ਚੰਡੀਗੜ੍ਹ:ਜੰਮੂ ਕਸ਼ਮੀਰ (Jammu and Kashmir) ਦੇ ਵਿੱਚ ਬਾਹਰੀ ਸੂਬਿਆਂ ਤੋਂ ਆਏ ਲੋਕਾਂ ਨੂੰ ਦਹਿਸ਼ਤਗਰਦਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਿਛਲੇ ਕਈ ਦਿਨ੍ਹਾਂ ਤੋਂ ਗੈਰ ਕਸ਼ਮੀਰੀ ਮਜ਼ਦੂਰਾਂ ਤੇ ਦਹਿਸ਼ਤਗਰਦਾਂ ਦੇ ਵੱਲੋਂ ਹਮਲੇ ਕੀਤੇ ਜਾ ਰਹੇ ਹਨ।
ਜੰਮੂ ਕਸ਼ਮੀਰ ‘ਚ ਗੈਰ ਕਸ਼ਮੀਰੀ ਮਜ਼ਦੂਰ ਕਿਉਂ ਪਰੇਸ਼ਾਨ ? ਪਿਛਲੇ ਦਿਨੀਂ ਕੁਲਗਾਮ ਦੇ ਵਿੱਚ ਅੱਤਵਾਦੀਆਂ ਵੱਲੋਂ ਗੈਰ ਕਸ਼ਮੀਰੀ ਲੋਕਾਂ ਉੱਪਰ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਜਿਸ ਕਰਕੇ ਉਨ੍ਹਾਂ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸਦੇ ਚੱਲਦੇ ਹੀ ਉਨ੍ਹਾਂ ਪਰਵਾਸੀਆਂ ਦੇ ਵੱਲੋਂ ਜੰਮੂ ਕਸ਼ਮੀਰ ਨੂੰ ਛੱਡ ਕੇ ਆਪਣੇ ਰਾਜਾਂ ਨੂੰ ਵਾਪਸ ਜਾ ਰਹੇ ਹਨ।
ਜੰਮੂ ਕਸ਼ਮੀਰ ‘ਚ ਗੈਰ ਕਸ਼ਮੀਰੀ ਮਜ਼ਦੂਰ ਕਿਉਂ ਪਰੇਸ਼ਾਨ ? ਹਰ ਸਾਲ ਗੈਰ ਕਸ਼ਮੀਰੀ ਮਜ਼ਦੂਰ (Non-Kashmiri labours) ਇੱਥੇ ਰੁਜ਼ਗਾਰ ਦੀ ਭਾਲ ਲਈ ਇੱਥੇ ਆਉਂਦੇ ਹਨ ਪਰ ਉਨ੍ਹਾਂ ਦੇ ਆਪਣੀ ਜਾਨ ਡਰਾ ਸੁਤਾਉਣ ਲੱਗਿਆ ਹੈ ਤੇ ਉਹ ਜੰਮੂ ਕਸ਼ਮੀਰ ਛੱਡ ਕੇ ਜਾ ਰਹੇ ਹਨ।
ਇਸਦੇ ਨਾਲ ਹੀ ਕਈ ਗੈਰਕਸ਼ਮੀਰੀ ਮਜ਼ਦੂਰ (Non-Kashmiri labours) ਤਿਉਹਾਰਾਂ ਦੀ ਵਜ੍ਹਾ ਕਾਰਨ ਵੀ ਆਪਣੇ ਸੂਬਿਆਂ ਨੂੰ ਪਰਤ ਰਹੇ ਹਨ ਪਰ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਅਤੇ ਲਖੀਮਪੁਰ ਖੀਰੀ ਚ ਵਾਪਰੀ ਘਟਨਾ ਨੂੰ ਲੈਕੇ ਰੇਲ ਰੋਕੋ ਅੰਦੋਲਨ ਵਿੱਢਿਆ ਗਿਆ ਹੈ ਜਿਸ ਕਾਰਨ ਵੀ ਵੱਡੀ ਗਿਣਤੀ ਦੇ ਵਿੱਚ ਕਸ਼ਮੀਰ ਦੇ ਵਿੱਚ ਰੇਲਵੇ ਸਟੇਸ਼ਨ ‘ਤੇ ਪਹੁੰਚੇ ਲੋਕਾਂ ਨੂੰ ਆਪਣੇ ਸੂਬਿਆਂ ਦੇ ਵਿੱਚ ਵਾਪਿਸ ਜਾਣ ਨੂੰ ਲੈਕੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਰੇਲਵੇ ਸਟੇਸ਼ਨ ‘ਤੇ ਪਹੁੰਚੇ ਲੋਕਾਂ ਨੇ ਆਪਣੇ ਵਾਪਿਸ ਜਾਣ ਦੇ ਕਈ ਕਾਰਨ ਦੱਸੇ ਹਨ।
