ਨਵੀਂ ਦਿੱਲੀ: ਕੇਂਦਰ ਸਰਕਾਰ ਪੰਜਾਬ ਦੇ 5.62 ਲੱਖ ਕਿਸਾਨਾਂ ਤੋਂ 437 ਕਰੋੜ ਰੁਪਏ ਵਸੂਲ ਕਰੇਗੀ ਜਿਹੜੇ ਅਯੋਗ ਹਨ ਜਾਂ ਕਹਿ ਲਈਏ ਕਿ ਜਿਹੜੇ ਕਿਸਾਨ ਸਰਕਾਰ ਅਨੁਸਾਰ ਮਾਪਦੰਡ ਪੂਰੇ ਨਹੀਂ ਕਰ ਰਹੇ ਤੇ ਫਿਰ ਵੀ ਇਸ ਯੋਜਨਾ ਦਾ ਲਾਭ ਉਠਾ ਰਹੇ ਹਨ। ਇਸਦੇ ਚੱਲਦੇ ਹੀ ਸਰਕਾਰ ਵੱਲੋਂ ਭੇਜੇ ਗਏ ਪੈਸਿਆਂ ਨੂੰ ਹੁਣ ਕਿਸਾਨਾਂ ਦੇ ਖਾਤਿਆਂ ਵਿੱਚੋਂ ਕਢਵਾਵੇਗੀ। ਇਹ ਜਾਣਕਾਰੀ ਕੇਂਦਰੀ ਖੇਤੀ ਬਾੜੀ ਮੰਤਰੀ ਨਰਿੰਦਰ ਤੋਮਰ ਵੱਲੋਂ ਸੰਸਦ ਵਿੱਚ ਆਪਣੇ ਭਾਸ਼ਣ ਦੌਰਾਨ ਕਹੀ ਗਈ ਹੈ। ਇਸ ਆਯੋਗ ਕਿਸਾਨਾਂ ਦੀ ਸੂਚੀ ਵਿੱਚ ਪੂਰੇ ਦੇਸ਼ ਦੇ ਕਿਸਾਨ ਸ਼ਾਮਿਲ ਹਨ। ਇੰਨਾ ਦੀ ਕੁੱਲ ਗਿਣਤੀ 42.16 ਲੱਖ ਹੈ ਤੇ ਇੰਨਾਂ ਤੋਂ 2,992 ਕਰੋੜ ਰੁਪਏ ਦੀ ਵਸੂਲੀ ਕੀਤੀ ਜਾ ਰਹੀ ਹੈ।
ਕਿਸ ਸੂਬੇ ‘ਚੋਂ ਕਿੰਨੇ ਕਿਸਾਨਾਂ ਤੋਂ ਹੋਵੇਗੀ ਵਸੂਲੀ ?
ਇਸ ਸਕੀਮ ਦਾ ਸਭ ਤੋਂ ਵੱਧ ਲਾਭ ਲੈਣ ਵਾਲੇ ਕਿਸਾਨ ਰਾਜ ਤੋਂ ਹਨ । ਜਾਣਕਾਰੀ ਅਨੁਸਾਰ ਅਸਾਮ ਵਿੱਚ 8.35 ਲੱਖ ਅਯੋਗ ਕਿਸਾਨਾਂ ਨੇ ਇਸਦਾ ਲਾਭ ਲਿਆ ਹੈ। ਉਸ ਤੋਂ ਬਾਅਦ 7.22 ਲੱਖ ਕਿਸਾਨਾਂ ਨੇ ਤਾਮਿਲਨਾਡੂ, ਪੰਜਾਬ ਵਿੱਚ 5.62 ਲੱਖ, ਮਹਾਰਾਸ਼ਟਰ ਵਿੱਚ 4.45 ਲੱਖ, ਉੱਤਰ ਪ੍ਰਦੇਸ਼ ਵਿੱਚ 2.65 ਲੱਖ ਅਤੇ ਗੁਜਰਾਤ ਵਿੱਚ 2.36 ਲੱਖ ਕਿਸਾਨਾਂ ਨੇ ਲਾਭ ਲਿਆ ਹੈ।