵਾਸਨ ਦਿੱਤਾ।

ਆਖਿਰ ਪੰਜਾਬ ਸਾਂਝਾ ਫਰੰਟ ਵੱਲੋਂ ਕਿਉਂ ਰੋਕਿਆ ਗਿਆ ਧਰਨਾ
ਆਖਿਰ ਪੰਜਾਬ ਸਾਂਝਾ ਫਰੰਟ ਵੱਲੋਂ ਕਿਉਂ ਰੋਕਿਆ ਗਿਆ ਧਰਨਾ

By

Published : Sep 11, 2021, 10:36 PM IST

ਚੰਡੀਗੜ੍ਹ:ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ (Pensioner Common Front) ਵੱਲੋਂ ਧਰਨਾ ਤੇ ਸੀ.ਐਮ ਹਾਊਸ ਦਾ ਘਿਰਾਓ ਐਲਾਨਿਆ ਗਿਆ ਸੀ। ਜਿਸ ਦੇ ਚੱਲਦੇ ਪਹਿਲਾਂ ਸੈਕਟਰ 25 ਰੈਲੀ ਗਰਾਊਂਡ ਵਿੱਚ ਸਾਰੇ ਮੁਲਾਜ਼ਮਾਂ ਨੇ ਇਕੱਠੇ ਹੋਣਾ ਸੀ, ਪਰ ਮੀਂਹ ਪੈਣ ਕਰ ਕੇ ਸਾਰਿਆਂ ਨੂੰ ਸੈਕਟਰ 39 ਅਨਾਜ ਮੰਡੀ ਵਿਖੇ ਇਕੱਠਾ ਹੋਣ ਦੇ ਲਈ ਕਿਹਾ ਗਿਆ ਹੈ।

ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪ੍ਰਦਰਸ਼ਨਕਾਰੀ ਪਹੁੰਚੇ। ਜਿਨ੍ਹਾਂ ਦੀ ਮੁੱਖ ਮੰਗਾਂ ਸੀ 6ਵੇ ਪੇ ਕਮਿਸ਼ਨ (6th Pay Commission) ਰਿਪੋਰਟ ਨੂੰ 1 ਜਨਵਰੀ 2016 ਤੋਂ ਲਾਗੂ ਕਰਨਾ ,ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਡੀ.ਏ ਅਤੇ ਏਰੀਅਰ ਦੀ ਜਿਹੜੀ ਇੰਸਟਾਲਮੈਂਟਸ ਪੈਂਡਿੰਗ ਹਨ। ਉਨ੍ਹਾਂ ਨੂੰ ਰਿਲੀਜ਼ ਕਰਨਾ,ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਅਤੇ ਹੋਰ ਵੀ ਵੱਖ ਵੱਖ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ (Government of Punjab) ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਉੱਥੇ ਮੌਜੂਦ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਲੰਬੇ ਸਮੇਂ ਤੋਂ ਸਰਕਾਰ ਨੂੰ ਵੱਖ ਵੱਖ ਵਾਰ ਆਪਣੀ ਮੰਗਾਂ ਬਾਰੇ ਦੱਸਿਆ ਗਿਆ। ਪਰ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ। ਹੁਣ ਸਰਕਾਰ ਦੇ ਆਖਰੀ ਕੁੱਝ ਮਹੀਨੇ ਰਹਿ ਗਏ ਹਨ ਅਤੇ ਸਰਕਾਰ ਫਿਰ ਵੀ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ ਹੈ। ਇਸ ਕਰਕੇ ਸਾਨੂੰ ਇਕ ਪੱਧਰ 'ਤੇ ਇਕੱਠੇ ਹੋ ਕੇ ਧਰਨਾ ਦੇਣਾ ਪੈ ਰਿਹਾ ਹੈ।

ਆਖਿਰ ਪੰਜਾਬ ਸਾਂਝਾ ਫਰੰਟ ਵੱਲੋਂ ਕਿਉਂ ਰੋਕਿਆ ਗਿਆ ਧਰਨਾ

ਜਿਵੇਂ ਪ੍ਰਦਰਸ਼ਨਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਘਰ ਦਾ ਘਿਰਾਓ ਕਰਨ ਜਾ ਹੀ ਰਹੇ ਸੀ। ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਓ.ਐੱਸ.ਡੀ ਸੰਦੀਪ ਬਰਾੜ (OSD Sandeep Brar) ਮੁਲਾਜ਼ਮ ਯੂਨੀਅਨ ਨੂੰ ਮਿਲੇ। ਉਨ੍ਹਾਂ ਦੀ ਇੱਕ ਮੀਟਿੰਗ 20 ਸਤੰਬਰ ਨੂੰ ਮੁੱਖ ਮੰਤਰੀ ਨਾਲ ਘਰਾਂ ਦਾ ਆਸ਼ਵਾਸਨ ਦਿੱਤਾ। ਜਿਸ ਤੋਂ ਬਾਅਦ ਸਾਂਝੇ ਫਰੰਟ ਨੇ ਆਪਣਾ ਰੋਸ ਮਾਰਚ ਰੋਕ ਲਿਆ ਅਤੇ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਨਾਲ ਵੀ ਉਨ੍ਹਾਂ ਦੀ ਮੀਟਿੰਗ ਬੇਸਿੱਟਾ ਰਹਿੰਦੀ ਹੈ 'ਤੇ ਅੱਗੇ ਦੀ ਰਣਨੀਤੀ ਉਸ ਤੋਂ ਬਾਅਦ ਹੀ ਤਿਆਰ ਕੀਤੀ ਜਾਵੇਗੀ। ਇਸ ਪ੍ਰਦਰਸਨ ਵਿੱਚ ਮੁੱਖ ਆਗੂ ਸੁਖਚੈਨ ਸਿੰਘ ਖਹਿਰਾ, ਵਸਬੀਰ ਸਿੰਘ ਭੁੱਲਰ, ਸਤੀਸ਼ ਰਾਣਾ ,ਪ੍ਰੇਮ ਸਾਗਰ ਮੌਜੂਦ ਸਨ ।

ਇਹ ਵੀ ਪੜ੍ਹੋ:ਕੈਪਟਨ ਵੱਲੋਂ ਤਰਤ ਤਾਰਨ ਜ਼ਿਲ੍ਹੇ ’ਚ ਮੀਂਹ ਕਾਰਨ ਹੋਏ ਨੁਕਸਾਨ ਦਾ ਪਤਾ ਲਗਾਉਣ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ

ABOUT THE AUTHOR

...view details