ਉਨ੍ਹਾਂ ਦੱਸਿਆ ਕਿ ਕੰਮ ਦਾ ਸੀਜਨ ਕੰਮ ਖਤਮ ਹੋ ਗਿਆ ਹੈ ਤੇ ਮੀਹਾਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਜਿਸ ਕਾਰਨ ਉਹ ਵਾਪਿਸ ਜਾ ਰਹੇ ਹਨ। ਕਈਆਂ ਦਾ ਕਹਿਣੈ ਕਿ ਦੀਵਾਲੀ ਦਾ ਤਿਉਹਾਰ ਆ ਗਿਆ ਹੈ ਇਸ ਲਈ ਉਹ ਆਪਣੇ ਸੂਬੇ ਨੂੰ ਜਾ ਰਹੇ ਹਨ ਹਾਲਾਂਕਿ ਉਨ੍ਹਾਂ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਜੋ ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦੀਆਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਉਸਦੀ ਵਜ੍ਹਾ ਕਰਕੇ ਤਾਂ ਨਹੀਂ ਇੱਥੋਂ ਵਾਪਸ ਜਾਇਆ ਜਾ ਰਿਹਾ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਵੀ ਗੱਲ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਘਰ ਦੇ ਕੰਮਾਂ ਕਾਰਨ ਉਨ੍ਹਾਂ ਨੂੰ ਜਾਣਾ ਪੈ ਰਿਹਾ ਹੈ। ਇੱਕ ਪਰਵਾਸੀ ਮਜ਼ਦੂਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਇੱਥੇ ਗੈਰ ਕਸ਼ਮੀਰੀ ਮਜ਼ਦੂਰਾਂ ਨੂੰ ਦਹਿਸ਼ਤਗਰਦਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਰ ਇਨ੍ਹਾਂ ਗੈਰ ਕਸ਼ਮੀਰੀ ਲੋਕਾਂ ਨੂੰ ਟਰੇਨਾਂ ਦੇ ਵਿੱਚ ਆਈ ਖੜੋਤ ਦੇ ਕਾਰਨ ਆਪਣੇ ਸੂਬੇ ਨੂੰ ਜਾਣ ਦੇ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪਿਆ।
ਪਰਵਾਸੀਆਂ ਦੇ ਜਾਣ ਨੂੰ ਲੈਕੇ ਕਈ ਲੋਕਾਂ ਦਾ ਕਹਿਣੈ ਕਿ ਜੋ ਦਹਿਸ਼ਤਗਰਦਾਂ ਦੇ ਵੱਲੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਇਸੀ ਵਜ੍ਹਾ ਕਾਰਨ ਗੈਰ ਕਸ਼ਮੀਰੀ ਮਜ਼ਦੂਰਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਜਿਸ ਕਾਰਨ ਉਹ ਵਾਪਿਸ ਜਾ ਰਹੇ ਹਨ।
ਜੰਮੂ ਕਸ਼ਮੀਰ (Jammu and Kashmir) ਦੇ ਵਿੱਚ ਪਰਵਾਸੀਆਂ ਨੂੰ ਜਾਣ ਦੇ ਵਿੱਚ ਆਈ ਸਮੱਸਿਆ ਦਾ ਅਸਰ ਪੰਜਾਬ ਦੇ ਵਿੱਚ ਵੱਡੇ ਪੱਧਰ ਉੱਪਰ ਵੇਖਣ ਨੂੰ ਮਿਲਿਆ। ਵੱਡੀ ਗਿਣਤੀ ਦੇ ਵਿੱਚ ਲੋਕ ਟਰੇਨਾਂ ਵਿੱਚ ਆਪਣੇ ਦਰਦ ਸੁਣਾਉਂਦੇ ਵੀ ਵਿਖਾਈ ਦਿੱਤੇ। ਇਸ ਦੌਰਾਨ ਨਾਲ ਹੀ ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਕਿਸਾਨਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ।
ਇਹ ਵੀ ਪੜ੍ਹੋ:ਰਣਜੀਤ ਕਤਲ ਕੇਸ: ਉਮਰਕੈਦ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਮੁੜ ਹੋਈ ਉਮਰਕੈਦ